23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਡਾ. ਅਸ਼ੋਕ ਸਿੰਗਲਾ ਵਲੋਂ ਹੜ੍ਹ ਸੰਭਾਵਿਤ ਖੇਤਰ ਦਾ ਦੌਰਾ

ਅਜੀਤ ਡੈਸਕ 30-08-2025
ਮੋਗਾ, 29 ਅਗਸਤ (ਗੁਰਤੇਜ ਸਿੰਘ ਬੱਬੀ)-ਹੜ੍ਹ ਆਉਣ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੀ ਅਗਵਾਈ ਹੇਠ ਡਾ. ਅਸ਼ੋਕ ਸਿੰਗਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਮੋਗਾ ਨੇ ਖ਼ੁਦ ਜਾਂ ਕੇ ਬਲਾਕ ਕੋਟ ਈਸੇ ਖ਼ਾਂ ਦੇ ਦਰਿਆ ਦੇ ਖੇਤਰ ਨੇੜਲੇ ਪਿੰਡ ਮਦਾਰਪੁਰ, ਤਖ਼ਤੂਵਾਲਾ, ਸੰਘੇੜਾ ਜਾ ਕੇ ਟੀਮ ਨਾਲ ਦੌਰਾ ਕੀਤਾ | ਇਸ ਮੌਕੇ ਡਾ. ਰਿਪੁਦਮਨ ਐਸ. ਐਮ. ਓ. ਕੋਟ ਈਸੇ ਖ਼ਾਂ, ਮਾਸ ਮੀਡੀਆ ਵਿੰਗ ਸਿਹਤ ਵਿਭਾਗ ਦੀ ਟੀਮ ਅੰਮਿ੍ਤ ਸ਼ਰਮਾ, ਹਰਦੀਪ ਸਿੰਘ ਜੱਸਲ ਤੇ ਜਗਮੀਤ ਸਿੰਘ ਕੋਟ ਈਸੇ ਖਾਂ ਵੀ ਹਾਜ਼ਰ ਸਨ | ਇਸ ਮੌਕੇ ਡਾ. ਸਿੰਗਲਾ ਨੇ ਕਿਹਾ ਕਿ ਹੜ ਦੀ ਸਥਿਤੀ ਨੂੰ ਲੈ ਕੇ ਸਿਹਤ ਵਿਭਾਗ ਦੀਆਂ ਟੀਮਾਂ ਲਗਾ ਦਿੱਤੀਆਂ ਹਨ ਅਤੇ ਮੀਂਹ ਦੇ ਪਾਣੀ ਨਾਲ ਮੱਛਰ ਨੂੰ ਮਾਰਨ ਲਈ ਦਵਾਈਆਂ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਜੀ. ਬੀ. ਸੋਢੀ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਬਿਮਾਰੀਆਂ ਫੈਲਣ ਦੇ ਖ਼ਤਰੇ ਤੋ ਪਹਿਲਾ ਹੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਗਈ ਅਤੇ ਪਾਣੀ ਨੂੰ ਸਾਫ਼ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਵੀ ਦਿੱਤੀਆਂ ਗਈਆਂ ਹਨ | ਇਸ ਮੌਕੇ ਪਿੰਡ ਦੀ ਪੰਚਾਇਤ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਵਾਸੀ ਭਾਰਤੀ ਗੁਰਮੇਲ ਸਿੰਘ ਗੇਲਾ ਕੈਨੇਡਾ ਤੇ ਬਲਜਿੰਦਰ ਸਿੰਘ ਯੂ. ਕੇ. ਵਲੋਂ ਡੇਢ ਲੱਖ ਦੀ ਰਾਸ਼ੀ ਭੇਟ ਅਗਲੀ ਖ਼ਬਰ ਸੁਖਬੀਰ ਦੇ ਆਦੇਸ਼ਾਂ 'ਤੇ ਅਕਾਲੀ ਦਲ ਜ਼ਿਲ੍ਹਾ ਮੋਗਾ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ-ਮਾਹਲਾ, ਸਨੀ ਗਿੱਲ, ਤਲਵੰਡੀ ਭੰਗੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।