ਭਰਤਗੜ੍ਹ, 30 ਅਗਸਤ (ਜਸਬੀਰ ਸਿੰਘ ਬਾਵਾ)-ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਸ. ਸੀ. ਸੈ. ਸਮਾਰਟ ਸਕੂਲ ਗਰਦਲੇ ਦੇ ਪਿ੍ੰਸੀਪਲ ਇੰਦਰਜੀਤ ਸਿੰਘ ਨੂੰ ਤਰੱਕੀ ਮਿਲਣ ਮਗਰੋਂ ਜ਼ਿਲ੍ਹੇ ਦੇ ਡਿਪਟੀ ਡੀ. ਈ. ਓ. (ਸ) ਵਜੋਂ ਨਿਯੁਕਤੀ ਹੋਣ 'ਤੇ ਗਰਦਲੇ ਦੇ ਮੁਹਤਬਰਾਂ, ਵਸਨੀਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ¢ ਸਰਪੰਚ ਬੀਬੀ ਜਸਵੀਰ ਕÏਰ, ਅਮਰਜੀਤ ਸਿੰਘ ਸੈਣੀ, ਇੰਜ. ਨਰਿੰਦਰ ਸੈਣੀ, ਗੁਰਨਾਮ ਸਿੰਘ ਗਰਦਲੇ, ਚੇਅਰਮੈਨ ਕਮਲਜੀਤ ਸਿੰਘ, ਸਰਪੰਚ ਲਖਵੀਰ ਸਿੰਘ ਗਾਜੀਪੁਰ, ਮੋਹਣ ਲਾਲ, ਗੁਰਵਿੰਦਰ ਸਿੰਘ ਹਜਾਰਾ, ਗੁਰਦਿਆਲ ਸਿੰਘ ਸੈਣੀ, ਸਰਪੰਚ ਮੇਜਰ ਸਿੰਘ, ਸਰਪੰਚ ਦੀਦਾਰ ਸਿੰਘ ਬੇਲੀ, ਸੁਖਜਿੰਦਰ ਸਿੰਘ ਭਾਓਵਾਲ ਆਦਿ ਨੇ ਕਿਹਾ ਕਿ ਪਿ੍ੰਸੀਪਲ ਇੰਦਰਜੀਤ ਸਿੰਘ ਦੇ ਇਸ ਸੰਸਥਾ 'ਚ ਆਉਣ ਮਗਰੋਂ ਬੱਚਿਆਂ ਦੇ ਵਿੱਦਿਅਕ ਅੰਕਾਂ 'ਚ ਵਾਧਾ, ਇਮਾਰਤ ਅੰਦਰ ਸਿਫਤੀ ਸੁਧਾਰ, ਸਾਥੀ ਅਧਿਆਪਕਾਂ ਨਾਲ ਵਧੀਆ ਸੰਬੰਧਾਂ ਕਰਕੇ ਖੇਡਾਂ ਅਤੇ ਹੋਰਨਾਂ ਗਤੀਵਿਧੀਆਂ 'ਚ ਬੱਚੇ ਅੱਵਲ ਰਹਿਣ ਕਰਕੇ ਸੰਸਥਾ ਦਾ ਨਾਂਅ ਰੋਸ਼ਨ ਹੋਇਆ ਹੈ, ਇਹ ਇਨ੍ਹਾਂ ਦੀ ਇਮਾਨਦਾਰੀ, ਚੰਗੇ ਪ੍ਰਬੰਧਕ ਹੋਣ ਦੀ ਉਦਾਹਰਣ ਖੁਦ ਸਿੱਧ ਹੋਏ ਹਨ¢ ਇਨ੍ਹਾਂ ਮੁਹਤਬਰਾਂ ਨੇ ਨਵੀਂ ਨਿਯੁਕਤੀ 'ਤੇ ਇਨ੍ਹਾਂ ਦੇ ਵਧੀਆ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਹੈ ਕਿ ਹੁਣ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੀ ਥਾਂ 'ਤੇ ਉਕਤ ਸੰਸਥਾ ਦੇ ਨਵੇਂ ਪਿ੍ੰਸੀਪਲ ਵਜ਼ੋਂ ਅਜਿਹੇ ਹੀ ਕਿਸੇ ਹੋਰ ਇਮਾਨਦਾਰ ਵਿਅਕਤੀ ਨੂੰ ਨਿਯੁਕਤ ਕਰਨ¢