ਸ੍ਰੀ ਮੁਕਤਸਰ ਸਾਹਿਬ, 30 ਅਗਸਤ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਿੱਖਿਆ ਵਿਭਾਗ ਪੰਜਾਬ ਤੇ ਪੰਜਾਬ ਸਟੇਟ ਕਾਊਾਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਆਦੇਸ਼ਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਮੋਂਗਾ (ਸੈ. ਸਿੱ.) ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ 6 ਜ਼ਿਲਿ੍ਹਆਂ ਦੀ ਇਕ ਰੋਜ਼ਾ ਵਾਤਾਵਰਨ ਬਚਾਉਣ ਸੰਬੰਧੀ ਕਲਸਟਰ ਪੱਧਰੀ ਵਰਕਸ਼ਾਪ ਲਗਾਈ ਗਈ, ਜਿਸ 'ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਮਾਨਸਾ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਬਠਿੰਡਾ ਤੇ ਸੰਗਰੂਰ ਜ਼ਿਲਿ੍ਹਆਂ ਨੇ ਭਾਗ ਲਿਆ | ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਸੀ | ਵਰਕਸ਼ਾਪ 'ਚ ਹਰ ਜ਼ਿਲ੍ਹੇ ਵਿਚੋਂ ਲਗਪਗ 17 ਅਧਿਆਪਕ ਬੁਲਾਏ ਗਏ ਸਨ | ਪੰਜਾਬ ਸਟੇਟ ਕਾਊਾਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਜੁਆਇੰਟ ਡਾਇਰੈਕਟਰ ਡਾ. ਕੇ. ਐੱਸ. ਬਾਠ ਤੇ ਉਨ੍ਹਾਂ ਦੇ ਨਾਲ ਪ੍ਰਾਜੈਕਟ ਸਾਇੰਟਿਸਟ ਡਾ. ਮੰਦਾਕਨੀ ਵਲੋਂ ਵੀ ਸ਼ਿਰਕਤ ਕੀਤੀ ਗਈ | ਇਸ ਮੌਕੇ ਆਈ. ਪੀ. ਸੀ. ਏ. ਸੰਸਥਾ ਤੋਂ ਡਾ. ਰੀਨਾ ਚੱਢਾ ਜਿਨ੍ਹਾਂ ਨੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ | ਉਨ੍ਹਾਂ ਦੁਆਰਾ ਵਿਖਾਏ ਗਏ ਵੀਡੀਓਜ਼ ਬਹੁਤ ਹੀ ਸ਼ਲਾਘਾਯੋਗ ਸਨ | ਇਸ ਦੇ ਨਾਲ-ਨਾਲ ਪੰਜਾਬ ਈਕੋ ਹੈਕਥੋਨ ਦੇ ਲਾਂਚ ਨੂੰ ਲੈ ਕੇ ਪਾਈ ਜੈਮ ਫਾਊਾਡੇਸ਼ਨ ਦਿੱਲੀ ਤੋਂ ਵਿਸ਼ਾਲੀ ਤੇ ਬਿਊਟੀ ਸ਼ਰਮਾ ਨੇ ਵੀ ਵਧੀਆ ਢੰਗ ਨਾਲ ਆਪਣੀ ਭੂਮਿਕਾ ਨਿਭਾਈ | ਵਰਕਸ਼ਾਪ ਦੇ ਨੋਡਲ ਇੰਚਾਰਜ ਰਾਜਨ ਗੋਇਲ (ਜ਼ਿਲ੍ਹਾ ਇਨਵਾਇਰਮੈਂਟ ਪ੍ਰੋਗਰਾਮ ਕੋਆਰਡੀਨੇਟਰ) ਸਨ ਅਤੇ ਹੈੱਡ ਮਿਸਟ੍ਰੈੱਸ ਡਿੰਪਲ ਵਰਮਾ ਏ. ਬੀ. ਐੱਨ. ਓ., ਉਨ੍ਹਾਂ ਦੇ ਨਾਲ ਜ਼ਿਲ੍ਹੇ ਦੀ ਟੀਮ 'ਚ ਸ੍ਰੀਮਤੀ ਪਿ੍ਆ, ਸ੍ਰੀਮਤੀ ਦੀਕਸ਼ਾ, ਪਰਮਵੀਰ ਕੌਰ, ਨੀਰਜ ਸ਼ਰਮਾ, ਹਰਮੀਤ ਕੌਰ, ਅਨੁਪਮ, ਪਿ੍ਅੰਕਾ, ਸ੍ਰੀਮਤੀ ਪੂਜਾ, ਸ੍ਰੀਮਤੀ ਸਮਰਿਤੀ, ਸਿਮਰਨ, ਰੀਨਾ, ਸ੍ਰੀਮਤੀ ਸੁਦੇਸ਼ ਪਿ੍ਆ, ਸ੍ਰੀਮਤੀ ਮੋਨਿਕਾ ਨੇ ਆਪਣੀ ਆਪਣੀ ਭੂਮਿਕਾ ਨਿਭਾਈ | ਆਏ ਹੋਏ ਮਹਿਮਾਨਾਂ ਦੀ ਰਿਫ਼ਰੈਸ਼ਮੈਂਟ ਦੀ ਸਾਰੀ ਜ਼ਿੰਮੇਵਾਰੀ ਹਰਜੀਤ ਕੁਮਾਰ, ਗੁਰਦੀਪ ਸਿੰਘ ਤੇ ਸੁਮਿਤ ਗੋਇਲ ਨੇ ਨਿਭਾਈ | ਵਰਕਸ਼ਾਪ ਦੀ ਸ਼ੁਰੂਆਤ ਸਰਸਵਤੀ ਵੰਦਨਾ ਤੇ ਲੈਪਿੰਗ ਦੇ ਨਾਲ ਕੀਤੀ ਗਈ ਅਤੇ ਸਾਰੇ ਆਏ ਹੋਏ ਮਹਿਮਾਨਾਂ ਗਰੀਨ ਵੈਲਕਮ ਪਲਾਂਟਸ ਦੇ ਕੇ ਕੀਤਾ | ਵਰਕਸ਼ਾਪ 'ਚ ਉਚੇਚੇ ਤੌਰ 'ਤੇ ਰਵੀਪਾਲ ਵਾਤਾਵਰਨ ਇੰਜੀਨੀਅਰ, ਉਨ੍ਹਾਂ ਨਾਲ ਸਾਹਿਲ ਐੱਸ. ਡੀ. ਓ. ਤੇ ਸੁਰੇਸ਼ ਕੁਮਾਰ ਕੰਪਿਊਟਰ ਫੈਕਲਟੀ ਮਲੋਟ ਨੇ ਸ਼ਿਰਕਤ ਕੀਤੀ | ਕਮਲਾ ਦੇਵੀ ਪਿ੍ੰਸੀਪਲ ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਤੇ ਉਨ੍ਹਾਂ ਦੇ ਨਾਲ ਰਜਿੰਦਰ ਕੌਰ ਲੈਕਚਰਾਰ ਪੰਜਾਬੀ, ਰਾਜਿੰਦਰ ਕੌਰ ਨੂੰ ਗੈਸਟ ਆਫ਼ ਆਨਰ ਸਨਮਾਨ ਨਾਲ ਸਨਮਾਨਿਤ ਕੀਤਾ | ਪਿ੍ੰਸੀਪਲ ਕਮਲਾ ਦੇਵੀ ਨੇ ਆਏ ਹੋਏ ਅਧਿਆਪਕਾਂ ਨਾਲ ਸਕੂਲ 'ਚ ਵਿਦਿਆਰਥੀਆਂ ਨੂੰ ਕਿਵੇਂ ਵਾਤਾਵਰਨ ਨਾਲ ਜੋੜ ਸਕਦੇ ਹਾਂ, ਬਾਰੇ ਕੁਝ ਨੁਕਤੇ ਸਾਂਝੇ ਕੀਤੇ | ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਮੈਨੇਜਮੈਂਟ ਕਮੇਟੀ ਦੇ ਮੈਂਬਰਜ਼ ਮਨਦੀਪ ਸਿੰਘ ਬਰਾੜ ਤੇ ਲਖਵਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਦ ਕਿ ਉਨ੍ਹਾਂ ਨਾਲ ਕਾਲਜ ਦੇ ਪਿ੍ੰਸੀਪਲ ਡਾਕਟਰ ਰਜਿੰਦਰ ਸਿੰਘ ਸੇਖੋਂ ਉਚੇਚੇ ਤੌਰ 'ਤੇ ਪਹੁੰਚੇ | ਸਾਰੇ ਛੇ ਜ਼ਿਲਿ੍ਹਆਂ ਦੇ ਜ਼ਿਲ੍ਹਾ ਕੋਆਰਡੀਨੇਟਰਸ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਕਾਲਜ ਦੇ ਅਸਿਸਟੈਂਟ ਪ੍ਰੋਫ਼ੈਸਰ ਹਿਰਦੇਪਾਲ ਸਿੰਘ ਤੇ ਸਰਕਾਰੀ ਹਾਈ ਸਕੂਲ ਮੱਲਵਾਲਾ ਦੀ ਸ੍ਰੀਮਤੀ ਸਮਰਿਤੀ ਦੁਆਰਾ ਨਿਭਾਈ ਗਈ | ਅੰਤ ਵਿਚ ਆਏ ਹੋਏ ਮਹਿਮਾਨਾਂ ਦਾ ਸਾਰੀ ਟੀਮ ਵਲੋਂ ਧੰਨਵਾਦ ਕੀਤਾ | ਮੀਡੀਆ ਕੋਆਰਡੀਨੇਟਰ ਜਸਵਿੰਦਰ ਪਾਲ ਸ਼ਰਮਾ ਨਾਲ ਗੱਲਬਾਤ ਕਰਦਿਆਂ ਇਸ ਵਰਕਸ਼ਾਪ ਦੇ ਕੋਆਰਡੀਨੇਟਰ ਰਾਜਨ ਗੋਇਲ ਨੇ ਦੱਸਿਆ