23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪਿੰਡ ਗੱਟੀ ਜੱਟਾਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਸਤਲੁਜ 'ਚ ਰੁੜ੍ਹੀ

ਅਜੀਤ ਡੈਸਕ 30-08-2025
ਕਿਸ਼ਨਪੁਰਾ ਕਲਾਂ, 29 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਹੜ੍ਹਾਂ ਦੀ ਮਾਰ ਦੇ ਚੱਲਦਿਆਂ ਤੇਜ਼ੀ ਨਾਲ ਵਹਿ ਰਹੇ ਸਤਲੁਜ ਦਰਿਆ ਦੇ ਪਾਣੀ ਹੇਠ ਪਿੰਡ ਗੱਟੀ ਜੱਟਾਂ ਦੇ ਵੱਖ-ਵੱਖ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਝੋਨੇ ਦੀ ਫ਼ਸਲ ਬਰਬਾਦ ਹੋ ਗਈ | ਇਸ ਸੰਬੰਧੀ ਭਰੇ ਮਨ ਨਾਲ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਪ੍ਰਭਜੀਤ ਸਿੰਘ ਗਿੱਲ, ਪੰਚ ਜਗਦੀਪ ਸਿੰਘ ਢਿੱਲੋਂ, ਰਮਨਦੀਪ ਸਿੰਘ, ਹੀਰਾ ਸਿੰਘ ਢਿੱਲੋਂ ਆਦਿ ਤੇ ਹੋਰਨਾਂ ਪ੍ਰਭਾਵਿਤ ਕਿਸਾਨਾਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਸਮਾਂ ਰਹਿੰਦੇ ਕਿਸਾਨਾਂ ਦੀ ਸੁਣੀ ਹੁੰਦੀ ਤੇ ਹੜ੍ਹ ਆਉਣ ਤੋਂ ਪਹਿਲਾਂ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦਾ ਸਹੀ ਢੰਗ ਨਾਲ ਮੁਆਇਨਾ ਕਰਕੇ ਅਗਾੳਾੂ ਪ੍ਰਬੰਧ ਕੀਤੇ ਜਾਂਦੇ ਤਾਂ ਕਾਫੀ ਹੱਦ ਤੱਕ ਫ਼ਸਲਾਂ ਨੂੰ ਬਚਾਇਆ ਜਾ ਸਕਦਾ ਸੀ | ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪਿੰਡ ਨੇੜਲੇ ਬੰਨ੍ਹ ਦੇ ਅੰਦਰ ਲਗਪਗ ਇਸ ਪਿੰਡ ਦੀ 150/200 ਏਕੜ ਫ਼ਸਲ ਸੀ ਜੋ ਕਿ ਦਰਿਆਈ ਪਾਣੀ ਤੋਂ ਪਹਿਲਾਂ ਕਾਫੀ ਹਟਵੀਂ ਸੀ ਤੇ ਜੇਕਰ ਪ੍ਰਸ਼ਾਸਨ ਇਥੇ ਪਹਿਲਾਂ ਧਿਆਨ ਦਿੰਦਾ ਤਾਂ ਇਸ ਫ਼ਸਲ ਦੇ ਅਗਲੇ ਪਾਸੇ ਪੱਥਰ ਵਗ਼ੈਰਾ ਲਗਾਏ ਜਾ ਸਕਦੇ ਸਨ, ਜਿਸ ਨਾਲ ਵੱਡਾ ਨੁਕਸਾਨ ਹੋਣੋਂ ਬਚ ਸਕਦਾ ਸੀ | ਕਿਸਾਨਾਂ ਕਿਹਾ ਕਿ ਸਾਡੀ ਆਮਦਨ ਦਾ ਇੱਕੋ ਇਕ ਸਾਧਨ ਇਹ ਪੁੱਤਾਂ ਵਾਂਗੂ ਪਾਲੀ ਫ਼ਸਲ ਸੀ ਜੋ ਕਿ ਪੂਰੀ ਤਰ੍ਹਾਂ ਬਰਬਾਦ ਹੋ ਗਈ | ਉਨ੍ਹਾਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਹੋਏ ਫ਼ਸਲਾਂ ਦੇ ਨੁਕਸਾਨ ਤੋਂ ਇਲਾਵਾ ਜਿੰਨਾ ਕਿਸਾਨਾਂ ਦੇ ਹੋਰ ਸਾਮਾਨ ਪਾਣੀ ਦੀ ਭੇਟ ਚੜ੍ਹ ਗਿਆ, ਉਨ੍ਹਾਂ ਸਾਰਿਆਂ ਨੂੰ ਬਣਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਤਾਂ ਜੋ ਸਾਡਾ ਅਗਲੇਰਾ ਜੀਵਨ ਪੱਧਰ ਪਟੜੀ 'ਤੇ ਆ ਸਕੇ | ਸਾਬਕਾ ਪੰਚ ਗੁਰਲਾਲ ਸਿੰਘ ਨੇ ਖ਼ਵਾਜਾ ਬਲੀ ਦੀ ਦੇਗ ਤਿਆਰ ਕਰਕੇ ਸੁੱਖ ਸ਼ਾਂਤੀ ਦੀ ਅਰਦਾਸ ਬੇਨਤੀ ਕੀਤੀ ਗਈ | ਇਸ ਮੌਕੇ ਹੋਰ ਪ੍ਰਭਾਵਿਤ ਕਿਸਾਨ, ਜਿਨ੍ਹਾਂ ਚ ਸਰਪੰਚ ਸਾਵਨ ਸਿੰਘ, ਗੁਰਜੀਤ ਸਿੰਘ ਗਿੱਲ, ਪ੍ਰਭਜੀਤ ਸਿੰਘ ਗਿੱਲ, ਪ੍ਰਭਦੇਵ ਸਿੰਘ ਗਿੱਲ, ਗੁਰਤੇਜ ਸਿੰਘ ਗਿੱਲ, ਸੁਖਜੀਵਨ ਸਿੰਘ, ਹਰਪ੍ਰੀਤ ਸਿੰਘ, ਹਰਮੀਤ ਸਿੰਘ, ਗੁਰਵਿੰਦਰ ਸਿੰਘ, ਸਤਨਾਮ ਸਿੰਘ, ਹਰਵਿੰਦਰ ਸਿੰਘ, ਡਾ. ਮੱਸਾ ਸਿੰਘ, ਬਲਜੀਤ ਸਿੰਘ, ਸੁਖਪਾਲ ਸਿੰਘ, ਸੁਰਜੀਤ ਸਿੰਘ, ਪ੍ਰਤਾਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਸ਼ਟਰੀ ਖੇਡ ਦਿਵਸ 2025 'ਤੇ ਬੇਅੰਤ ਸਿੰਘ ਘੋਲੀਆ ਏਸ਼ੀਅਨ ਗੋਲਡ ਮੈਡਲਿਸਟ ਖੇਡ ਅਫ਼ਸਰ ਮੋਗਾ ਵਲੋਂ ਸਨਮਾਨਿਤ ਅਗਲੀ ਖ਼ਬਰ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੂੰ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।