16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਭਾਗਵਤ ਕਥਾ ਮੌਕੇ ਗਿਆਨ ਚੰਦ ਕਟਾਰੀਆ ਤੇ ਰਾਜਕੁਮਾਰ ਸਚਦੇਵਾ ਨੇ ਕੀਤੀ ਜੋਤੀ ਪ੍ਰਚੰਡ

ਅਜੀਤ ਡੈਸਕ 21-09-2025
ਸਮਾਣਾ, 20 ਸਤੰਬਰ (ਹਰਵਿੰਦਰ ਸਿੰਘ ਟੋਨੀ)-ਸ੍ਰੀ ਸ਼ਿਵ ਮੰਦਿਰ ਸਤਿਸੰਗ ਭਵਨ ਸਮਾਣਾ ਵਿਖੇ 66ਵੇਂ ਸਾਲਾਨਾ ਮਹਾਂਉਤਸਵ ਅਤੇ ਸ੍ਰੀਮਦ ਭਾਗਵਤ ਕਥਾ ਦਾ ਆਯੋਜਨ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਚੱਲ ਰਿਹਾ ਹੈ | ਸ੍ਰੀ ਸ਼ਿਵ ਮੰਦਿਰ ਸਤਿਸੰਗ ਭਵਨ ਦੇ ਸਰਪ੍ਰਸਤ ਹਰੀ ਚੰਦ ਵਰਮਾ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸਥਾਨਕ ਸੰਗਤਾਂ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੇ ਭਾਗ ਲਿਆ | ਅੱਜ ਦੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸਮਾਜਸੇਵੀ ਅਤੇ ਉਦਯੋਗਪਤੀ ਗਿਆਨ ਚੰਦ ਕਟਾਰੀਆ ਅਤੇ ਰਾਜਕੁਮਾਰ ਸਚਦੇਵਾ ਨੇ ਜਯੋਤੀ ਪ੍ਰਚੰਡ ਕੀਤੀ | ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿਚ ਰਜਿੰਦਰ ਸਚਦੇਵਾ ਅਤੇ ਸੰਜੇ ਮੰਤਰੀ ਨੇ ਵੀ ਸ਼ਿਰਕਤ ਕੀਤੀ | ਧਾਰਮਿਕ ਮਾਹੌਲ ਨਾਲ ਭਰਪੂਰ ਇਸ ਸਮਾਗਮ ਦੌਰਾਨ ਭਗਤਾਂ ਨੇ ਸ਼ਰਧਾ ਨਾਲ ਸ੍ਰੀਮਦ ਭਾਗਵਤ ਕਥਾ ਦਾ ਪਾਠ ਸੁਣਿਆ ਅਤੇ ਭਗਵਾਨ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਮੌਕੇ ਸੀਨੀਅਰ ਪੱਤਰਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਿਨ੍ਹਾਂ 'ਚ ਪੱਤਰਕਾਰ ਪ੍ਰੀਤਮ ਸਿੰਘ ਨਾਗੀ, ਸੁਭਾਸ਼ ਪਾਠਕ ਤੇ ਦੀਵਾਨ ਥਰੇਜਾ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਦਲੀਪ ਪਾਹਵਾ ਤੋਂ ਇਲਾਵਾ ਸੁਖਦੇਵ ਛਾਬੜਾ, ਹਰਿੰਦਰ ਭਟੇਜਾ, ਰਾਜ ਕੁਮਾਰ ਜੈ ਸਿੰਘ, ਵਿਪਨ ਗੋਗੀਆ, ਦਵਿੰਦਰ ਜੈ ਸਿੰਘ, ਮੇਹਰ ਚੰਦ ਨਹਿਰੂ, ਰਮੇਸ਼ ਗੋਗੀਆ, ਅਸ਼ੋਕ ਵਧਵਾ, ਰਾਜ ਅਨੇਜਾ, ਸੰਜੇ ਸੇਠੀ, ਸੰਜੀਵ ਕਾਲੜਾ, ਰਜੇਸ਼ ਕਾਲੜਾ, ਭੀਮ ਲੂਥਰਾ, ਗੋਪਾਲ ਅਰੋੜਾ, ਹਰਭਗਵਾਨ ਗੋਗੀਆ, ਜਗਦੀਸ਼ ਸ਼ਰਮਾ, ਰਾਧਾ ਜੈ ਸਿੰਘ, ਵਿਨੇ ਕਥੂਰੀਆ, ਕਿਸ਼ੋਰ ਜੈ ਸਿੰਘ, ਰਾਮ ਲਾਲ, ਰਮੇਸ਼ ਲੂਥਰਾ ਆਦਿ ਵਲੋਂ ਆਏ ਹੋਏ ਮਹਿਮਾਨਾਂ ਦਾ ਨਾਲ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ |
ਪਿਛਲੀ ਖ਼ਬਰ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ 'ਚ ਖੇਡਾਂ ਅਹਿਮ ਰੋਲ ਅਦਾ ਕਰਦੀਆਂ ਹਨ-ਕਪਿਲ ਮਾਨ ਅਗਲੀ ਖ਼ਬਰ ਪੀ. ਐਲ. ਡਬਲਿਊ. ਹਸਪਤਾਲ 'ਚ 'ਸਿਹਤਮੰਦ ਨਾਰੀ, ਸਸ਼ਕਤ ਪਰਿਵਾਰ ਅਭਿਆਨ' ਦਾ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।