ਸ੍ਰੀ ਅਨੰਦਪੁਰ ਸਾਹਿਬ, 30 ਅਗਸਤ (ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਤਾ ਸੰਤੋਸ਼ੀ ਨਵ ਦੁਰਗਾ ਮੰਦਿਰ ਵਿਖੇ ਸ੍ਰੀ ਰਾਧਾ ਅਸ਼ਟਮੀ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸੰਤੋਸ਼ੀ ਅਲੌਕਿਕ ਸ਼ੋਭਾ ਯਾਤਰਾ ਕੱਢੀ ਗਈ | ਜੋ ਸ਼ਹਿਰ ਦੇ ਮੁੱਖ ਬਜ਼ਾਰਾਂ, ਗਲੀਆਂ, ਭਗਤ ਰਵਿਦਾਸ ਚੌਂਕ, ਬੱਸ ਸਟੈਂਡ ਤੋਂ ਹੁੰਦੀ ਹੋਈ ਮੰਦਿਰ ਵਿਖੇ ਸੰਪੰਨ ਹੋਈ | ਇਸ ਧਾਰਮਿਕ ਸਮਾਗਮ ਸੰਬੰਧੀ ਜਿੱਥੇ ਸ਼ੋਭਾ ਯਾਤਰਾ ਦੇ ਮਾਰਗ 'ਚ ਸਵਾਗਤੀ ਗੇਟ ਬਣਾਏ ਗਏ ਸਨ | ਉੱਥੇ ਹੀ ਵੱਖ ਵੱਖ ਸਥਾਨਾਂ 'ਤੇ ਸੰਗਤਾਂ ਨੂੰ ਠੰਢੇ ਮਿੱਠੇ ਜਲ ਸਮੇਤ ਫਲਾਂ ਅਤੇ ਮਠਿਆਈਆਂ ਦਾ ਪ੍ਰਸਾਦ ਵੀ ਵੰਡਿਆ ਗਿਆ | ਇਸ ਦੌਰਾਨ ਵੱਖ-ਵੱਖ ਕੀਰਤਨ ਮੰਡਲੀਆਂ ਵਲੋਂ ਸਥਾਨਕ ਚੋਈ ਬਜ਼ਾਰ ਵਿਖੇ ਧਾਰਮਿਕ ਮੰਚ ਸਜਾ ਕੇ ਸ੍ਰੀ ਰਾਧਾ ਕਿ੍ਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਸ ਪਾਵਨ ਦਿਹਾੜੇ ਸਬੰਧੀ ਅੱਜ 31 ਅਗਸਤ ਨੂੰ ਸ਼ਿਵਾਲਾ ਰੋਂਡੀ ਵਾਲਾ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤੱਕ ਸ੍ਰੀ ਰਾਧਾ ਰਾਣੀ ਜਨਮ ਉਤਸਵ ਮਨਾਇਆ ਜਾਵੇਗਾ ਜਦੋਂਕਿ ਰਾਤ 8 ਵਜੇ ਤੋਂ 12 ਵਜੇ ਤੱਕ ਇੱਕ ਸ਼ਾਮ ਸ੍ਰੀ ਰਾਧਾ ਰਾਣੀ ਦੇ ਨਾਮ ਤਹਿਤ ਧਾਰਮਿਕ ਸੰਧਿਆ ਦਾ ਕਰਵਾਇਆ ਕੀਤਾ ਜਾਵੇਗਾ | ਇਸ ਮੌਕੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਹਰਿ ਓਮ ਭਿ੍ਗੂ, ਨਾਰਾਇਣ ਗਾਂਧੀ, ਕਪਿਲ ਦੇਵ ਭੱਠੇ ਵਾਲੇ, ਅਮਿ੍ਤ ਲਾਲ ਘੋਗਾ, ਤਰਸੇਮ ਲਾਲ ਭਰਥ, ਜਤਿੰਦਰ ਕੁਮਾਰ ਦੀਵਾਨ, ਰਮੇਸ਼ ਕੁਮਾਰ, ਇਸ਼ਾਨ ਗੌਤਮ, ਕਾਰਤਿਕ ਗੌਤਮ, ਕਿ੍ਸ਼ਨਾ ਪਾਰਥ, ਬੌਬੀ ਪੇਂਟਰ, ਰਘੁਵੰਸ਼ ਸ਼ਰਮਾ, ਮਨੋਜ ਕੁਮਾਰ ਗਾਂਧੀ, ਕੇ ਕੇ ਬੇਦੀ, ਰਾਜੇਸ਼ ਕੁਮਾਰ, ਬਿ੍ਜ ਭੂਸ਼ਣ ਸ਼ਰਮਾ, ਰਵੀ ਲਟਾਵਾ, ਰਾਮ ਪਿਆਰੀ ਗੰਗਾ, ਕੇਸ਼ਵ ਕੇਅਰਪਾਲ, ਐਡਵੋਕੇਟ ਹਰੀਸ਼ ਚੇਤਲ, ਗਿਆਨ ਚੰਦ ਅਤੇ ਰਾਜ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ |