23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਰਾਸ਼ਟਰੀ ਖੇਡ ਦਿਵਸ 2025 'ਤੇ ਬੇਅੰਤ ਸਿੰਘ ਘੋਲੀਆ ਏਸ਼ੀਅਨ ਗੋਲਡ ਮੈਡਲਿਸਟ ਖੇਡ ਅਫ਼ਸਰ ਮੋਗਾ ਵਲੋਂ ਸਨਮਾਨਿਤ

ਅਜੀਤ ਡੈਸਕ 30-08-2025
ਮੋਗਾ, 29 ਅਗਸਤ (ਸੁਰਿੰਦਰਪਾਲ ਸਿੰਘ)-ਰਾਸ਼ਟਰੀ ਖੇਡ ਦਿਵਸ 2025 'ਤੇ ਬੇਅੰਤ ਸਿੰਘ ਘੋਲੀਆ ਏਸ਼ੀਅਨ ਗੋਲਡ ਮੈਡਲਿਸਟ ਨੂੰ ਖੇਡ ਅਫ਼ਸਰ ਮੋਗਾ ਵਲੋਂ ਸਨਮਾਨਿਤ ਕੀਤਾ | ਖੇਡਾਂ ਵਤਨ ਪੰਜਾਬ ਸੀਜ਼ਨ-4 ਦੀ ਪ੍ਰੇਰਨਾ ਸਰੋਤ ਟਾਰਚ ਰਿਲੇਅ ਯਾਤਰਾ ਦੇ ਸ਼ਾਨਦਾਰ ਸਵਾਗਤ ਉਪਰੰਤ ਰਾਸ਼ਟਰੀ ਖੇਡ ਦਿਵਸ 2025 ਨੂੰ ਯਾਦ ਕਰਦਿਆਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੁਆਰਾ ਭਾਰਤੀ ਹਾਕੀ ਟੀਮ ਨੂੰ ਲਗਾਤਾਰ 1928, 1932, 1936 'ਚ ਜਿਤਾਏ ਗਏ ਸੋਨ ਤਗਮਿਆਂ ਦੇ ਚਰਚੇ ਹੋਏ | ਖਿਡਾਰੀਆਂ ਨੂੰ ਪ੍ਰੇਰਿਤ ਲਈ ਭਾਰਤ ਸਰਕਾਰ ਦੁਆਰਾ ਮੇਜਰ ਧਿਆਨ ਚੰਦ ਦੀ ਜਾਦੂਈ ਖੇਡ ਦੇ ਸਨਮੁਖ ਮੇਜਰ ਧਿਆਨ ਚੰਦ ਖੇਲੋ ਰਤਨ ਐਵਾਰਡ ਬਾਰੇ ਵੀ ਖਿਡਾਰੀਆਂ ਨੂੰ ਦੱਸਿਆ ਗਿਆ | ਇਸ ਮੌਕੇ ਬੇਅੰਤ ਸਿੰਘ ਘੋਲੀਆ ਏਸ਼ੀਅਨ ਗੋਲਡ ਮੈਡਲਿਸਟ ਵਲੋਂ 100 ਮੀਟਰ ਦੌੜ 'ਚ ਪ੍ਰਾਪਤ ਕੀਤੇ ਸੋਨ ਤਗਮੇ ਦੇ ਮੱਦੇਨਜ਼ਰ ਖੇਡ ਅਫ਼ਸਰ ਮੋਗਾ ਨਵਦੀਪ ਜਿੰਦਲ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਨਿਸ਼ਾਨ ਸਿੰਘ, ਸਰਕਰਨ ਸਿੰਘ ਸੈਕਟਰੀ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਮੋਗਾ, ਵੀਰ ਸਿੰਘ ਨੈਸ਼ਨਲ ਅਥਲੀਟ, ਸੂਬੇਦਾਰ ਮੇਜਰ ਮੰਗਲ ਸਿੰਘ, ਗੁਰਪ੍ਰੀਤ ਸਿੰਘ ਅਥਲੀਟ, ਪਿ੍ੰਸੀਪਲ ਸੁਖਚੈਨ ਸਿੰਘ ਹੀਰਾ, ਚੀਫ਼ ਫਾਰਮਾਸਿਸਟ ਜਗਰਾਜ ਸਿੰਘ, ਨਵਦੀਪ ਸਿੰਘ ਸੰਘਾ ਵਲੋਂ ਸਨਮਾਨਿਤ ਕੀਤਾ | ਇਸ ਸਮੇਂ ਕਮਲਜੀਤ ਕੌਰ ਟਰੇਨਿੰਗ ਸਕੂਲ ਸਿਵਲ ਹਸਪਤਾਲ ਮੋਗਾ, ਮੀਨਾ ਸ਼ਰਮਾ, ਸੁਮਨ ਸੇਖੋਂ, ਸੁਖਜੀਤ ਕੌਰ, ਹਰਦੀਪ ਸਿੰਘ, ਬਲਵਿੰਦਰ ਸਿੰਘ ਬੈਂਸ ਸਹਾਇਕ ਖੇਡ ਅਫ਼ਸਰ ਵੀ ਹਾਜ਼ਰ ਸਨ | ਮਾਸਟਰ ਅਥਲੈਟਿਕਸ ਐਸੋਸੀਏਸ਼ਨ ਮੋਗਾ ਦੇ ਸੈਕਟਰੀ ਸਰਕਰਨ ਸਿੰਘ ਨੇ ਦੱਸਿਆ ਕਿ ਟਾਰਚ ਰਿਲੇਅ ਯਾਤਰਾ ਦੇ ਸਵਾਗਤੀ ਸਮਾਗਮ 'ਚ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਮੋਗਾ ਦੇ ਅਥਲੀਟ ਭਰਵੀਂ ਗਿਣਤੀ ਵਿਚ ਪਹੁੰਚੇ ਅਤੇ ਜਿਨ੍ਹਾਂ ਵਲੋਂ ਖੇਡਾਂ ਵਤਨ ਪੰਜਾਬ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦਾ ਅਹਿਦ ਵੀ ਲਿਆ | ਸਟੇਜ ਦੀ ਭੂਮਿਕਾ ਸੁਖਚੈਨ ਸਿੰਘ ਹੀਰਾ ਵਲੋਂ ਨਿਭਾਈ ਗਈ |
ਪਿਛਲੀ ਖ਼ਬਰ ਬਰਜਿੰਦਰ ਸਿੰਘ ਬਰਾੜ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਵੰਡੀ ਸਮੱਗਰੀ ਅਗਲੀ ਖ਼ਬਰ ਪਿੰਡ ਗੱਟੀ ਜੱਟਾਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਸਤਲੁਜ 'ਚ ਰੁੜ੍ਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।