ਫ਼ਰੀਦਕੋਟ, 29 ਅਗਸਤ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਕਾਨਵੈਂਟ ਸਕੂਲ ਵਿਖੇ ਵਿਦਿਆਰਥੀਆਂ ਦੀ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਕਲਾਸ ਵਾਈਜ਼ ਰੱਖੇ ਗਏ | ਮੁਕਾਬਲੇ 'ਚ ਭਾਗ ਲੈਣ ਵਾਲੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਦਿੱਤੇ ਗਏ ਵਿਸ਼ੇ 'ਤੇ ਸੁੰਦਰ ਲਿਖਤਾਂ ਲਿਖੀਆਂ | ਨਤੀਜਿਆਂ 'ਚ ਟਰੂਪਰਜ਼ ਹਾਊਸ ਦੇ ਬੱਚਿਆਂ ਨੇ ਪੰਜ ਜਮਾਤਾਂ 'ਚੋਂ ਵਰੀਅਰਜ਼ ਹਾਉੂਸ ਤੇ ਸੇਵੀਅਰ ਹਾਊਸ ਨੇ ਦੋ-ਦੋ ਜਮਾਤਾਂ ਵਿਚੋਂ ਅਤੇ ਰੇਡਰਜ਼ ਹਾਊਸ ਨੇ ਇਕ ਜਮਾਤ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ | ਮੌਕੇ 'ਤੇ ਪਹੁੰਚੇ ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਬੱਚਿਆਂ ਦੀਆਂ ਸੁੰਦਰ ਲਿਖਤਾਂ ਦੀ ਪ੍ਰਸੰਸਾ ਕੀਤੀ ਤੇ ਵਿਦਿਆਰਥੀ ਜੀਵਨ 'ਚ ਸੁੰਦਰ ਲਿਖਾਈ ਦੇ ਮਹੱਤਵ ਨੂੰ ਸਮਝਿਆ | ਇਹ ਮੁਕਾਬਲੇ ਪਿ੍ੰਸੀਪਲ ਸੁਰਜੀਤ ਕੌਰ ਦੀ ਦੇਖ-ਰੇਖ 'ਚ ਕੋਆਰਡੀਨੇਟਰਜ਼ ਮਧੂ ਗੇਰਾ, ਨਿਸ਼ਾ ਗਰੋਵਰ ਅਤੇ ਗੁਰਬਕਸ਼ ਕੌਰ ਨੇ ਕਰਵਾਏ |