29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਿੰਡ ਰਡਿਆਲਾ ਦੇ ਵਸਨੀਕ ਹੜ੍ਹ ਪੀੜਤ ਇਲਾਕਿਆਂ ਲਈ ਚਾਰਾ ਲੈ ਕੇ ਹੋਏ ਰਵਾਨਾ

ਅਜੀਤ ਡੈਸਕ 31-08-2025
ਖਰੜ, 30 ਅਗਸਤ (ਜੰਡਪੁਰੀ)-ਪੰਜਾਬ ਦੇ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਲਈ ਪਿੰਡ ਰਡਿਆਲਾ ਦੇ ਵਸਨੀਕਾਂ ਵਲੋਂ ਚਾਰੇ ਦੀਆਂ 6 ਟਰਾਲੀਆਂ ਨੂੰ ਰਵਾਨਾ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਵਸਨੀਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਨੌਜਵਾਨ ਅੱਜ ਸ੍ਰੀ ਗੋਇੰਦਵਾਲ ਸਾਹਿਬ ਅਤੇ ਸੁਲਤਾਨਪੁਰ ਲੋਧੀ ਦੇ ਹੜ੍ਹ ਪੀੜਤ ਲੋਕਾਂ ਦੀ ਮਦਦ ਵਾਸਤੇ ਪਸ਼ੂਆਂ ਦੇ ਚਾਰੇ ਲਈ ਤੂੜੀ ਦੀਆਂ 4 ਟਰਾਲੀਆਂ, ਚਾਰੇ ਦੇ ਅਚਾਰ ਅਤੇ ਫੀਡ ਤੇ ਚੋਕਰ ਦੀ 1-1 ਟਰਾਲੀ ਲੈ ਕੇ ਗਏ ਹਨ | ਟਰਾਲੀਆਂ ਨੂੰ ਰਵਾਨਾ ਕਰਨ ਮੌਕੇ ਬਿਕਰਮਜੀਤ ਸਿੰਘ, ਸਤਵਿੰਦਰ ਸਿੰਘ ਨਾਨਾ, ਪਲਵਿੰਦਰ ਸਿੰਘ, ਜੱਸੀ, ਹੰਮੂ, ਮਨਜੀਤ ਸਿੰਘ ਤੇ ਅਵਤਾਰ ਸਿੰਘ ਸੁੱਖੂ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਘੱਗਰ 'ਚ ਆਏ ਪਾਣੀ ਨੇ ਕਿਸਾਨਾਂ ਤੇ ਆਮ ਲੋਕਾਂ ਦੇ ਸਾਹ ਸੂਤੇ <br/> ਅਗਲੀ ਖ਼ਬਰ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਕਮਾਂਡੋ ਟ੍ਰੇਨਿੰਗ ਸੈਂਟਰ 'ਚ ਜਾ ਕੇ ਜਵਾਨਾਂ ਦਾ ਵਧਾਇਆ ਹੌਸਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।