25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਭੂਰੀਵਾਲੇ ਗੁਰਗੱਦੀ ਪਰੰਪਰਾ ਵਲੋਂ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਸਮੇਤ ਸੁੱਕੇ ਰਾਸ਼ਨ ਦੀਆਂ ਦੋ ਗੱਡੀਆਂ ਭੇਜੀਆਂ <br/>

ਸ੍ਰੀ ਲਾਲਪੁਰੀ ਭਵਾਨੀਪੁਰ ਧਾਮ ਤੋਂ ਹੜ੍ਹ ਪੀੜਤਾਂ ਦੇ ਲਈ ਰਾਸ਼ਨ ਦੀ ਗੱਡੀ ਰਵਾਨਾ ਕਰਦੇ ਹੋਏ ਸੇਵਾਦਾਰ ਤੇ ਨਾਲ ਹਿਮਾਚਲ ਦੇ ਮੰਡੀ ਹਲਕੇ ਦੇ ਲੋਕਾਂ ਨੂੰ ਘਰ ਘਰ ਰਾਸ਼ਨ ਵੰਡਣ ਸਮੇਂ ਸੇਵਾਦਾਰ | ਤਸਵੀਰਾਂ: ਵਿੰਦਰਪਾਲ ਝਾਂਡੀਆਂ | <br/> 20-09-2025
ਨੂਰਪੁਰ ਬੇਦੀ, 19 ਸਤੰਬਰ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ( ਗਰੀਬਦਾਸੀਯ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਸ਼੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਗੁਰਗੱਦੀ ਪ੍ਰਪੰਰਾ ਕੁਦਰਤੀ ਆਫ਼ਤ, 'ਚ ਪੀੜਤ ਪਰਿਵਾਰਾਂ ਦੀ ਹਮੇਸ਼ਾ ਹੀ ਸਹਾਇਤਾ ਕਰਦੀ ਆ ਰਹੀ ਹੈ | ਜਿਸ ਤਹਿਤ ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਦੇ ਸਮੂਹ ਸੇਵਾਦਾਰ ਸੰਗਤਾਂ ਦੇ ਵੱਲੋਂ ਮਹਾਰਾਜ ਭੂਰੀਵਾਲਿਆ ਦੇ ਆਸ਼ਰਮ ਲਾਲਪੁਰੀ ਭਵਾਨੀਪੁਰ ਧਾਮ ਤੋਂ ਬੀਤੇ ਦਿਨੀ ਹੋਈ ਭਾਰੀ ਬਰਸਾਤ ਨਾਲ ਆਏ ਹੜ੍ਹ ਨਾਲ ਹੋਏ ਨੁਕਸਾਨ ਦੇ ਪੀੜਤ ਪਰਿਵਾਰਾਂ ਦੇ ਲਈ ਹਿਮਾਚਲ ਪ੍ਰਦੇਸ਼ ਦੇ ਵਾਲੀ ਚੌਂਕੀ ਮੰਡੀ ਹਲਕੇ ਦੇ ਲੋੜਵੰਦ ਲੋਕਾਂ ਦੇ ਲਈ ਰਾਹਤ ਸਮਗਰੀ ਸਮੇਤ ਸੁੱਕੇ ਰਾਸ਼ਨ ਦੀਆ ਦੋ ਗੱਡੀਆਂ ਭੇਜੀਆਂ ਗਈਆਂ | ਇਸ ਮੌਕੇ ਭੂਰੀਵਾਲੇ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਦੇ ਆਦੇਸ਼ ਦੇ ਸਦਕਾ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਪਿੰਡ ਪਿੰਡ ਤੋ ਹੜ੍ਹ ਪੀੜਤਾਂ ਦੇ ਲਈ ਰਾਸ਼ਨ ਰਾਹਤ ਸਮਗਰੀ ਇਕੱਠੀ ਕਰਕੇ ਭੂਰੀਵਾਲੇ ਟਰੱਸਟ ਵਲੋਂ ਸੂਬੇ ਦੇ ਵੱਖ ਵੱਖ ਆਸ਼ਰਮਾਂ ਦੇ ਵਿਚ ਸੇਵਾਦਾਰਾਂ ਕੋਲ ਜਮ੍ਹਾਂ ਕਰਵਾਇਆ ਜਾ ਰਿਹਾ ਹੈ | ਜਿਸ ਦੇ ਨਾਲ ਹੜ੍ਹ ਪੀੜਤਾਂ ਦੇ ਨੁਕਸਾਨ ਹੋਏ ਪਰਿਵਾਰਾਂ ਨੂੰ ਲਾਭ ਮਿਲ ਸਕੇ | ਇਸ ਮੋਕੇ ਟਰੱਸਟ ਦੇ ਵਲੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਹਲਕਿਆਂ ਦੇ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਜਿਆ ਜਾ ਰਿਹਾ ਹੈ | ਜਿਸ ਦੇ ਵਿਤੇ ਸੁੱਕੇ ਰਾਸ਼ਨ, 'ਚ ਆਟਾ, ਦਾਲ, ਨਮਕ,ਸਾਬਣ,ਚਾਵਲ,ਚੀਨੀ ਆਦਿ ਵੱਖ ਵੱਖ ਕਿਸਮ ਦੀਆਂ ਜ਼ਰੂਰਤਮੰਦ ਵਸਤੂਆਂ ਭੇਜੀਆਂ ਤੇ ਭੂਰੀਵਾਲੇ ਸੰਪਰਦਾਇ ਦੇ ਸੇਵਾਦਾਰਾਂ ਦੇ ਵਲੋਂ ਲੋਕਾਂ ਨੂੰ ਘਰ ਘਰ ਜਾ ਕੇ ਵੰਡੀਆਂ ਗਈਆਂ |

ਪਿਛਲੀ ਖ਼ਬਰ ਰਮਨ ਕਾਂਤ ਕਿੱਟੂ ਵਿਸ਼ਵ ਸਨਾਤਨ ਧਰਮ ਸਭਾ, ਨੰਗਲ ਦੇ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਸਤਲੁਜ ਦਰਿਆ ਦਾ ਤੇਜ਼ ਵਹਾਅ ਦੀ ਲਪੇਟ 'ਚ ਆਉਣ ਨਾਲ ਝੋਨਾ ਤੇ ਮੱਕੀ ਦੀ ਫ਼ਸਲ ਤਬਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।