ਕਿਸ਼ਨਪੁਰਾ ਕਲਾਂ, 29 ਅਗਸਤ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪਿੰਡ ਭਿੰਡਰ ਖ਼ੁਰਦ ਦੇ ਜੰਮਪਲ ਪ੍ਰਵਾਸੀ ਭਾਰਤੀ ਤੇ ਉੱਘੇ ਸਮਾਜ ਸੇਵੀ ਗੁਰਮੇਲ ਸਿੰਘ ਗੇਲਾ ਕੈਨੇਡਾ ਤੇ ਖੇਡ ਪ੍ਰਮੋਟਰ ਬਲਜਿੰਦਰ ਸਿੰਘ ਪ੍ਰਧਾਨ ਹੇਜ ਕਲੱਬ ਯੂ. ਕੇ. ਵਲੋਂ ਆਪਣੀ ਨੇਕ ਕਮਾਈ 'ਚੋਂ ਦਸਵੰਧ ਕੱਢਦਿਆਂ ਹੋਇਆਂ ਡੇਢ ਲੱਖ ਰੁਪਏ ਦੀ ਰਾਸ਼ੀ ਸੰਤ ਬਾਬਾ ਖਜਾਨ ਸਿੰਘ ਮੇਲਾ ਕਮੇਟੀ ਭਿੰਡਰ ਕਲਾਂ ਨੂੰ ਭੇਜੀ ਗਈ | ਇਹ ਰਾਸ਼ੀ ਇਨ੍ਹਾਂ ਪ੍ਰਵਾਸੀ ਭਾਰਤੀਆਂ ਦੇ ਪਿਤਾ ਹਰਬੰਸ ਸਿੰਘ ਤੂਰ ਸਾਬਕਾ ਮੈਂਬਰ ਪੰਚਾਇਤ ਤੇ ਉਨ੍ਹਾਂ ਦੇ ਭਰਾਤਾ ਜਗਰਾਜ ਸਿੰਘ ਤੂਰ ਜੀ. ਐਮ. ਪੰਜਾਬ ਰੋਡਵੇਜ਼ ਨੇ ਮੇਲਾ ਕਮੇਟੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੋਗਾ ਨੂੰ ਸਮੂਹ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿਚ ਭੇਟ ਕੀਤੀ | ਇਸ ਮੌਕੇ ਸਮੂਹ ਕਮੇਟੀ ਦੇ ਅਹੁਦੇਦਾਰਾਂ ਨੇ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਇਹ ਪਰਿਵਾਰ ਇਸੇ ਤਰ੍ਹਾਂ ਹੀ ਆਪਣਾ ਵੱਧ ਚੜ੍ਹ੍ਹ ਕੇ ਯੋਗਦਾਨ ਪਾਉਂਦਾ ਰਹੇਗਾ | ਇਸ ਸਮੇਂ ਪ੍ਰਧਾਨ ਗੁਰਬਿੰਦਰ ਸਿੰਘ ਗੋਗਾ, ਰਣਜੀਤ ਸਿੰਘ ਬਾਬੇ ਕੇ, ਜਰਨੈਲ ਸਿੰਘ ਬਾਬੇ ਕੇ, ਕੇਵਲ ਸਿੰਘ, ਰਣਜੋਤ ਸਿੰਘ ਯੋਧਾ, ਜਿੰਦਰ ਸਿੰਘ, ਗੁਰਤੇਜ ਸਿੰਘ ਤੇਜਾ ਖਹਿਰਾ, ਸਵਰਨ ਸਿੰਘ ਨੋਨੀ ਕਾਮਰੇਡ, ਕੈਪਟਨ ਅਮਰਿੰਦਰ ਸਿੰਘ, ਜੋਗਿੰਦਰ ਸਿੰਘ, ਭਗਵੰਤ ਸਿੰਘ, ਦਰਸ਼ਨ ਸਿੰਘ ਸੰਧੂ, ਜਗਰਾਜ ਸਿੰਘ ਰਾਜੂ, ਗੁਰਮੀਤ ਸਿੰਘ ਮੀਤਾ, ਦਵਿੰਦਰ ਸਿੰਘ ਦਾਰਾ, ਜਗਜੀਤ ਸਿੰਘ, ਜਸਵੀਰ ਸਿੰਘ ਦੁਕੀ, ਹੈਪੀ ਰਾਜਸਥਾਨੀ, ਕੁਲਵੰਤ ਸਿੰਘ ਪੱਪੂ, ਜਗਮੋਹਨ ਸਿੰਘ ਫ਼ੌਜੀ, ਰਾਜੂ ਭਿੰਡਰ, ਮਨੀ ਜ਼ੈਲਦਾਰ, ਜਗਰਾਜ ਸਿੰਘ ਸਾਬਕਾ ਪੰਚ ਆਦਿ ਕਮੇਟੀ ਮੈਂਬਰ ਹਾਜ਼ਰ ਸਨ |