18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਦੁਪਹਿਰ ਬਾਅਦ ਹੋਈ ਭਰਵੀਂ ਬਾਰਿਸ਼ ਦਾ ਪਾਣੀ ਨਿਕਾਸੀ ਨਾ ਹੋਣ ਕਾਰਨ ਦੁਕਾਨਾਂ ਤੇ ਘਰਾਂ 'ਚ ਵੜਿਆ

ਅਜੀਤ ਡੈਸਕ 31-08-2025
ਸਾਦਿਕ, 30 ਅਗਸਤ (ਆਰ. ਐਸ. ਧੁੰਨਾ)-ਸਾਦਿਕ ਵਿਖੇ ਦੁਪਹਿਰ ਬਾਅਦ ਹੋਈ ਭਾਰੀ ਬਾਰਿਸ਼ ਸ੍ਰੀ ਮੁਕਤਸਰ ਸਾਹਿਬ ਰੋਡ ਦੇ ਦੁਕਾਨਦਾਰਾਂ ਤੇ ਘਰਾਂ ਲਈ ਭਾਰੀ ਮੁਸੀਬਤ ਬਣ ਕੇ ਆਈ | ਭਾਰੀ ਮੀਂਹ ਨਾਲ ਲੋਕਾਂ ਦੇ ਘਰਾਂ ਤੇ ਦੁਕਾਨਾਂ 'ਚ ਪਾਣੀ ਵੜਨ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਜ਼ਿਕਰਯੋਗ ਹੈ ਕਿ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸ੍ਰੀ ਮੁਕਤਸਰ ਸਾਹਿਬ-ਫ਼ਿਰੋਜ਼ਪੁਰ ਰੋਡ ਵਾਇਆ ਸਾਦਿਕ ਦੀ ਸੜਕ ਦੇ ਨਵੀਂਨੀਕਰਨ ਦਾ ਕੰਮ ਸ਼ੁਰੂ ਤਾਂ ਕਰ ਦਿੱਤਾ ਗਿਆ ਹੈ ਪਰ ਕੰਮ ਨਾਮਾਤਰ ਹੀ ਚੱਲ ਰਿਹਾ ਹੈ | ਸਾਦਿਕ ਵਿਖੇ ਸੜਕ ਦੇ ਨਾਲ-ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਇਆ ਗਿਆ ਨਾਲਾ ਵੀ ਅਧੂਰਾ ਪਿਆ ਹੈ ਤੇ ਪਾਣੀ ਦੀ ਨਿਕਾਸੀ ਲਈ ਪਹਿਲਾਂ ਬਣਿਆ ਹੋਇਆ ਨਾਲਾ ਵੀ ਸਫ਼ਾਈ ਨਾ ਹੋਣ ਕਰਕੇ ਬੰਦ ਹੋ ਗਿਆ ਹੈ, ਜਿਸ ਕਰਕੇ ਅੱਜ ਦੁਪਹਿਰ ਬਾਅਦ ਹੋਈ ਭਰਵੀਂ ਬਾਰਿਸ਼ ਕਾਰਨ ਮੀਂਹ ਦਾ ਪਾਣੀ ਘਰਾਂ ਤੇ ਦੁਕਾਨਾਂ ਵਿਚ ਵੜ ਗਿਆ ਅਤੇ ਨਾਲ ਲੱਗਦੀ ਮਾਰਕੀਟ 'ਚ ਵੀ ਗੋਡੇ ਗੋਡੇ ਪਾਣੀ ਭਰ ਗਿਆ, ਜਿਸ ਕਰਕੇ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਖਰਾਬ ਹੋ ਗਿਆ | ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਪਹਿਲਾਂ ਵੀ ਕਰੀਬ ਤਿੰਨ ਚਾਰ ਵਾਰ ਮੀਂਹ ਦਾ ਪਾਣੀ ਦੁਕਾਨਾਂ 'ਚ ਵੜ ਗਿਆ ਪਰ ਪ੍ਰਸ਼ਾਸਨ ਨੇ ਫ਼ਿਰ ਵੀ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕੋਈ ਉਚਿਤ ਪ੍ਰਬੰਧ ਨਹੀਂ ਕੀਤਾ, ਜਿਸ ਕਰਕੇ ਅੱਜ ਫ਼ਿਰ ਮੀਂਹ ਦਾ ਪਾਣੀ ਦੁਕਾਨਾਂ 'ਚ ਵੜਨ ਕਾਰਨ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਹੈ |
ਪਿਛਲੀ ਖ਼ਬਰ ਹਲਕਾ ਕੋਆਰਡੀਨੇਟਰ ਰਾਜਪਾਲ ਸਿੰਘ ਢੁੱਡੀ ਦੀ ਨਸ਼ਾ ਮੁਕਤੀ ਮੋਰਚੇ ਦੇ ਸੰਬੰਧ 'ਚ ਮੀਟਿੰਗ ਅਗਲੀ ਖ਼ਬਰ ਗੁਰਦਿਆਲ ਕੌਰ ਢਿਲਵਾਂ ਦੀ ਮੌਤ 'ਤੇ ਦੁੱਖ ਪ੍ਰਗਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।