ਮੋਰਿੰਡਾ, 20 ਸਤੰਬਰ (ਪਿ੍ਤਪਾਲ ਸਿੰਘ)-ਬਲਾਕ ਕਾਂਗਰਸ ਮੋਰਿੰਡਾ ਦੇ ਵਰਕਰਾਂ ਦੀ ਭਰਵੀਂ ਮੀਟਿੰਗ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਅਬਜਰਬਰ ਦੇ ਤੌਰ ਤੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਭਾਸ਼ ਚੋਪੜਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ ਨੇ ਦੱਸਿਆ ਕਿ ਕੁਲ ਹਿੰਦ ਕਾਂਗਰਸ ਕਮੇਟੀ ਵਲੋਂ ਇਹ ਮੀਟਿੰਗ ਪਾਰਟੀ ਨੂੰ ਲੋਕਤੰਤਰ ਤਰੀਕੇ ਨਾਲ ਮਜ਼ਬੂਤ ਕਰਨ ਲਈ ਪਾਰਟੀ ਵਰਕਰਾਂ ਦੀ ਸਲਾਹ ਲਈ ਗਈ | ਇਸ ਮੌਕੇ ਹਾਜ਼ਰ ਸਮੂਹ ਕਾਂਗਰਸੀ ਅਹੁਦੇਦਾਰਾਂ, ਵਰਕਰਾਂ ਨੇ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕੀਤਾ ਅਤੇ ਨਵੇਂ ਅਹੁਦੇਦਾਰ ਚੁਣਨ ਲਈ ਵੀ ਚਰਨਜੀਤ ਸਿੰਘ ਚੰਨੀ ਨੂੰ ਅਧਿਕਾਰ ਦਿਤੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬੰਤ ਸਿੰਘ ਕਲਾਰਾਂ ਸਾਬਕਾ ਚੇਅਰਮੈਨ ਪਨਗ੍ਰੇਨ, ਵਿਜੇ ਕੁਮਾਰ ਟਿਕੂ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ, ਸੀਨੀਅਰ ਕਾਂਗਰਸੀ ਆਗੂ ਹਰਮਿੰਦਰ ਸਿੰਘ ਲੱਕੀ, ਹਰਸੋਣ ਸਿੰਘ ਭੰਗੂ, ਗੁਰਵਿੰਦਰ ਸਿੰਘ ਕਕਰਾਲੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ, ਹਰੀ ਪਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਮੋਰਿੰਡਾ, ਬਲਜਿੰਦਰ ਸਿੰਘ ਸਹੇੜੀ ਡਾਇਰੈਕਟਰ ਮਿਲਕ ਪਲਾਂਟ ਮੁਹਾਲੀ, ਤਰਲੋਚਨ ਸਿੰਘ ਸਮਾਣਾ, ਖੁਸ਼ਹਾਲ ਸਿੰਘ ਦਤਾਰਪੁਰ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਮੋਰਿੰਡਾ, ਬਲਵੀਰ ਸਿੰਘ ਸਹੇੜੀ, ਰਣਜੋਧ ਸਿੰਘ ਜੋਤੀ, ਨਰਿੰਦਰ ਸਿੰਘ ਸੀਹੋਂ ਮਾਜਰਾ, ਬਬਲਾ ਗੋਸਲਾਂ, ਇਕਬਾਲ ਸਿੰਘ ਡੂਮਛੇੜੀ, ਸਾਬਕਾ ਸਰਪੰਚ ਬਲਵੀਰ ਸਿੰਘ ਮਾਨਖੇੜੀ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਜੌਕੀ ਫਤਿਹਪੁਰ, ਕੇਸਰ ਸਿੰਘ ਬਡਵਾਲੀ, ਜੀਵਨ ਸਿੰਘ ਰਤਨਗੜ੍ਹ, ਕੁਲਵਿੰਦਰ ਸਿੰਘ ਕਲਹੇੜੀ, ਤਰਲੋਚਨ ਸਿੰਘ ਡੂਮਛੇੜੀ, ਸਾਬਕਾ ਸਰਪੰਚ ਪਿ੍ਤਪਾਲ ਸਿੰਘ ਓਇੰਦ, ਨਵਤੇਜ ਸਿੰਘ ਤੇਜੀ ਸਹੇੜੀ, ਠੇਕੇਦਾਰ ਬਲਬੀਰ ਸਿੰਘ ਲਾਲਾ, ਗੁਲਜ਼ਾਰ ਸਿੰਘ ਚਤਾਮਲੀ, ਜਗਤਾਰ ਸਿੰਘ ਜੱਗਾ ਫਤਿਹਪੁਰ, ਬਾਵਾ ਕਾਈਨੌਰ, ਜੰਗ ਸਿੰਘ, ਗੁਰਜੋਤ ਸਿੰਘ, ਰਾਣਾ ਕੰਗ, ਜੋਤ ਵੜੈਚ, ਰਾਜਵੰਤ ਸਿੰਘ, ਜਗਤਾਰ ਸਿੰਘ ਜੋਗਾ ਕਾਈਨੌਰ, ਜਗਤਾਰ ਸਿੰਘ ਸਹੇੜੀ, ਪਰਮਜੀਤ ਸਿੰਘ ਸੋਤਲ ਬਾਬਾ, ਲੱਲਾ ਰੋਣੀ, ਗਗਨ ਰੋਣੀ, ਗੁਰਜੀਤ ਸਿੰਘ ਮੂੰਡੀਆਂ, ਲਾਭ ਸਿੰਘ ਫੋਜੀ ਮੂੰਡੀਆਂ, ਨਰਾਤਾ ਸਿੰਘ ਅਰਨੌਲੀ, ਬਲਵਿੰਦਰ ਸਿੰਘ ਸਾਬਕਾ ਸਰਪੰਚ ਅਰਨੌਲੀ, ਧਰਮਪਾਲ ਥੰਮਣ, ਕੌਂਸਲਰ ਪਿੰਕੀ ਕੋਰ, ਕੌਂਸਲਰ ਰਾਜਪ੍ਰੀਤ ਰਾਜੀ, ਕੌਂਸਲਰ ਹਰਜੀਤ ਸਿੰਘ ਸੋਢੀ, ਗੁਰਮੀਤ ਸਿੰਘ ਬੜਾ, ਹਰਿੰਦਰ ਮੰਡੇਰ ਆਦਿ ਆਗੂ ਹਾਜਰ ਸਨ |