25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਰਮਨ ਕਾਂਤ ਕਿੱਟੂ ਵਿਸ਼ਵ ਸਨਾਤਨ ਧਰਮ ਸਭਾ, ਨੰਗਲ ਦੇ ਪ੍ਰਧਾਨ ਨਿਯੁਕਤ <br/>

ਅਜੀਤ ਡੈਸਕ 20-09-2025
ਨੰਗਲ, 19 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪ੍ਰਸਿੱਧ ਸਮਾਜ ਸੇਵਕ ਰਮਨ ਕਾਂਤ ਕਿੱਟੂ ਨੂੰ ਵਿਸ਼ਵ ਸਨਾਤਨ ਧਰਮ ਸਭਾ, ਨੰਗਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਹ ਨਿਯੁਕਤੀ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਮੌਜੂਦਗੀ ਵਿਚ ਹੋਏ ਇੱਕ ਵਿਸ਼ੇਸ਼ ਸਮਾਗਮ ਵਿਚ ਕੀਤੀ ਗਈ | ਇਸ ਮੌਕੇ 'ਤੇ ਰਮਨ ਕਾਂਤ ਕਿੱਟੂ ਨੂੰ ਸੰਗਠਨ ਦੇ ਸਰਪ੍ਰਸਤ ਸ਼੍ਰੀ ਨਿਵਾਸੂਲੂ ਅਤੇ ਪੰਜਾਬ ਪ੍ਰਧਾਨ ਅਸ਼ਵਨੀ ਸੇਖੜੀ ਦੀ ਮੌਜੂਦਗੀ ਵਿਚ ਨਿਯੁਕਤੀ ਪੱਤਰ ਨਾਲ ਸਨਮਾਨਿਤ ਕੀਤਾ ਗਿਆ | ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਰਮਨ ਸ਼ਰਮਾ ਨੇ ਕਿਹਾ ਕਿ ਰਮਨ ਕਾਂਤ ਕਿੱਟੂ ਦੀ ਨਿਯੁਕਤੀ ਵਿਸ਼ਵ ਸਨਾਤਨ ਧਰਮ ਸਭਾ, ਪੰਜਾਬ ਨੂੰ ਹੋਰ ਮਜ਼ਬੂਤ ਕਰੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਸਮਾਜ ਸੇਵਕ ਅਤੇ ਗੋਤਾਖੋਰ ਵਜੋਂ ਨੰਗਲ ਖੇਤਰ ਦੀ ਸੇਵਾ ਕਰਨ ਵਾਲੇ ਕਮਲਪ੍ਰੀਤ ਸੈਣੀ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨੰਦ ਕਿਸ਼ੋਰ ਸ਼ਰਮਾ, ਰਜਨੀਸ਼ ਸ਼ਰਮਾ, ਮੁਕੇਸ਼ ਨੱਡਾ, ਵਰਿੰਦਰ ਸ਼ੁਕਲਾ, ਦੀਕਸ਼ਾ ਸ਼ਰਮਾ ਅਤੇ ਚੇਤਨ ਸ਼ਰਮਾ ਵੀ ਮੌਜੂਦ ਸਨ |

ਪਿਛਲੀ ਖ਼ਬਰ ਹੜ੍ਹਾਂ ਨਾਲ ਖ਼ਰਾਬ ਹੋਈ ਫ਼ਸਲ ਦੀ ਗਿਰਦਾਵਰੀ ਕਰਵਾਉਣ ਸੰਬੰਧੀ ਡੀ. ਏਸੀ. ਰੂਪਨਗਰ ਨੂੰ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਭੂਰੀਵਾਲੇ ਗੁਰਗੱਦੀ ਪਰੰਪਰਾ ਵਲੋਂ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਸਮੇਤ ਸੁੱਕੇ ਰਾਸ਼ਨ ਦੀਆਂ ਦੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।