16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪੀ. ਐਲ. ਡਬਲਿਊ. ਹਸਪਤਾਲ 'ਚ 'ਸਿਹਤਮੰਦ ਨਾਰੀ, ਸਸ਼ਕਤ ਪਰਿਵਾਰ ਅਭਿਆਨ' ਦਾ ਆਰੰਭ

ਅਜੀਤ ਡੈਸਕ 21-09-2025
ਪਟਿਆਲਾ, 20 ਸਤੰਬਰ (ਅ.ਸ. ਆਹਲੂਵਾਲੀਆ)-''ਸਿਹਤਮੰਦ ਨਾਰੀ ਸਸ਼ਕਤ ਪਰਿਵਾਰ'' ਅਭਿਆਨ ਦਾ ਆਰੰਭ ਅੱਜ ਪੀ.ਐਲ.ਡਬਲਿਊ. ਹਸਪਤਾਲ ਵਿਚ ਵਿਸ਼ੇਸ਼ ਮਹਿਲਾ ਮੈਡੀਕਲ ਕੈਂਪ ਲਗਾ ਕੇ ਕੀਤਾ ਗਿਆ | ਇਸ ਕੈਂਪ ਦਾ ਉਦਘਾਟਨ ਪੀ.ਐਲ.ਡਬਲਿਊ. ਪਟਿਆਲਾ ਦੀ ਵੁਮੇਨਜ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੀ ਪ੍ਰਧਾਨ ਸ੍ਰੀਮਤੀ ਅਰਚਨਾ ਮੋਹਨ ਨੇ ਕੀਤਾ | ਇਸ ਮੌਕੇ ਹਸਪਤਾਲ ਪ੍ਰਬੰਧਕੀ ਅਧਿਕਾਰੀ, ਸਟਾਫ਼ ਮੈਂਬਰ ਅਤੇ ਲਾਭਪਾਤਰੀ ਵੀ ਹਾਜ਼ਰ ਸਨ | ਇਸ ਮੌਕੇ ਪੀ.ਐਲ.ਡਬਲਿਊ. ਪਟਿਆਲਾ ਦੇ ਪਿ੍ੰਸੀਪਲ ਚੀਫ਼ ਐਡਮਿਨਿਸਟ੍ਰੇਟਿਵ ਅਫ਼ਸਰ ਰਾਜੇਸ਼ ਮੋਹਨ ਨੇ ਵੀ ਟੀ.ਟੀ.ਸੀ. ਪੀ.ਐਲ.ਡਬਲਿਊ. ਵਿਚ ਕੈਂਪ ਦਾ ਦੌਰਾ ਕੀਤਾ ਅਤੇ ਮਹਿਲਾ ਸਿਹਤ ਤੇ ਪਰਿਵਾਰਕ ਖ਼ੁਸ਼ਹਾਲੀ ਵਾਸਤੇ ਕੀਤੀ ਇਸ ਪਹਿਲ ਦੀ ਪ੍ਰਸੰਸਾ ਕੀਤੀ | ਕੈਂਪ ਵਿਚ ਕੁਲ 55 ਔਰਤਾਂ ਦੀ ਜਾਂਚ ਕੀਤੀ ਗਈ | ਆਮ ਸਿਹਤ ਜਾਂਚ ਤੋਂ ਇਲਾਵਾ, ਬਲੱਡ ਸ਼ੂਗਰ ਜਾਂਚ ਅਤੇ ਮੁਫ਼ਤ ਬੋਨ ਮਿਨਰਲ ਡੈਨਸਿਟੀ ਟੈੱਸਟ ਵੀ ਕੀਤੇ ਗਏ | ਇਸ ਮੌਕੇ ਮਹਿਲਾ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਰਗਰਮ ਹਿੱਸੇਦਾਰੀ ਰਹੀ ਅਤੇ ਇਸ ਦਾ ਉਦੇਸ਼ ਰੋਕਥਾਮ ਸਿਹਤ ਸੇਵਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਰਾਸ਼ਟਰੀ ਮੁਹਿੰਮ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਵੀ ਲਾਈਵ ਦਿਖਾਇਆ ਗਿਆ ਜਿਸ ਵਿਚ ਮਹਿਲਾ ਸਿਹਤ ਨੂੰ ਮਜ਼ਬੂਤ ਪਰਿਵਾਰਾਂ ਦੀ ਨੀਂਹ ਵਜੋਂ ਦਰਸਾਇਆ ਗਿਆ | ਕਾਲੋਨੀ ਵਾਸੀਆਂ ਵਲੋਂ ਇਸ ਸਮਾਗਮ ਦੀ ਪ੍ਰਸੰਸਾ ਕੀਤੀ ਗਈ ਅਤੇ ਕਿਹਾ ਕਿ ਇਸ ਨੇ ਮਹਿਲਾ ਕੇਂਦਰਿਤ ਸਿਹਤ ਮੁਹਿੰਮਾਂ ਲਈ ਪੀ.ਐਲ.ਡਬਲਿਊ. ਹਸਪਤਾਲ ਦੀ ਸਾਂਝੀ ਵਚਨਬੱਧਤਾ ਨੂੰ ਉਜਾਗਰ ਕੀਤਾ ਹੈ |
ਪਿਛਲੀ ਖ਼ਬਰ ਭਾਗਵਤ ਕਥਾ ਮੌਕੇ ਗਿਆਨ ਚੰਦ ਕਟਾਰੀਆ ਤੇ ਰਾਜਕੁਮਾਰ ਸਚਦੇਵਾ ਨੇ ਕੀਤੀ ਜੋਤੀ ਪ੍ਰਚੰਡ ਅਗਲੀ ਖ਼ਬਰ ਡੀ.ਆਈ.ਜੀ. ਚਾਹਲ ਨੇ ਅਪਰਾਧਿਕ ਸਮੀਖਿਆ ਨੂੰ ਲੈ ਕੇ ਚਾਰ ਐਸ.ਐਸ.ਪੀਜ਼ ਨਾਲ ਕੀਤੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।