02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕਾਂਗਰਸ ਨੇ ਦੰਗੇ ਕਰਕੇ ਜ਼ਖ਼ਮ ਦਿੱਤੇ, ਭਾਜਪਾ ਮੱਲ੍ਹਮ ਲਗਾ ਰਹੀ ਹੈ-ਹਰਪਾਲਪੁਰ

ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਗੱਲਬਾਤ ਕਰਦੇ ਹੋਏ | ਤਸਵੀਰ : ਸਰਦਾਰਾ ਸਿੰਘ ਲਾਛੜੂ <br/> 31-08-2025
ਘਨੌਰ, 30 ਅਗਸਤ (ਸਰਦਾਰਾ ਸਿੰਘ ਲਾਛੜੂ)-ਕਾਂਗਰਸ ਨੇ ਆਪਣੇ ਰਾਜ ਭਾਗ ਦੌਰਾਨ ਸਿਆਸੀ ਸੱਤਾ ਦੇ ਨਸ਼ੇ 'ਚ ਦਿੱਲੀ ਦੰਗੇ ਕੀਤੇ, ਹਜ਼ਾਰਾਂ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਤੇ ਅਣਮਨੁੱਖੀ ਤਸ਼ੱਦਦ ਕਰਕੇ ਮੌਤ ਦੇ ਘਾਟ ਉਤਾਰਨ ਦਾ ਘਟੀਆ ਕਾਰਨਾਮਾ ਕੀਤਾ | ਇੱਥੋਂ ਤੱਕ ਕਿ ਬਜ਼ੁਰਗਾਂ ਤੇ ਛੋਟੇ ਬੱਚਿਆਂ ਨੂੰ ਜਿਉਂਦੇ ਜੀਅ ਸਾੜਿਆ ਗਿਆ, ਘਰਾਂ ਨੂੰ ਅੱਗ ਲਾ ਦਿੱਤੀ ਗਈ ਅਜਿਹੇ ਕਾਰਨਾਮੇ ਦੀ ਉਦਾਹਰਨ ਦੁਨੀਆਂ ਭਰ ਵਿਚ ਕਿਤੇ ਵੀ ਨਹੀਂ ਮਿਲਦੀ ਉਸ ਸਮੇਂ ਦੇ ਦਿੱਤੇ ਜ਼ਖ਼ਮਾਂ ਨੂੰ ਸਾਲਾਂਬੱਦੀ ਵੀ ਕਾਂਗਰਸ ਸਮੇਂ-ਸਮੇਂ 'ਤੇ ਮੱਲ੍ਹਮ ਲਾਉਣ ਦੀ ਥਾਂ ਲੂਣ ਭੁੱਕਦੀ ਰਹੀ ਅਤੇ ਭਾਜਪਾ ਇਕੋ-ਇਕ ਪਾਰਟੀ ਹੈ ਜਿਸ ਨੇ ਦਿੱਲੀ ਦੰਗਿਆਂ ਦੇ ਜ਼ਖ਼ਮਾਂ ਉਤੇ ਮੱਲ੍ਹਮ ਲਾਉਣ ਦਾ ਕੰਮ ਕੀਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਹਲਕਾ ਘਨੌਰ ਤੋਂ ਮੈਂਬਰਸ਼ਿਪ ਇੰਚਾਰਜ ਹਰਵਿੰਦਰ ਸਿੰਘ ਹਰਪਾਲਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿੱਖਾਂ ਨੂੰ ਆਪਣੇ ਦੇਸ਼ ਅੰਦਰ ਹੀ ਬੇਗਾਨੇਪਣ ਦਾ ਅਹਿਸਾਸ ਕਰਵਾਇਆ ਕਦੇ ਕਾਂਗਰਸੀ ਵਿਧਾਇਕ ਤੇ ਸੰਸਦ ਮੈਂਬਰ ਖ਼ੁਦ ਕਾਂਗਰਸੀ ਗੁੰਡਿਆਂ ਦੇ ਹਜੂਮ ਨਾਲ ਸਿੱਖ ਪਰਿਵਾਰਾਂ ਨੂੰ ਹਮਲਿਆਂ ਦਾ ਸ਼ਿਕਾਰ ਬਣਾਉਂਦੇ ਰਹੇ ਤੇ ਗੁੰਡਿਆਂ ਦੇ ਹਜੂਮ ਦੀ ਅਗਵਾਈ ਕਰਨ ਵਾਲਿਆਂ ਨੂੰ ਟਿਕਟਾਂ ਦੇ ਕੇ ਨਿਵਾਜਦੇ ਰਹੇ | ਹਰਪਾਲਪੁਰ ਨੇ ਕਿਹਾ ਕਿ ਦੇਸ਼ ਦੀ ਇਕੋ-ਇਕ ਪਾਰਟੀ ਭਾਜਪਾ ਹੈ ਜਿਸ ਦੇ ਮੁੱਖ ਸੇਵਾਦਾਰ ਮੋਦੀ ਨੇ ਇਹ ਉਪਰਾਲਾ ਕੀਤਾ ਕਿ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ ਤੇ ਜਿੰਨਾ ਦੇ ਕਾਰੋਬਾਰ ਠੱਪ ਹੋਏ ਜਾਂ ਜਿਨ੍ਹਾਂ ਪਰਿਵਾਰਾਂ ਦੇ ਕਮਾਉਣ ਵਾਲੇ ਮੈਂਬਰ ਦੰਗੇ ਦਾ ਸ਼ਿਕਾਰ ਹੋਏ ਉਨ੍ਹਾਂ ਨੂੰ ਮੁੜਵਸੇਵੇ ਦਾ ਪ੍ਰਬੰਧ ਕੀਤਾ ਜਾਵੇ | ਪੰਜਾਬ ਵਿਚ ਵੀ ਦਿੱਲੀ ਦੰਗਿਆਂ ਦੇ ਪਰਿਵਾਰਾਂ ਦਾ ਮੁੜ ਵਸੇਬਾ ਪਹਿਲ ਦੇ ਅਧਾਰ 'ਤੇ ਭਾਜਪਾ ਸਰਕਾਰ ਬਣਨ ਉਪਰੰਤ ਕਰੇਗੀ |
ਪਿਛਲੀ ਖ਼ਬਰ ਧਰਮ ਤੇ ਰਾਸ਼ਟਰ ਲਈ ਜਿਊਣ ਵਾਲਾ ਅਸਲ ਮਨੁੱਖ-ਸੁਆਮੀ ਨਲਿਨਾਨੰਦ ਗਿਰੀ ਅਗਲੀ ਖ਼ਬਰ ਸਾਬਕਾ ਸਰਪੰਚ ਅਮਰਿੰਦਰ ਸਿੰਘ ਦੇ ਪਿਤਾ ਦੇ ਦਿਹਾਂਤ 'ਤੇ ਵਿਧਾਇਕ ਪਠਾਣਮਾਜਰਾ ਨੇ ਦੁੱਖ ਪ੍ਰਗਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।