02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਏਕਤਾ ਵਿਹਾਰ ਵੈੱਲਫੇਅਰ ਸੁਸਾਇਟੀ ਵਲੋਂ ਛਾਂਦਾਰ ਬੂਟੇ ਲਗਾਏ

ਅਜੀਤ ਡੈਸਕ 31-08-2025
ਪਟਿਆਲਾ, 30 ਅਗਸਤ (ਗੁਰਵਿੰਦਰ ਸਿੰਘ ਔਲਖ)-ਏਕਤਾ ਵਿਹਾਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਅਤੇ ਮੈਂਬਰਾਂ ਵਲੋਂ ਮਾਨਵਤਾ ਦੇ ਭਲੇ ਲਈ ਅਤੇ ਸ਼ੁੱਧ ਵਾਤਾਵਰਨ ਰੱਖਣ ਵਾਸਤੇ ਏਕਤਾ ਵਿਹਾਰ ਦੇ ਮੁਹੱਲਿਆਂ ਵਿਚ 'ਰੁੱਖ ਲਗਾਓ, ਚੌਗਿਰਦਾ ਬਚਾਓ' ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਗਲੀ ਨੰਬਰ 8 ਤੋਂ ਸ਼ੁਰੂ ਕਰਕੇ ਟੀ-ਪੁਆਇੰਟ ਝਿੱਲ ਰੋਡ ਤੱਕ ਸੜਕ ਦੇ ਕਿਨਾਰੇ 'ਤੇ ਛਾਂਦਾਰ ਬੂਟੇ ਲਗਾਏ ਗਏ | ਇਸ ਮੌਕੇ ਮੁੱਖ ਮਹਿਮਾਨ ਜਸਵਿੰਦਰ ਸਿੰਘ ਢੀਂਡਸਾ ਡੀ.ਐਸ.ਪੀ. ਪਟਿਆਲਾ ਅਤੇ ਦਵਿੰਦਰ ਕੌਰ ਕੌਂਸਲਰ ਵਾਰਡ ਨੰਬਰ 5. ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸੁਸਾਇਟੀ ਦੇ ਮੈਂਬਰਾਂ ਨਾਲ ਮਿਲ ਕੇ ਬੂਟੇ ਲਗਾਏ ਗਏ | ਡੀ.ਐਸ.ਪੀ ਜਸਵਿੰਦਰ ਢੀਂਡਸਾ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਵਲੋਂ ਵੀ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਦਾ ਸੰਦੇਸ਼ ਦਿੱਤਾ ਗਿਆ ਹੈ |
ਦਵਿੰਦਰ ਕੌਰ ਕੌਂਸਲਰ ਨੇ ਜਿੱਥੇ ਇਸ ਸੁਸਾਇਟੀ ਦੇ ਵਾਤਾਵਰਨ ਸ਼ੁੱਧ ਰੱਖਣ ਲਈ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਉਥੇ ਇਹ ਵੀ ਕਿਹਾ ਕਿ ਇਸ ਸੁਸਾਇਟੀ ਦੀ ਤਰ੍ਹਾਂ ਹੋਰ ਵੀ ਸੁਸਾਇਟੀਆਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ | ਇਸ ਸਮੇਂ ਮੀਤ ਪ੍ਰਧਾਨ ਜਗਦੀਸ਼ ਬਾਵਾ, ਸੁਰਿੰਦਰ ਕੁਮਾਰ ਵਿੱਤ ਸਕੱਤਰ, ਸਟੇਟ ਐਵਾਰਡੀ ਗੁਰਜਾਪ ਸਿੰਘ ਜਰਨਲ ਸੈਕਟਰੀ ਤੋਂ ਇਲਾਵਾ ਮਨਿੰਦਰ ਸਿੰਘ. ਕਸ਼ਮੀਰ ਸਿੰਘ ਅਤੇ ਹੋਰ ਮੈਂਬਰਾਂ ਨੇ ਵੀ ਪੌਦੇ ਲਗਾਉਣ ਵਿਚ ਬੜਾ ਸਹਿਯੋਗ ਦਿੱਤਾ |
ਪਿਛਲੀ ਖ਼ਬਰ ਰਜਿੰਦਰ ਸਿੰਘ ਚਹਿਲ ਕਾਲਜ ਕਲਿਆਣ ਵਿਖੇ ਸਪੋਰਟਸ ਦਿਵਸ ਮਨਾਇਆ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਮੀਰਾਂਪੁਰ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।