ਬਾਘਾ ਪੁਰਾਣਾ, 30 ਅਗਸਤ (ਟਿੰਕੂ ਕਾਠਪਾਲ)-ਭਾਰਤ ਸਰਕਾਰ ਦੇ ਯੁਵਾ ਤੇ ਖੇਡ ਮੰਤਰਾਲਾ ਦੇ ਵਿਭਾਗ ਮੇਰਾ ਯੁਵਾ ਭਾਰਤ ਵਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ | ਪ੍ਰੋਗਰਾਮ ਦਾ ਆਯੋਜਨ ਬਾਘਾ ਪੁਰਾਣਾ ਬਲਾਕ ਦੇ ਪਿੰਡ ਕੋਟਲਾ ਰਾਏਕਾ ਵਿਚ ਕੀਤਾ | ਪ੍ਰੋਗਰਾਮ 'ਚ ਕਬੱਡੀ ਤੇ ਦੌੜਾਂ ਦਾ ਆਯੋਜਨ ਕੀਤਾ | ਪ੍ਰੋਗਰਾਮ 'ਚ ਸ਼ਾਮਿਲ ਪੰਚਾਇਤ ਦੇ ਸਰਪੰਚ ਹਰਪ੍ਰੀਤ ਸਿੰਘ ਗਿੱਲ, ਬੈਂਕ ਪ੍ਰਬੰਧਕ ਅਸ਼ੋਕ ਲੂਣਾ, ਮਾਰਕੀਟ ਕਮੇਟੀ ਚੇਅਰਮੈਨ ਮਨਦੀਪ ਸਿੰਘ ਮਾਨ ਦਾ ਸਨਮਾਨ ਜ਼ਿਲ੍ਹਾ ਯੂਥ ਅਫਸਰ ਗੁਰਪ੍ਰੀਤ ਸਿੰਘ ਵਲੋਂ ਕੀਤਾ | ਪ੍ਰੋਗਰਾਮ 'ਚ ਸ਼ਾਮਿਲ ਮੁੱਖ ਮਹਿਮਾਨਾਂ ਨੇ ਜੇਤੂ ਖਿਡਾਰੀਆਂ ਨੂੰ ਟਰਾਫੀ ਤੇ ਤਗਮੇ ਦੇ ਕੇ ਸਨਮਾਨਿਆ | ਜ਼ਿਲ੍ਹਾ ਯੂਥ ਅਫਸਰ ਨੇ ਦੱਸਿਆ ਕਿ ਅੱਜ ਦਾ ਪ੍ਰੋਗਰਾਮ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਨੂੰ ਸਮਰਪਿਤ ਹੈ | ਪ੍ਰੋਗਰਾਮ ਦਾ ਮੰਚ ਸੰਚਾਲਨ ਯੂਥ ਲੀਡਰ ਗੁਰਭੇਜ ਸਿੰਘ ਨੇ ਕੀਤਾ | ਪ੍ਰੋਗਰਾਮ 'ਚ ਕੋਚ ਜਗਜੀਵਨ ਸਿੰਘ ਤੇ ਹੋਰ ਯੁਵਾ ਸਾਥੀ ਸ਼ਾਮਿਲ ਸਨ |