27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਇਕਬਾਲ ਸਿੰਘ ਲਾਲਪੁਰਾ ਨੇ ਰੂਪਨਗਰ 'ਚ ਮੰਦਰਾਂ ਦੇ ਪੁਜਾਰੀਆਂ ਨੂੰ ਦਿੱਤੀ 5 ਲੱਖ ਦੀ ਬੀਮਾ ਸੁਰੱਖਿਆ <br/>

ਇਕਬਾਲ ਸਿੰਘ ਲਾਲਪੁਰਾ ਵਲੋਂ ਮੰਦਰ ਦੇ ਪੁਜਾਰੀ ਨੂੰ ਬੀਮਾ ਸੁਰੱਖਿਆ ਪ੍ਰਦਾਨ ਕਰਨ ਦੀ ਤਸਵੀਰ | <br/> 31-08-2025
ਰੂਪਨਗਰ, 30 ਅਗਸਤ (ਸਟਾਫ਼ ਰਿਪੋਰਟਰ)-ਭਾਰਤੀ ਜਨਤਾ ਪਾਰਟੀ ਸੰਸਦੀ ਬੋਰਡ ਦੇ ਮੈਂਬਰ ਅਤੇ ਸੀਨੀਅਰ ਆਗੂ ਇਕਬਾਲ ਸਿੰਘ ਲਾਲਪੁਰਾ ਨੇ ਅੱਜ ਇੱਕ ਸ਼ਲਾਘਾਯੋਗ ਤੇ ਸਮਾਜ-ਹਿਤੈਸ਼ੀ ਕਦਮ ਚੁੱਕਦੇ ਹੋਏ ਰੂਪਨਗਰ ਖੇਤਰ ਦੇ ਮੰਦਰਾਂ ਵਿਚ ਸੇਵਾ ਕਰ ਰਹੇ ਪੁਜਾਰੀਆਂ ਨੂੰ 5 ਲੱਖ ਰੁਪਏ ਦੀ ਬੀਮਾ ਸੁਰੱਖਿਆ ਪ੍ਰਦਾਨ ਕੀਤੀ | ਇਹ ਬੀਮਾ ਪੂਰੀ ਤਰ੍ਹਾਂ ਸ੍ਰੀ ਲਾਲਪੁਰਾ ਦੀ ਨਿੱਜੀ ਪੈਨਸ਼ਨ ਰਕਮ ਨਾਲ ਕੀਤਾ ਗਿਆ ਹੈ, ਤਾਂ ਜੋ ਮੰਦਰਾਂ ਵਿਚ ਸੇਵਾ ਕਰਦੇ ਪੁਜਾਰੀਆਂ ਦੇ ਪਰਿਵਾਰਾਂ ਨੂੰ ਕਿਸੇ ਵੀ ਅਣਹੋਣੀ ਸਥਿਤੀ 'ਚ ਆਰਥਿਕ ਸੁਰੱਖਿਆ ਮਿਲ ਸਕੇ | ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਜੀ ਨੇ ਮੰਦਰ ਵਿਚ ਸ੍ਰੀ ਲਾਲਪੁਰਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਪ੍ਰੋਗਰਾਮ ਦਾ ਸੰਚਾਲਨ ਬਾਬਾ ਪਰਮਜੀਤ ਸਿੰਘ ਰੋਲੂਮਾਜਰਾ ਨੇ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਸੇਵਾ ਸਭ ਤੋਂ ਵੱਡਾ ਧਰਮ ਹੈ | ''ਹਿੰਦੂ, ਸਿੱਖ, ਮੁਸਲਮਾਨ, ਈਸਾਈ-ਸਾਰੇ ਧਰਮਾਂ ਦੇ ਲੋਕ ਇੱਕ ਪਰਿਵਾਰ ਵਾਂਗ ਹਨ | ਆਪਸੀ ਭਰਾਵਾਂ ਤੇ ਏਕਤਾ ਸਾਡੀ ਸਭ ਤੋਂ ਵੱਡੀ ਤਾਕਤ ਹੈ | ਇਸ ਵਿਸ਼ੇਸ਼ ਮੌਕੇ ਸੰਜੇ ਪ੍ਰਤਾਪ ਜੈਨ, ਐਡਵੋਕੇਟ ਅਮਨ ਕਾਬੜਵਾਲ, ਮੋਨਿਕਾ ਸ਼ਰਮਾ, ਸੁਰੇਸ਼ ਕੁਮਾਰ ਸ਼ਰਮਾ, ਹਿੰਮਤ ਸਿੰਘ ਗਿਰਣ, ਸੰਜੇ ਮਹਿਤਾ, ਬੌਬੀ ਚੌਹਾਨ, ਸਤਿੰਦਰ ਨਾਗੀ, ਸ੍ਰੀ ਰਾਮ, ਰਾਕੇਸ਼ ਚੋਪੜਾ, ਗਗਨ ਗੁਪਤਾ, ਰਵੀ ਸ਼ਰਮਾ, ਅਸ਼ਵਨੀ ਸ਼ਰਮਾ, ਡਾ. ਰਾਜੀਵ ਕੁਮਾਰ, ਕੇਹਰ ਸਿੰਘ ਸਮੇਤ ਕਈ ਹੋਰ ਸ਼ਾਮਲ ਸਨ |

ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਸ੍ਰੀ ਰਾਧਾ ਅਸ਼ਟਮੀ ਦਾ ਤਿਉਹਾਰ <br/> ਅਗਲੀ ਖ਼ਬਰ ਰਾਸ਼ਟਰੀ ਖੇਡ ਦਿਵਸ ਮੌਕੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਜ਼ਿਲ੍ਹਾ ਖੇਡ ਵਿਭਾਗ ਦੇ ਖਿਡਾਰੀਆਂ ਨਾਲ ਰੂਬਰੂ ਕਰਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।