ਰੁਪਾਣਾ, 30 ਅਗਸਤ (ਜਗਜੀਤ ਸਿੰਘ)-ਪਿੰਡ ਸੋਥਾ ਨਜ਼ਦੀਕ ਨਿਊ ਦੀਪ ਕੰਪਨੀ ਦੀ ਬੱਸ ਪਲਟ ਗਈ | ਇਸ ਮੌਕੇ ਬੱਸ 'ਚ ਸਵਾਰ ਸਵਾਰੀਆਂ ਦੇ ਵਾਲ-ਵਾਲ ਬਚ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਨਿਊ ਦੀਪ ਬੱਸ ਜੋ ਕਿ ਸ਼ਹਿਰ ਗਿੱਦੜਬਾਹਾ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਹੀ, ਜਦ ਰੁਪਾਣਾ ਤੋਂ ਗਿੱਦੜਬਾਹਾ ਰੋਡ ਉੱਪਰ ਸਥਿਤ ਸੋਥਾ ਪਿੰਡ ਤੋਂ ਲੰਘੀ ਤਾਂ ਬੱਸ ਚਾਲਕ ਅੱਗੇ ਜਾ ਰਹੀ ਲੱਕੜਾਂ ਦੀ ਭਰੀ ਟਰੈਕਟਰ-ਟਰਾਲੀ ਤੋਂ ਓਵਰਟੇਕ ਕਰਨ ਲੱਗਿਆ ਮੀਂਹ ਕਾਰਨ ਸਾਈਡ ਤੋਂ ਮਿੱਟੀ ਪੋਲੀ ਹੋਣ ਜਾਣ ਕਰਕੇ ਬੱਸ ਦਾ ਅਗਲਾ ਟਾਇਰ ਮਿੱਟੀ ਬੈਠ ਗਿਆ ਤੇ ਬੱਸ ਝੋਨੇ ਦੀ ਫ਼ਸਲ ਪਲਟ ਗਈ | ਰਾਹਗੀਰਾਂ ਤੇ ਪਿੰਡ ਸੋਥਾ ਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ ਸਵਾਰੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ | ਇਸ ਘਟਨਾ ਵਿਚ ਕੁਝ ਸਵਾਰੀਆਂ ਦੇ ਮਾਮੂਲੀ ਸੱਟਾਂ ਹਨ, ਜਿਨ੍ਹਾਂ ਨੂੰ ਰੁਪਾਣਾ ਜਨ ਸਹਾਰਾ ਕਲੱਬ ਦੇ ਮੈਂਬਰਾਂ ਨੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ |