02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਅੱਗ ਲੱਗਣ ਨਾਲ ਬੁਰੀ ਤਰ੍ਹਾਂ ਝੁਲਸਿਆ ਪਰਾਲੀ ਨਾਲ ਲੱਦਿਆ ਕੈਂਟਰ, ਡਰਾਈਵਰ ਦੀ ਹਾਲਤ ਗੰਭੀਰ

ਗੜ੍ਹਸ਼ੰਕਰ, 2 ਨਵੰਬਰ (ਧਾਲੀਵਾਲ)- ਇਥੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਸਥਿਤ ਪਿੰਡ ਬੋੜਾ ਵਿਖੇ ਸ਼ਾਮ ਸਮੇਂ ਪਰਾਲੀ ਨਾਲ ਲੱਦੇ ਕੈਂਟਰ ਨੂੰ....

ਅਜੀਤ ਡੈਸਕ 02-11-2026

ਗੜ੍ਹਸ਼ੰਕਰ, 2 ਨਵੰਬਰ (ਧਾਲੀਵਾਲ)- ਇਥੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਸਥਿਤ ਪਿੰਡ ਬੋੜਾ ਵਿਖੇ ਸ਼ਾਮ ਸਮੇਂ ਪਰਾਲੀ ਨਾਲ ਲੱਦੇ ਕੈਂਟਰ ਨੂੰ ਅੱਗ ਲੱਗਣ ਨਾਲ ਜਿਥੇ ਕੈਂਟਰ ਬੁਰੀ ਤਰ੍ਹਾਂ ਝੁਲਸ ਗਿਆ, ਉਥੇ ਹੀ ਕੈਂਟਰ ਚਾਲਕ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪਰਾਲੀ ਦੀਆਂ ਗੰਢਾਂ ਨਾਲ ਲੱਦਿਆਂ ਕੈਂਟਰ ਨੰਬਰ ਪੀ.ਬੀ. ਸੀ.ਬੀ 8145 ਜਦੋਂ ਪਰਾਲੀ ਉਤਾਰਨ ਲਈ ਮੁੱਖ ਸੜਕ ’ਤੇ ਸਥਿਤ ਇਕ ਪਲਾਟ ਵਿਚ ਦਾਖ਼ਲ ਹੋ ਰਿਹਾ ਸੀ ਤਾਂ ਕੈਂਟਰ ਵਿਚ ਬਿਜਲੀ ਦੀਆਂ ਤਾਰਾਂ ਵਿਚ ਫਸੀਆਂ ਗੰਢਾਂ ਕੱਢਣ ਲਈ ਜਦੋਂ ਡਰਾਈਵਰ ਗੁਰਚਰਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਇਬਰਾਹੀਮਪੁਰ ਕੈਂਟਰ ਉੱਪਰ ਚੜ੍ਹਿਆਂ ਤਾਂ ਉਹ ਤਾਰਾਂ ਦੀ ਲਪੇਟ ਵਿਚ ਆ ਗਿਆ।

ਇਸ ਦੌਰਾਨ ਅਚਾਨਕ ਪਰਾਲੀ ਨੂੰ ਅੱਗ ਪੈ ਗਈ ਤੇ ਕੁਝ ਪਲਾਂ ਵਿਚ ਹੀ ਕੈਂਟਰ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਿਆ। ਕੈਂਟਰ ਚਾਲਕ ਗੁਰਚਰਨ ਸਿੰਘ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਪਿਛਲੀ ਖ਼ਬਰ ਸੰਤ ਸੀਚੇਵਾਲ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਬਣੀ ਕਮੇਟੀ ਦੇ ਮੁਖੀ ਬਣੇ ਅਗਲੀ ਖ਼ਬਰ ਜਿਉਂਦਾ ਬੁੱਤ ਬਣ ਕੇ ਕਮਾ ਰਿਹਾ ਰੋਜ਼ੀ-ਰੋਟੀ