ਬਾਬਾ ਬਕਾਲਾ ਸਾਹਿਬ, 29 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਮੇਂ ਚੱਲੀ ਬਰਾਤ ਦਾ ਇਤਿਹਾਸਕ ਨਗਰ ਪੁੱਜਣ 'ਤੇ ਗੁਰੂ ਨਗਰੀ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਅਤੇ ਚੇਅਰਮੈਨ ਮਾਰਕੀਟ ਕਮੇਟੀ ਰਈਆ ਸ: ਸੁਰਜੀਤ ਸਿੰਘ ਕੰਗ ਦੀ ਅਗਵਾਈ ਹੇਠ ਐੱਮ.ਸੀ. ਮਨਜਿੰਦਰ ਸਿੰਘ, ਐੱਮ.ਸੀ. ਜੈਮਲ ਸਿੰਘ, ਐੱਮ.ਸੀ. ਰਵੀ ਸਿੰਘ, ਵਾਇਸ ਪ੍ਰਧਾਨ ਸੁਖਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਭੁੱਲਰ, ਸੁਖਜੀਤ ਕੌਰ ਕੰਗ, ਬਲਸ਼ਰਨ ਸਿੰਘ, ਜਥੇ. ਰੇਸ਼ਮ ਸਿੰਘ, ਸੁਰਿੰਦਰ ਸਿੰਘ ਸੰਧੂ, ਸੁਖਦੀਪ ਸਿੰਘ ਸੋਨਾ, ਲਾਭ ਸਿੰਘ, ਅਵਤਾਰ ਸਿੰਘ ਵਿਰਕ ਆਦਿ ਆਗੂਆਂ ਨੇ ਪੂਰੀ ਸਰਧਾ ਭਾਵਨਾ ਨਾਲ ਸਵਾਗਤ ਕੀਤਾ ਅਤੇ ਪੰਜ ਪਿਆਰਿਆਂ ਅਤੇ ਪਾਲਿਕੀ ਸਾਹਿਬ ਦੇ ਗ੍ਰੰਥੀ ਸਿੰਘਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਦੀ ਇਸ ਇਤਿਹਾਸਕ ਬਰਾਤ ਵਿਚ ਹਾਜ਼ਰੀਆਂ ਭਰੀਆਂ |