18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹਲਕਾ ਕੋਆਰਡੀਨੇਟਰ ਰਾਜਪਾਲ ਸਿੰਘ ਢੁੱਡੀ ਦੀ ਨਸ਼ਾ ਮੁਕਤੀ ਮੋਰਚੇ ਦੇ ਸੰਬੰਧ 'ਚ ਮੀਟਿੰਗ

ਅਜੀਤ ਡੈਸਕ 31-08-2025
ਪੰਜਗਰਾਈਾ ਕਲਾਂ, 30 ਅਗਸਤ (ਕੁਲਦੀਪ ਸਿੰਘ ਗੋਂਦਾਰਾ)-ਹਲਕਾ ਕੋਟਕਪੁਰਾ ਦੇ ਪਿੰਡਾਂ ਤੇ ਵਾਰਡਾਂ 'ਚੋਂ ਨਸ਼ਾ ਮੁਕਤ ਕਰਨ ਲਈ ਹਲਕਾ ਕੋਆਰਡੀਨੇਟਰ ਰਾਜਪਾਲ ਸਿੰਘ ਢੁੱਡੀ ਦੀ ਅਗਵਾਈ ਹੇਠ ਮੀਟਿੰਗਾਂ ਕਰਕੇ ਡਿਵੈਂਸ ਕਮੇਟੀਆਂ ਦਾ ਗਠਨ ਕੀਤਾ | ਹਲਕਾ ਕੋਆਰਡੀਨੇਟਰ ਰਾਜਪਾਲ ਸਿੰਘ ਢੁੱਡੀ ਨੇ ਕਿਹਾ ਕਿ ਇਨ੍ਹਾਂ ਕਮੇਟੀਆਂ ਨੂੰ ਬਣਾਉਣ 'ਚ ਸਹਾਇਕ ਕੋਆਰਡੀਨੇਟਰ ਸੁਖਵਿੰਦਰ ਕੁਮਾਰ ਲਾਡੀ ਦੀ ਅਹਿਮ ਭੂਮਿਕਾ ਰਹੀ ਹੈ | ਉਨ੍ਹਾਂ ਕਿਹਾ ਕਿ ਕਮੇਟੀਆਂ ਬਣਾਉਣ ਦਾ ਮਕਸਦ ਨਸ਼ਿਆਂ ਦੀ ਜੜ੍ਹ ਨੂੰ ਜੜੋਂ ਖ਼ਤਮ ਕਰਨਾ ਹੈ ਅਤੇ ਇਹ ਕਮੇਟੀਆਂ ਪੂਰੀ ਤਨਦੇਹੀ ਨਾਲ ਕੰਮ ਕਰਨਗੀਆਂ, ਜੇਕਰ ਕੋਈ ਨਸ਼ਾ ਵੇਚਦਾ ਹੈ ਉਸ ਖ਼ਿਲਾਫ਼ ਕਾਰਵਾਈ ਕਰਵਾਉਣਗੀਆਂ ਅਤੇ ਨਸ਼ਿਆਂ ਦੇ ਆਦੀ ਦਾ ਨਸ਼ਾ ਛੁਡਾਉਣ 'ਚ ਮਦਦ ਕੀਤੀ ਜਾਵੇਗੀ | ਇਸ ਮੌਕੇ ਹਲਕਾ ਵਾਈਸ ਕੋਆਰਡੀਨੇਟਰ ਸੁਖਦੀਪ ਸਿੰਘ ਗਿੱਲ, ਵਾਈਸ ਕੋਆਰਡੀਨੇਟਰ ਰਣਜੀਤ ਸਿੰਘ ਰਾਣਾ, ਸਰਪੰਚ ਗੁਰਮੇਲ ਸਿੰਘ ਬਾਹਮਣ ਵਾਲਾ, ਸਰਪੰਚ ਚਮਕੌਰ ਸਿੰਘ ਹਰੀਏਵਾਲਾ, ਬੋਹੜ ਸਿੰਘ ਰੱਤੀ ਰੋੜੀ, ਸ਼ਰਨਜੀਤ ਸਿੰਘ ਸਰਪੰਚ ਕੋਠੇ ਥੇਹ, ਪ੍ਰਨਾਮ ਸਿੰਘ ਦੇਵੀਵਾਲਾ, ਸੇਵਕ ਸਿੰਘ ਧੂੜਕੋਟ, ਸਰਬਜੀਤ ਸਿੰਘ ਸੰਘਾ, ਆਕਾਸ਼ਦੀਪ ਸਿੰਘ ਹਰੀ ਨੌ, ਅਮਨਪ੍ਰੀਤ ਸਿੰਘ ਚੱਕ ਕਲਿਆਣ, ਹਰਜਿੰਦਰ ਸਿੰਘ ਚੱਕ ਕਲਿਆਣ, ਸਿਮਰਨ ਐਮ. ਸੀ. ਕੋਟਕਪੂਰਾ, ਪਰਮਦੀਪ ਸਿੰਘ ਕੋਟਕਪੂਰਾ, ਤਰਸੇਮ ਸਿੰਘ ਨੱਥੇਵਾਲਾ, ਜਗਦੇਵ ਸਿੰਘ ਮਚਾਕੀ ਮੱਲ ਸਿੰਘ ਵਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਾਤਾਵਰਨ ਬਚਾਉਣ ਸੰਬੰਧੀ ਕਲਸਟਰ ਪੱਧਰੀ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਦੁਪਹਿਰ ਬਾਅਦ ਹੋਈ ਭਰਵੀਂ ਬਾਰਿਸ਼ ਦਾ ਪਾਣੀ ਨਿਕਾਸੀ ਨਾ ਹੋਣ ਕਾਰਨ ਦੁਕਾਨਾਂ ਤੇ ਘਰਾਂ 'ਚ ਵੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।