ਸਠਿਆਲਾ, 29 ਅਗਸਤ (ਜਗੀਰ ਸਿੰਘ ਸਫਰੀ)-ਗ੍ਰਾਮ ਪੰਚਾਇਤ ਗੁਰੂ ਤੇਗ ਬਹਾਦਰ ਨਗਰ ਸਠਿਆਲਾ ਦੇ ਸਰਪੰਚ ਦਲਬੀਰ ਸਿੰਘ ਬੱਲ ਅਤੇ ਸ: ਲਖਬੀਰ ਸਿੰਘ ਬੱਲ ਯੂ. ਕੇ. ਦੇ ਸਤਿਕਾਰਯੋਗ ਪਿਤਾ ਸੇਵਾਮੁਕਤ ਇੰਸ: ਸੋਹਣ ਸਿੰਘ ਬੱਲ ਜੋ ਕਿ ਬੀਤੇ ਦਿਨੀ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ | ਇਸ ਮੌਕੇ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਸਰਪੰਚ ਦਲਬੀਰ ਸਿੰਘ ਬੱਲ, ਲਖਬੀਰ ਸਿੰਘ ਬੱਲ ਯੂ. ਕੇ., ਬਲਵਿੰਦਰ ਸਿੰਘ ਯੂ. ਕੇ., ਬਾਬਾ ਨਰਿੰਦਰ ਸਿੰਘ, ਮਨਵੀਰ ਸਿੰਘ ਯੂ. ਕੇ. ਨਾਲ ਇੰਸ: ਸੋਹਣ ਸਿੰਘ ਬੱਲ ਦੀ ਬੇਵਕਤ ਮੌਤ 'ਤੇ ਅਫਸੋਸ ਕਰਦਿਆਂ ਕਿਹਾ ਕਿ ਜਿਥੇ ਪਰਿਵਾਰ ਨੂੰ ਘਾਟਾ ਪਿਆ ਹੈ ਤੇ ਉਥੇ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਘਾਟ ਹੋਈ ਹੈ, ਜੋ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ | ਇਸ ਮੌਕੇ ਤੇ ਰਿਟਾ: ਡੀ. ਐੱਸ. ਪੀ. ਹਰਕਿ੍ਸ਼ਨ ਸਿੰਘ, ਸਾਬਕਾ ਯੂਥ ਪ੍ਰਧਾਨ ਸੁਰਜਨ ਸਿੰਘ ਭਲਾਈਪੁਰ, ਕਿਸਾਨ ਸੈੱਲ ਦੇ ਜਰਨਲ ਸਕੱਤਰ ਦਲਜੀਤ ਸਿੰਘ ਭੁੱਲਰ ਹਾਜ਼ਰ ਸਨ | ਇਸ ਮੌਕੇ ਸਰਪੰਚ ਦਲਬੀਰ ਸਿੰਘ ਬੱਲ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਦੇ ਭੋਗ 2 ਸਤੰਬਰ ਦਿਨ ਮੰਗਲਵਾਰ ਨੂੰ ਗ੍ਰਹਿ ਵਿਖੇ ਪਾਉਣ ਉਪਰੰਤ ਗੁ: ਸੋਂਹਆਣਾ ਪੱਤੀ ਮਸੂਰ ਕੀ ਵਿਖੇ 12 ਤੋਂ 1 ਵਜੇ ਤੱਕ ਅੰਤਿਮ ਅਰਦਾਸ ਹੋਵੇਗੀ |