ਮਜੀਠਾ, 20 ਸਤੰਬਰ (ਮਨਿੰਦਰ ਸਿੰਘ ਸੋਖੀ)-ਤਹਿਸੀਲ ਕੰਪਲੈਕਸ ਮਜੀਠਾ ਵਿਖੇ ਡਿਪਟੀ ਕਮਿਸ਼ਨਰ ਅੰਮਿ੍ਤਸਰ ਸਾਕਸ਼ੀ ਸਾਹਨੀ ਅਤੇ ਐੱਸ. ਡੀ. ਐੱਮ. ਮਜੀਠਾ ਮੈਡਮ ਪੀਊਸ਼ਾ ਬੁਰੜ੍ਹਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤਹਿਸੀਲਦਾਰ ਮਜੀਠਾ ਹਮੀਰ ਸਿੰਘ ਦੀ ਅਗਵਾਈ ਵਿਚ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੋਂ ਜਾਣੂੰ ਕਰਵਾਇਆ | ਉਨ੍ਹਾਂ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਕਿਸਾਨ ਝੋਨੇ ਦੇ ਸੀਜਨ ਵਿਚ ਪਰਾਲੀ ਅਤੇ ਇਸ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਂਦੇ ਹਨ ਜਿਸ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ | ਇਸ ਮੀਟਿੰਗ ਵਿਚ ਪੰਜਾਬ ਨੰਬਰਦਾਰ ਯੂਨੀਅਨ 643 ਦੇ ਤਹਿਸੀਲ ਪ੍ਰਧਾਨ ਰਣਜੀਤ ਸਿੰਘ ਰਾਜਾ ਮੀਆਂ ਪੰਧੇਰ ਵਲੋਂ ਸਾਥੀ ਨੰਬਰਦਾਰਾਂ ਦੀ ਸਹਿਮਤੀ ਲੈਕੇ ਤਹਿਸੀਲਦਾਰ ਹਮੀਰ ਸਿੰਘ ਨੂੰ ਵਿਸ਼ਵਾਸ ਦੁਆਇਆ ਕਿ ਉਹ ਆਪਣੇ ਆਪਣੇ ਪਿੰਡਾਂ ਵਿਚ ਕਿਸਾਨਾਂ ਭਰਾਵਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਅੱਗ ਨਾ ਲਗਾਉਣ ਸੰਬੰਧੀ ਜਾਗਰੂਕ ਕਰਨਗੇ | ਇਸ ਮੀਟਿੰਗ ਵਿਚ ਚੌਕੀਦਾਰਾ ਯੂਨੀਅਨ ਦੇ ਅਹੁਦੇਦਾਰਾਂ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਰਾਜਾ ਮੀਆਂ ਪੰਧੇਰ ਦੇ ਨਾਲ ਧੀਰ ਸਿੰਘ ਢੱਡੇ, ਗੁਰਪ੍ਰੀਤ ਸਿੰਘ ਮਜੀਠਾ, ਲਵਪ੍ਰੀਤ ਸਿੰਘ, ਪ੍ਰਭਦਿਆਲ ਸਿੰਘ ਚਵਿੰਡਾ ਦੇਵੀ, ਹਰਜਿੰਦਰ ਸਿੰਘ ਉਮਰਪੁਰਾ, ਹਰਬੰਸ ਸਿੰਘ, ਕਰਨੈਲ ਸਿੰਘ, ਸੁਰਜੀਤ ਸਿੰਘ ਸਹਿਨੇਵਾਲੀ, ਪਰਮਜੀਤ ਸਿੰਘ ਕੱਥੂਨੰਗਲ, ਲਖਵਿੰਦਰ ਸਿੰਘ ਚੁਗਾਵਾਂ, ਪਰਮਜੀਤ ਸਿੰਘ ਕੱਥੂਨੰਗਲ, ਜਗੀਰ ਸਿੰਘ, ਮਾਂਗਾਸਰਾਏ, ਬਚਿੱਤਰ ਸਿੰਘ ਢਿੰਗਨੰਗਲ, ਕਸ਼ਮੀਰ ਸਿੰਘ, ਪਲਵਿੰਦਰ ਸਿੰਘ ਕੋਟਲਾ ਖੁਰਦ, ਕਸ਼ਮੀਰ ਸਿੰਘ ਮੀਆਂ ਪੰਧੇਰ, ਭਗਵਾਨ ਸਿੰਘ, ਕਮਲਜੀਤ ਸਿੰਘ ਬੋੜੇਵਾਲ ਕੰਗ, ਰਾਜਵੀਰ ਸਿੰਘ, ਸਰਦਾਰਾ ਸਿੰਘ, ਕਸ਼ਮੀਰ ਸਿੰਘ ਮੁੱਗੋਸੋਹੀ, ਪਲਵਿੰਦਰ ਸਿੰਘ ਕੋਟਲਾ ਖੁਰਦ, ਬਲਵਿੰਦਰ ਸਿੰਘ ਅਜੀਤ ਸਿੰਘ, ਸੁਰਜੀਤ ਸਿੰਘ ਜਿਜੇਆਣੀ, ਗੁਰਵੰਤ ਸਿੰਘ ਬੁੱਢਾਥੇਹ, ਨਰਿੰਦਰ ਸਿੰਘ ਭਾਂਡਿਆਂਵਾਲੀ, ਸੁਰਜੀਤ ਸਿੰਘ ਭੁੱਲਰ ਹਾਂਸ, ਗੁਲਜ਼ਾਰ ਸਿੰਘ, ਸੁਖਦੇਵ ਸਿੰਘ ਚਾਚੋਵਾਲੀ, ਅੰਮਿ੍ਤਪਾਲ ਸਿੰਘ ਸੁਪਾਰੀਵਿੰਡ, ਰਣਜੀਤ ਸਿੰਘ ਤਰਗੜ੍ਹ, ਰਵੇਲ ਸਿੰਘ ਆਦਿ ਨੰਬਰਦਾਰ ਹਾਜ਼ਰ ਸਨ |