17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਰੇਤ ਲੁੱਟ ਤੋਂ ਲੈ ਕੇ ਆਫ਼ਤ ਫ਼ੰਡਾਂ ਤੱਕ ਭਗਵੰਤ-ਕੇਜਰੀਵਾਲ ਜੋੜੀ ਨੂੰ ਜਵਾਬ ਦੇਣਾ ਪਵੇਗਾ-ਅਨਿਲ ਸਰੀਨ <br/>

ਅਜੀਤ ਡੈਸਕ 21-09-2025
ਚੰਡੀਗੜ੍ਹ, 20 ਸਤੰਬਰ (ਅਜਾਇਬ ਸਿੰਘ ਔਜਲਾ)-ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਦੇ ਦਫ਼ਤਰ 'ਚ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੰਜਾਬ ਦੀ ਮਾਨ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਇਕ ਪਾਸੇ ਪੰਜਾਬ ਇਕ ਅਜਿਹੀ ਆਫ਼ਤ ਦਾ ਸਾਹਮਣਾ ਕਰ ਰਿਹਾ ਹੈ, ਜਿਸ ਦੀ ਸ਼ੁਰੂਆਤ ਕੁਦਰਤ ਨੇ ਕੀਤੀ ਸੀ ਪਰ ਸਰਕਾਰੀ ਲਾਪਰਵਾਹੀ ਨੇ ਇਸ ਨੂੰ ਇਕ ਆਫ਼ਤ ਵਿਚ ਬਦਲ ਦਿੱਤਾ | ਦੂਜੇ ਪਾਸੇ, ਬਹੁਤ ਜ਼ਰੂਰੀ ਰਾਹਤ ਦੇਣ ਦੀ ਬਜਾਏ, ਖ਼ਾਸ ਕਰਕੇ ਵਿੱਤੀ ਰਾਹਤ, ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ 12000 ਕਰੋੜ ਆਫ਼ਤ ਰਾਹਤ ਫ਼ੰਡ ਦੇ ਮੁੱਦੇ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜੋ ਪਹਿਲਾਂ ਹੀ ਪੰਜਾਬ ਸਰਕਾਰ ਦੇ ਖਾਤਿਆਂ ਵਿਚ ਹੈ | ਅਨਿਲ ਸਰੀਨ ਨੇ ਕਿਹਾ ਕਿ ਭਗਵੰਤ-ਕੇਜਰੀਵਾਲ ਦੀ ਜੋੜੀ ਨੂੰ ਇਸ ਮਾਨਵ-ਨਿਰਮਿਤ ਆਫ਼ਤ ਅਤੇ ਪੰਜਾਬ ਦੇ ਲੋਕਾਂ 12,000 ਕਰੋੜ ਦੇ ਗਾਇਬ ਹੋਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ | ਅਨਿਲ ਸਰੀਨ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਭਾਜਪਾ ਅਤੇ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੀ ਹਰ ਮਦਦ ਕਰੇਗੀ | ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕੁਰਸੀ ਦੇ ਚੱਕਰਾਂ 'ਚ ਉਲਝੀ ਹੋਈ ਹੈ ਅਤੇ ਲੋਕਾਂ ਦੀ ਸਾਰ ਲੈਣ 'ਚ ਅਸਫ਼ਲ ਰਹੀ ਹੈ, ਜਦਕਿ ਪੰਜਾਬ ਦੇ ਲੋਕ ਹੜ੍ਹਾਂ ਦੀ ਤਬਾਹੀ ਤੋਂ ਤਰਾਹਾ ਕਰ ਰਹੇ ਹਨ |

ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਪੰਜਾਬ ਤੋਂ ਬਾਹਰ ਵੱਸਦੀਆਂ ਗ਼ੈਰ-ਸਿੱਖ ਸੰਗਤਾਂ 'ਚ ਭਾਰੀ ਉਤਸ਼ਾਹ-ਧਾਮੀ ਅਗਲੀ ਖ਼ਬਰ 278 ਲਾਇਬ੍ਰੇਰੀਆਂ ਕਾਰਜਸੀਲ, 58 ਹੋਰ ਜਲਦ ਖੁੱਲ੍ਹਣਗੀਆਂ-ਸੌਂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।