ਜੈਤੋ, 29 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸਮਾਜਿਕ ਤੇ ਧਾਰਮਿਕ ਖ਼ੇਤਰ ਵਿਚ ਸੇਵਾਵਾਂ ਨਿਭਾ ਰਹੀ ਅੰਤਰਰਾਸ਼ਟਰੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਹਰ ਸਾਲ ਸਾਰੇ ਭਾਰਤ 'ਚ ਸਕੂਲੀ ਬੱਚਿਆਂ ਦੀ ਨੈਤਿਕ ਸਿੱਖਿਆ ਸੰਬੰਧੀ ਪ੍ਰੀਖਿਆ ਕਰਵਾਈ ਜਾਂਦੀ ਹੈ | ਇਸ ਵਾਰ ਦੀ ਪ੍ਰੀਖਿਆ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਵਰੇ ਨੂੰ ਸਮਰਪਿਤ ਉਨ੍ਹਾਂ ਦੀ ਜੀਵਨੀ 'ਚੋਂ ਕਰਵਾਈ ਗਈ | ਸਟੱਡੀ ਸਰਕਲ ਦੇ ਸੇਵਾਦਾਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਜੈਤੋ ਖੇਤਰ ਵਲੋਂ ਕਰਵਾਈ ਗਈ ਪ੍ਰੀਖਿਆ 'ਚ 60 ਸਕੂਲਾਂ ਦੇ ਲਗਪਗ 3200 ਵਿਦਿਆਰਥੀਆਂ ਨੇ ਭਾਗ ਲਿਆ | ਤੀਜਾ ਦਰਜਾ (ਨੌਵੀਂ ਤੋਂ ਬਾਰ੍ਹਵੀ ਕਲਾਸ) ਵਿਚੋਂ ਨਿਸ਼ਾ ਸ਼ਰਮਾ ਨਿਊ ਮਾਲਵਾ ਪਬਲਿਕ ਸਕੂਲ ਮੱਲ੍ਹਣ ਤੇ ਹਰਸਿਮਰਤ ਕੌਰ ਡੀ. ਏ. ਵੀ. ਪਬਲਿਕ ਸਕੂਲ ਜੈਤੋ ਵਲੋਂ ਸਾਂਝੇ ਤੌਰ 'ਤੇ ਪਹਿਲਾਂ, ਸੁਖਮਨਦੀਪ ਸਿੰਘ ਸਰਕਾਰੀ ਸੀ: ਸੈ: ਸਕੂਲ ਹਰੀ ਨੌਂ ਤੇ ਸੁਖਮਨਪ੍ਰੀਤ ਕੌਰ ਨਿਊ ਮਾਲਵਾ ਪਬਲਿਕ ਸਕੂਲ ਮੱਲ੍ਹਣ ਵਲੋਂ ਸਾਂਝੇ ਤੌਰ 'ਤੇ ਦੂਜਾ ਤੇ ਸਿਫ਼ਤਪ੍ਰੀਤ ਕੌਰ ਸ਼ਿਵਾਲਿਕ ਪਬਲਿਕ ਸਕੂਲ ਜੈਤੋ ਵਲੋਂ ਤੀਜਾ ਸਥਾਨ ਹਾਸਿਲ ਕੀਤਾ | ਦੂਜਾ ਦਰਜਾ (ਛੇਵੀਂ ਤੋਂ ਅੱਠਵੀਂ ਕਲਾਸ) ਵਿਚੋਂ ਮੰਨਤ ਗੁਰੂ ਤੇਗ ਬਹਾਦੁਰ ਪਬਲਿਕ ਸਕੂਲ ਜੈਤੋ ਤੇ ਵੈਭਵ ਜਿੰਦਲ ਸ਼ਿਵਾਲਿਕ ਕਿਡਜ਼ ਸਕੂਲ ਜੈਤੋ ਵਲੋਂ ਸਾਂਝੇ ਤੌਰ 'ਤੇ ਪਹਿਲਾਂ, ਮਾਨਯਤਾ ਸ਼ਿਵਾਲਿਕ ਪਬਲਿਕ ਸਕੂਲ ਜੈਤੋ ਤੇ ਗੁਰਕੀਰਤ ਸਿੰਘ ਨਿਊ ਮਾਲਵਾ ਪਬਲਿਕ ਸਕੂਲ ਮੱਲ੍ਹਣ ਵਲੋਂ ਸਾਂਝੇ ਤÏਰ 'ਤੇ ਦੂਜਾ ਤੇ ਖੁਸ਼ਵੀਰ ਕੌਰ ਸਰਕਾਰੀ ਸੀ: ਸੈ: ਸਕੂਲ (ਲੜਕੀਆਂ) ਜੈਤੋ ਵਲੋਂ ਤੀਜਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ 32 ਬੱਚਿਆਂ ਨੇ ਮੈਰਿਟ 'ਚ ਸਥਾਨ ਹਾਸਿਲ ਕੀਤਾ | ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਨਕਦ ਇਨਾਮ ਅਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਪ੍ਰੀਖਿਆ ਲਈ ਖ਼ੇਤਰ ਪ੍ਰਧਾਨ ਤੇਜ ਸਿੰਘ, ਸਕੱਤਰ ਕੁਲਵਿੰਦਰ ਸਿੰਘ, ਜ਼ੋਨਲ ਸਕੱਤਰ ਗੁਰਚਰਨ ਸਿੰਘ ਤੋਂ ਇਲਾਵਾ ਸਟੱਡੀ ਸਰਕਲ ਦੇ ਸਾਰੇ ਹੀ ਮੈਂਬਰਾਂ ਦਾ ਸਹਿਯੋਗ ਰਿਹਾ | ਜ਼ੋਨਲ ਪ੍ਰਧਾਨ ਰਣਜੀਤ ਸਿੰਘ ਖੱਚੜਾਂ ਨੇ ਪ੍ਰੀਖਿਆ ਵਿਚ ਪੁਜੀਸ਼ਨਾਂ ਲੈਣ ਵਾਲੇ