31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸਮਾਣਾ ਖੁਰਦ ਵਿਖੇ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ <br/>

ਅਜੀਤ ਡੈਸਕ 31-08-2025
ਮੋਰਿੰਡਾ, 30 ਅਗਸਤ (ਪਿ੍ਤਪਾਲ ਸਿੰਘ)-ਛਿੰਝ ਕਮੇਟੀ ਸਮਾਣਾ ਖੁਰਦ ਵਲੋਂ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਕੁਸ਼ਤੀ ਦੰਗਲ ਕਰਾਇਆ ਗਿਆ | ਇਸ ਸਬੰਧੀ ਛਿੰਝ ਕਮੇਟੀ ਦੇ ਮੈਂਬਰ ਸਾਬਕਾ ਸਰਪੰਚ ਸੱਜਣ ਸਿੰਘ, ਬਹਾਦਰ ਸਿੰਘ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ ਮੋਰਿੰਡਾ, ਇੰਦਰਜੀਤ ਸਿੰਘ ਰਾਣਾ ਅਤੇ ਬਲਵੀਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਮਾੜੀਆਂ ਅਲਾਮਤਾਂ ਤੋਂ ਬਚਾਉਣ ਲਈ ਪਿੰਡ ਵਾਸੀਆਂ ਵਲੋਂ ਗੁਗਾ ਮਾੜੀ ਦੇ ਮੇਲੇ ਮੌਕੇ ਹਰ ਸਾਲ ਕੁਸ਼ਤੀ ਦੰਗਲ ਕਰਵਾਇਆ ਜਾਂਦਾ ਹੈ | ਇਸ ਕੁਸ਼ਤੀ ਦੰਗਲ ਦੌਰਾਨ ਵੱਡੀ ਝੰਡੀ ਦਾ ਮੁਕਾਬਲਾ ਪਹਿਲਵਾਨ ਕਰਮਾ ਪਟਿਆਲਾ ਅਤੇ ਰੁਸਤਮੇ ਹਿੰਦ ਪਰਮਿੰਦਰ ਸਿੰਘ ਡੂਮਛੇੜੀ ਦੇ ਵਿਚਕਾਰ ਹੋਇਆ ਜੋ ਕਾਫੀ ਜਦੋ ਜਹਿਦ ਤੋਂ ਬਾਅਦ ਪਰਮਿੰਦਰ ਸਿੰਘ ਡੂਮਛੇੜੀ ਵਲੋਂ ਕਰਮਾ ਪਟਿਆਲਾ ਨੂੰ ਚਿੱਤ ਕਰਦਿਆਂ ਵੱਡੀ ਝੰਡੀ ਦੀ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਛੋਟੀ ਝੰਡੀ ਵਿਚ ਕਮਲਜੀਤ ਸਿੰਘ ਡੂਮਛੇੜੀ ਜੇਤੂ ਰਹੇ | ਇਸ ਮੌਕੇ ਪਹੁੰਚੇ ਸਮੂਹ ਪਹਿਲਵਾਨਾਂ ਦਾ ਪ੍ਰਬੰਧਕਾਂ ਵਲੋਂ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵੱਡੀ ਝੰਡੀ ਦੀ ਜੇਤੂ ਪਰਮਿੰਦਰ ਡੂਮਛੇੜੀ ਨੂੰ 31000 ਰੁ ਅਤੇ ਦੂਜੇ ਨੰਬਰ 'ਤੇ ਰਹੇ ਕਰਮਾ ਪਟਿਆਲਾ ਨੂੰ 21000 ਨਗਦ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਮੇਜਰ ਸਿੰਘ ਓਇੰਦ, ਕਰਮਜੀਤ ਸਿੰਘ, ਸਰਪੰਚ ਗੁਰਵਿੰਦਰ ਸਿੰਘ, ਨੰਬਰਦਾਰ ਮਨਜੀਤ ਸਿੰਘ, ਨਿਰਵੈਰ ਸਿੰਘ, ਮੇਵਾ ਸਿੰਘ, ਮਨਪ੍ਰੀਤ ਸਿੰਘ ਮਾਵੀ ਸਾਬਕਾ ਸਰਪੰਚ,ਬਲਜੀਤ ਸਿੰਘ ਪੰਚ, ਸੁਖਦੀਪ ਸਿੰਘ, ਜੋਗਾ ਸਿੰਘ, ਸਤਨਾਮ ਸਿੰਘ, ਰਣਧੀਰ ਸਿੰਘ, ਹਰਚਰਨ ਸਿੰਘ ਮਾਵੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਗੰਮਪੁਰ ਸਹਿਕਾਰੀ ਸਭਾ ਨੂੰ ਮਿਲਿਆ ਪ੍ਰਸੰਸਾ ਪੱਤਰ <br/> ਅਗਲੀ ਖ਼ਬਰ ਸੀਨੀਅਰ ਸਿਟੀਜ਼ਨਜ਼ ਕੌਂਸਲ ਦੀ ਮੀਟਿੰਗ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।