ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਧਾਰਮਿਕ ਜਗਤ ਦੀ ਪ੍ਰਸਿੱਧ ਸੰਸਥਾ ਬੀਬੀ ਕੌਲਾਂ ਭਲਾਈ ਕੇਂਦਰ ਜੋ ਕਿ ਭਾਈ ਗੁਰਇਕਬਾਲ ਸਿੰਘ ਦੀ ਅਗਵਾਈ ਹੇਠ ਮਨੁੱਖਤਾ ਦੀ ਸੇਵਾ ਕਰ ਰਹੀ ਹੈ, ਦੇ ਪ੍ਰਤੀਨਿਧੀਆਂ ਨੇ ਅੱਜ ਅਜਨਾਲਾ ਐੱਸ.ਡੀ.ਐੱਮ ਦਫ਼ਤਰ ਪਹੁੰਚ ਕੇ ਡਿਪਟੀ ਕਮਿਸ਼ਨਰ ਅੰਮਿ੍ਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਅਜਿਹੇ ਪਰਿਵਾਰ, ਜਿਨ੍ਹਾਂ ਦੀ ਰੋਜ਼ੀ ਰੋਟੀ ਕੇਵਲ ਪਸ਼ੂ ਧਨ ਭਾਵ ਮੱਝਾਂ ਅਤੇ ਗਾਵਾਂ ਤੋਂ ਹੀ ਚਲਦੀ ਸੀ, ਦੇ ਜੇਕਰ ਅਜਿਹੇ ਪਸ਼ੂ ਹੜ੍ਹਾਂ ਕਾਰਨ ਮਾਰੇ ਗਏ ਹਨ ਤਾਂ ਅਸੀਂ ਸੰਸਥਾ ਵਲੋਂ ਉਨ੍ਹਾਂ ਨੂੰ ਮੱਝਾਂ ਅਤੇ ਗਾਵਾਂ ਖ਼ਰੀਦ ਕੇ ਦੇਵਾਂਗੇ | ਡਿਪਟੀ ਕਮਿਸ਼ਨਰ ਸ੍ਰੀਮਤੀ ਸਾਹਨੀ ਨੇ ਸੰਸਥਾ ਦੇ ਪ੍ਰਤੀਨਿਧੀਆਂ ਦਾ ਇਸ ਫਰਾਖ਼ਦਿਲੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਇਹ ਵੱਡੀ ਪਹਿਲਕਦਮੀ ਹੋਵੇਗੀ | ਉਨ੍ਹਾਂ ਨੇ ਤੁਰੰਤ ਹੀ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੁਣ ਤੱਕ ਪ੍ਰਾਪਤ ਹੋਇਆ ਡਾਟਾ, ਜੋ ਇਹ ਦਰਸਾਉਂਦਾ ਹੈ ਕਿ ਇਸ ਵਿਅਕਤੀ ਦੇ ਪਰਿਵਾਰ ਦੀ ਰੋਜ਼ੀ ਰੋਟੀ ਪਸ਼ੂ ਧਨ ਤੋਂ ਹੀ ਚਲਦੀ ਸੀ, ਦਾ ਜੇਕਰ 100 ਫ਼ੀਸਦੀ ਨੁਕਸਾਨ ਹੋ ਗਿਆ ਹੈ ਤਾਂ ਉਹ ਡਾਟਾ ਸੰਸਥਾ ਨੂੰ ਦਿਓ ਤਾਂ ਜੋ ਇਹ ਆਪਣੇ ਤੌਰ ਉੱਤੇ ਵੀ ਵੈਰੀਫਾਈ ਕਰਕੇ ਪਰਿਵਾਰ ਦੀ ਮਦਦ ਕਰ ਸਕਣ | ਇਸ ਮੌਕੇ ਸੰਸਥਾ ਦੇ ਪ੍ਰਤੀਨਿਧੀਆਂ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਪੀੜਤਾਂ ਲਈ ਦਿਨ ਰਾਤ ਕੀਤੀ ਜਾ ਰਹੀ ਮਿਹਨਤ ਦੀ ਵੀ ਸਰਾਹਨਾ ਕਰਦਿਆਂ ਸੰਸਥਾ ਵਲੋਂ ਉਨ੍ਹਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਭਲਾਈ ਕੇਂਦਰ ਵੱਲੋਂ ਭਾਈ ਮਨਦੀਪ ਸਿੰਘ, ਭਾਈ ਸਰਵਣ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਢੱਲ, ਜ਼ੋਨ ਇੰਚਾਰਜ ਡਾ. ਪਰਮਜੀਤ ਸਿੰਘ ਅਰੋੜਾ, ਰਾਜਬੀਰ ਸਿੰਘ ਅਤੇ ਭਾਈ