26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਸਤਲੁਜ ਦਰਿਆ ਦਾ ਤੇਜ਼ ਵਹਾਅ ਦੀ ਲਪੇਟ 'ਚ ਆਉਣ ਨਾਲ ਝੋਨਾ ਤੇ ਮੱਕੀ ਦੀ ਫ਼ਸਲ ਤਬਾਹ <br/>

ਸਤਲੁਜ ਦਰਿਆ ਦੇ ਕਿਨਾਰੇ ਆਪਣੀ ਉਪਜਾਊ ਰਕਬੇ 'ਚ ਨੁਕਸਾਨੀ ਫ਼ਸਲ ਅਤੇ ਢਹਿ-ਢੇਰੀ ਹੋਏ ਪਾਪੂਲਰ ਦੇ ਦਰੱਖਤ ਦਿਖਾਉਣ ਮੌਕੇ ਸਾਬਕਾ ਸਰਪੰਚ ਪ੍ਰੇਮ ਸਿੰਘ ਸਿੱਧੂ ਅਤੇ ਹੋਰ ਕਿਸਾਨ | ਤਸਵੀਰਾਂ: ਬਾਵਾ | <br/> 20-09-2025
ਭਰਤਗੜ੍ਹ, 19 ਸਤੰਬਰ (ਜਸਬੀਰ ਸਿੰਘ ਬਾਵਾ)-ਮੋਹਲੇਧਾਰ ਮੀਂਹ ਮਗਰੋਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਦੇ ਤੇਜ਼ ਵਹਾਅ, ਨਹਿਰੀ ਸਾਈਫਨਾਂ ਦੇ ਨਿਕਾਸੀ ਨਾਲਿਆਂ ਦੇ ਵਹਾਅ ਖਰੋਟਾ ਸਮੇਤ ਹੋਰਨਾਂ ਪਿੰਡਾਂ ਦੇ ਕਿਸਾਨਾਂ ਦੇ ਉਪਜਾਊ 'ਚ ਰਕਬੇ 'ਚ ਹਰਾ ਚਾਰਾ, ਝੋਨਾ, ਮੱਕੀ ਆਦਿ ਦੀ ਫ਼ਸਲ ਪ੍ਰਭਾਵਿਤ ਹੋਈ ਹੈ, ਪਾਪੂਲਰ ਦੇ ਦਰਖ਼ਤ ਡਿਗ ਗਏ, ਬਰੈਤੀ ਵਿਚਲੀ ਜ਼ਮੀਨ ਨੂੰ ਖੋਰਾ ਲੱਗਿਆ ਹੈ ਅਤੇ ਉਪਜਾਊ ਜ਼ਮੀਨ 'ਚ ਰੇਤ ਦੀ ਭਰਮਾਰ ਬਰਕਰਾਰ ਹੈ, ਕੁਝ ਪ੍ਰਵਾਸੀ ਮਜ਼ਦੂਰਾਂ ਦੀ ਰਿਹਾਇਸ਼ਾਂ ਰੁੜਨ ਅਤੇ ਇਨ੍ਹਾਂ ਘਰੇਲੂ ਵਸਤਾਂ ਵੀ ਸਤਲੁਜ ਦਰਿਆ ਦੇ ਤੇਜ਼ ਵਹਾਅ 'ਚ ਰੁੜ ਚੁੱਕੀਆਂ ਹਨ | ਖਰੋਟਾ ਦੇ ਸਾਬਕਾ ਸਰਪੰਚ ਪ੍ਰੇਮ ਸਿੰਘ ਸਿੱਧੂ, ਜਸਵਿੰਦਰ ਸਿੰਘ, ਪਵਨ ਕੁਮਾਰ, ਹਰਦੇਵ ਸਿੰਘ ਸਿੱਧੂ, ਕਮਲਜੀਤ ਸਿੰਘ ਖਰੋਟਾ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਤੇਜ਼ ਵਹਾਅ ਦੇਰ ਰਾਤ ਹੀ ਘੱਟ ਕੇ ਕਿਨਾਰਿਆਂ ਤੋਂ ਅੱਧਾ ਫੁੱਟ ਥੱਲੇ ਹੋਇਆ ਹੈ, ਇਸ ਤੋਂ ਪਹਿਲਾਂ ਸਾਡੀ ਉਪਜਾਊ ਜ਼ਮੀਨ 'ਚ ਕਰੀਬ 5 ਫੁੱਟ ਉੱਚਾ ਵਹਿ ਰਿਹਾ ਸੀ, ਨਤੀਜੇਵਜੋਂ ਨਹਿਰੀ ਸਾਈਫਨਾਂ ਦੀ ਨਿਕਾਸੀ ਦੀ ਦੋਹਰੀ ਮਾਰ ਪੈਣ ਕਰਕੇ ਝੋਨੇ ਦੀ ਫ਼ਸਲ ਸੁਨਿਹਰੀ ਤੋਂ ਭੂਰੀ, ਮੱਕੀ ਦੀ ਫ਼ਸਲ ਦਾ ਨਿਸ਼ਾਨ ਨਹੀਂ ਰਿਹਾ, ਹਰਾ ਚਾਰਾ, ਪਾਪੂਲਰ ਦੇ ਦਰਖ਼ਤ ਇਸ ਤੇਜ਼ ਵਹਾਅ ਦੀ ਭੇਟ ਚੜ੍ਹੇ ਹੀ ਹਨ, ਸਗੋਂ ਬਰੈਤੀ ਵਿਚਲੀ ਜ਼ਮੀਨ ਨੂੰ ਖੋਰਾ ਅਤੇ ਇਸ ਜ਼ਮੀਨ 'ਚ ਬਿਜਲਈ ਮੋਟਰਾਂ, ਇੰਜਣਾਂ ਅਤੇ ਪੱਖਿਆਂ ਨੂੰ ਵੀ ਨੁਕਸਾਨ ਹੋਇਆ ਹੈ | ਇਨ੍ਹਾਂ ਰਾਜ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਰੋਹ ਪ੍ਰਗਟਾਉਂਦਿਆਂ ਕਿਹਾ ਕਿ 75 ਫ਼ੀਸਦੀ ਫ਼ਸਲ ਤਬਾਹ ਹੋਣ 'ਤੇ ਵੀਹ ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦੀ ਹਾਮੀ ਭਰੀ ਸੀ, ਸਾਡੇ ਉਪਜਾਊ ਰਕਬੇ 'ਚ ਸੌ ਫ਼ੀਸਦੀ ਫ਼ਸਲਾਂ ਦਾ ਨੁਕਸਾਨ ਹੋ ਚੁੱਕਾ ਹੈ, ਨੁਕਸਾਨੀ ਫ਼ਸਲ ਨਾਲ ਸਬੰਧਿਤ ਪਟਵਾਰੀ ਬੇਲੀ ਦੇ ਨੁਕਸਾਨੇ ਰਕਬੇ ਅਤੇ ਫ਼ਸਲ ਦੀ ਗਿਰਦਾਵਰੀ ਕਰਕੇ ਮੁੜ ਗਿਆ, ਜਦੋਂ ਕਿ ਇਹ ਜ਼ਮੀਨ ਵੀ ਬੇਲੀ, ਬਣੇਵਾਲੀ ਦੇ ਨਾਲ ਹੀ ਹੈ, ਸਬੰਧਿਤ ਪਟਵਾਰੀ ਨੂੰ ਉਕਤ ਰਕਬੇ 'ਚ ਆਕੇ ਸਤਲੁਜ ਦਰਿਆ ਦੇ ਤੇਜ਼ ਵਹਾਅ ਤੋਂ ਪ੍ਰਭਾਵਿਤ ਖਰੋਟਾ ਦੇ ਕਿਸਾਨਾਂ ਦੀਆਂ ਫਸਲਾਂ, ਨਹਿਰੀ ਸਾਈਫਨਾਂ ਦੇ ਨਿਕਾਸੀ ਨਾਲਿਆਂ ਤੋਂ ਪ੍ਰਭਾਵਿਤ ਫ਼ਸਲਾਂ ਦੀ ਤੁਰੰਤ ਗਿਰਦਾਵਰੀ ਕਰਨ ਵਾਸਤੇ ਜ਼ਿਲ੍ਹੇ ਦੇ ਮਾਲ ਅਧਿਕਾਰੀ ਹਦਾਇਤ ਕਰਨ ਤਾਂ ਕਿ ਬਰਸਾਤ ਦੌਰਾਨ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨ ਰਾਜ ਸਰਕਾਰ ਕੋਲੋਂ ਯੋਗ ਮੁਆਵਜ਼ਾ ਲੈਕੇ ਅਗਲੇਰੀ ਬਿਜਾਈ ਲਈ ਬੀਜ ਖਰੀਦਣ ਦੇ ਯੋਗ ਹੋ ਸਕਣ |

ਪਿਛਲੀ ਖ਼ਬਰ ਭੂਰੀਵਾਲੇ ਗੁਰਗੱਦੀ ਪਰੰਪਰਾ ਵਲੋਂ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਸਮੇਤ ਸੁੱਕੇ ਰਾਸ਼ਨ ਦੀਆਂ ਦੋ... ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਝੋਨੇ ਦੀ ਖ਼ਰੀਦ ਤੇ ਸਾਂਭ-ਸੰਭਾਲ ਦੇ ਪ੍ਰਬੰਧਾਂ ਦਾ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।