25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਕੌਣ ਖਾ ਰਿਹਾ ਸਾਡੀਆਂ ਸੰਪਰਕ ਸੜਕਾਂ ਦੇ ਕਿਨਾਰੇ, ਬਰਸਾਤੀ ਮੌਸਮ 'ਚ ਵਾਪਰਦੇ ਨੇ ਹਾਦਸੇ <br/>

ਅਜੀਤ ਡੈਸਕ 30-08-2025
ਪੰਜਗਰਾਈਾ ਕਲਾਂ, 29 ਅਗਸਤ (ਸੁਖਮੰਦਰ ਸਿੰਘ ਬਰਾੜ)-ਸੰਪਰਕ ਸੜਕਾਂ ਪੇਂਡੂ ਅਰਥ ਵਿਵਸਥਾ ਦੀ ਜਿੰਦ ਜਾਨ ਹਨ | ਪੰਜਾਬ ਰਾਜ 'ਚ ਇਨ੍ਹਾਂ ਸੜਕਾਂ ਦੀ ਕੁੱਲ ਲੰਬਾਈ 62203 ਕਿਲੋਮੀਟਰ | ਇਨ੍ਹਾਂ ਸੜਕਾਂ ਦਾ ਪੁਨਰ ਤੇ ਨਵ-ਨਿਰਮਾਣ ਪੰਜਾਬ ਮੰਡੀ ਕਰਨ ਬੋਰਡ ਵਲੋਂ ਕੀਤਾ ਜਾਂਦਾ ਹੈ | ਆਪਣੇ ਨਿਰਮਾਣ ਕਾਰਜਾਂ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੀਆਂ ਇਨ੍ਹਾਂ ਸੜਕਾਂ ਦੀ ਇਕ ਸਮੱਸਿਆ ਹੋਰ ਵੀ ਹੈ, ਜਿਸ ਵੱਲ ਨਾ ਤਾਂ ਮੰਡੀਕਰਨ ਬੋਰਡ ਦਾ ਹੀ ਧਿਆਨ ਜਾਂਦਾ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਰਿਹਾ ਹੈ | ਉਹ ਇਹ ਹੈ ਕਿ ਇਨ੍ਹਾਂ ਸੜਕਾਂ ਦੇ ਨਾਲ ਬਣੇ ਹੋਏ ਕਿਨਾਰੇ ਜਿਨ੍ਹਾਂ ਦਾ ਖੇਤਰ ਆਏ ਦਿਨ ਘਟਦਾ ਜਾ ਰਿਹਾ ਹੈ | ਬਰਸਾਤ ਦੇ ਦਿਨਾਂ ਵਿਚ ਤਾਂ ਇਹ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ ਜਦੋਂ ਮੀਂਹ ਦੇ ਪਾਣੀ ਨਾਲ ਇਨ੍ਹਾਂ ਸੜਕਾਂ ਦੇ ਕਿਨਾਰੇ ਬਿਲਕੁਲ ਖੁਰ ਜਾਂਦੇ ਹਨ ਤੇ ਇਨ੍ਹਾਂ ਉੱਪਰ ਦੀ ਲੰਘਣ ਵਾਲੇ ਦੁਪਹੀਆ ਤੇ ਚੁਪਹੀਆ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਦੀ ਤਾਜ਼ਾ ਮਿਸਾਲ ਪੰਜਗਰਾਈਾ ਕਲਾਂ ਤੋਂ ਢਿੱਲਵਾਂ ਨੂੰ ਜਾਣ ਵਾਲੀ ਸੰਪਰਕ ਸੜਕ ਹੈ | ਜਿਸ ਦੇ ਕਿਨਾਰੇ ਬਿਲਕੁਲ ਖ਼ਤਮ ਹੋ ਚੁੱਕੇ ਹਨ | ਕਈਆਂ ਥਾਵਾਂ 'ਤੇ ਤਾਂ ਹਾਲਾਤ ਇਹ ਨੇ ਕਿ ਸੜਕ ਦੇ ਕਿਨਾਰਿਆਂ ਨਾਲ ਬਿਲਕੁਲ ਵੀ ਮਿੱਟੀ ਨਹੀਂ ਲੱਗੀ ਹੋਈ | ਸੜਕ ਦੇ ਕਿਨਾਰਿਆਂ 'ਤੇ ਉੱਗਿਆ ਹੋਇਆ ਗਾਜਰ ਘਾਹ ਤੇ ਜੰਗਲੀ ਬੂਟੀ ਸੜਕ ਹਾਦਸਿਆਂ ਨੂੰ ਸੱਦਾ ਦਿੰਦੇ ਹਨ | ਇਸ ਸੰਪਰਕ ਸੜਕ ਉੱਪਰ ਦੀ ਜਿਥੇ ਦਰਜਨ ਦੇ ਕਰੀਬ ਸਕੂਲਾਂ ਦੀਆਂ ਬੱਸਾਂ ਦਾ ਆਉਣਾ-ਜਾਣਾ ਹੈ ਉਥੇ ਰਾਸ਼ਟਰੀ ਮਾਰਗ 54 ਨਾਲ ਜੁੜਦੀ ਹੋਣ ਕਾਰਨ ਹੋਰ ਵਾਹਨਾਂ ਦਾ ਵੀ ਤਾਂਤਾ ਲੱਗਿਆ ਰਹਿੰਦਾ ਹੈ | ਜ਼ਿਕਰਯੋਗ ਹੈ ਕਿ ਸੜਕ ਦੇ ਨਾਲ ਲੱਗਦੇ ਖੇਤ ਕਈ-ਕਈ ਥਾਵਾਂ ਤੋਂ 6 ਤੋਂ 8 ਫੁੱਟ ਦੀ ਡੁੰਘਾਈ ਤੇ ਹਨ ਇਨ੍ਹਾਂ ਥਾਵਾਂ 'ਤੇ ਚੌਪਹੀਆ ਵਾਹਨਾਂ ਦਾ ਇਕੋ ਸਮੇਂ ਲੰਘਣਾ ਖਤਰੇ ਤੋਂ ਖਾਲੀ ਨਹੀਂ ਹੈ | ਸਕੂਲਾਂ ਦੇ ਪ੍ਰਬੰਧਕਾਂ ਤੇ ਸਮਾਜ ਸੇਵੀਆਂ ਵਲੋਂ ਇਸ ਸਮੱਸਿਆ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੀ ਧਿਆਨ ਵਿਚ ਲਿਆਂਦਾ ਗਿਆ ਹੈ ਪਰ ਅਜੇ ਤੱਕ ਇਹ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ ਸ਼ਾਇਦ ਪ੍ਰਸ਼ਾਸਨ ਕਿਸੇ ਵੱਡੀ ਘਟਨਾ ਦੀ ਉਡੀਕ ਕਰ ਰਿਹਾ ਹੈ | ਸਾਬਕਾ ਬਲਾਕ ਸੰਮਤੀ ਮੈਂਬਰ ਮੰਗਲ ਸਿੰਘ ਬਰਾੜ ਢਿੱਲਵਾਂ, ਡਾ. ਕਰਮ ਸਿੰਘ ਢਿਲਵਾਂ, ਸਮਾਜ ਸੇਵੀ ਸੁਰਜੀਤ ਸਿੰਘ ਬਰਾੜ, ਸੀਨੀਅਰ ਅਕਾਲੀ ਆਗੂ ਮਨਦੀਪ ਸਿੰਘ ਰੂਬੀ, ਸਵਰਾਜ ਸਿੰਘ ਗਿੱਲ, ਬਲਵਿੰਦਰ ਸਿੰਘ ਬੱਬਲੀ, ਸਾਬਕਾ ਪੰਚ ਭੋਲਾ ਸਿੰਘ ਸੰਧੂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਇਸ ਸਮੱਸਿਆ ਨੂੰ ਹੱਲ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਹੈ |

ਪਿਛਲੀ ਖ਼ਬਰ ਨਵੇਂ 50 ਫ਼ੀਸਦੀ ਟੈਰਿਫ਼ ਨਾਲ ਅਮਰੀਕਾ 'ਚ ਵਿਕਣ ਵਾਲੇ ਭਾਰਤੀ ਉਤਪਾਦ ਹੋਣਗੇ ਮਹਿੰਗੇ : ਕਾਰੋਬਾਰੀ ਆਗੂ <br/> ਅਗਲੀ ਖ਼ਬਰ ਕੇਂਦਰ ਵਲੋਂ ਅਮਰੀਕਾ ਤੋਂ ਨਰਮਾ ਤੇ ਕਪਾਹ 'ਤੇ 11 ਫ਼ੀਸਦੀ ਆਯਾਤ ਡਿਊਟੀ ਮੁਕਤ ਤਰੀਕ 'ਚ ਵਾਧਾ ਕਰਨ ਨਾਲ ਕਿਸਾਨਾਂ ਵਿਚ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।