ਓਠੀਆਂ, 29 ਅਗਸਤ (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਵਿਚ ਪਿਛਲੇ ਦਿਨੀ ਆਏ ਹੜ੍ਹਾਂ ਨੇ ਪੂਰੀ ਤਬਾਹੀ ਮਚਾਈ ਹੋਈ ਹੈ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨਾਲ ਹਮਦਰਦੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਪਿੰਡ-ਪਿੰਡ ਜਾ ਕੇ ਪਿੰਡ ਵਾਸੀਆਂ ਨਾਲ ਗੱਲ ਕੀਤੀ ਜਾ ਰਹੀ ਹੈ | ਹਲਕਾ ਰਾਜਾਸਾਂਸੀ ਦੇ ਇੰਚਾਰਜ ਸੋਨੀਆ ਮਾਨ ਵਲੋਂ ਹਲਕੇ ਦੇ ਅਧੀਨ ਪੈਂਦੇ ਪਿੰਡ ਨੇਪਾਲ ਦਾ ਦੌਰਾ ਕੀਤਾ ਗਿਆ | ਪਿੰਡ ਵਾਸੀਆਂ ਨੇ ਸੱਕੀ ਸਫਾਈ ਸੰਬੰਧੀ ਉਨ੍ਹਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਭਰੋਸਾ ਦਿੱਤਾ ਉਹ ਹਰ ਸੰਭਵ ਸਹਾਇਤਾ ਦੇ ਰਹੇ ਹਨ ਅਤੇ ਕਿਸੇ ਦੀ ਅਫਵਾਹ 'ਤੇ ਯਕੀਨ ਨਾ ਕੀਤਾ ਜਾਏ | ਇਸ ਮੌਕੇ ਬੀ. ਡੀ. ਓ. ਪਰਗਟ ਸਿੰਘ ਹਰਸ਼ਾ ਛੀਨਾ, ਐੱਸ. ਐੱਚ. ਓ. ਸਤਨਾਮ ਸਿੰਘ, ਦਲਜੀਤ ਸਿੰਘ ਮਿਆਦੀਆਂ, ਸਤਨਾਮ ਸਿੰਘ ਵੜੈਚ, ਸਰਪੰਚ ਲਾਲੀ ਸਾਰੰਗੜਾ, ਸੁਖਦੀਪ ਸਿੰਘ ਛੀਨਾ, ਸੁਖਦੀਪ ਸਿੰਘ ਸੁੱਖੀ ਘਰਿੰਡਾਂ, ਸਰਪੰਚ ਹਰਮਨ ਕੜਿਆਲ, ਜੋਬਨ ਝੰਜੋਟੀ, ਅਮਿਤੋਜ ਸਿੰਘ ਰਾਜਾਸਾਂਸੀ ਤੇ ਪਿੰਡ ਵਾਸੀ ਮੌਜੂਦ ਸਨ |