22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਦੁਸਹਿਰੇ ਦਾ ਤਿਉਹਾਰ ਮਨਾਉਣ ਨੂੰ ਲੈ ਕੇ ਰਾਮ ਲੀਲ੍ਹਾ ਉਤਸਵ ਕਮੇਟੀ ਦੀ ਮੀਟਿੰਗ <br/>

ਅਜੀਤ ਡੈਸਕ 21-09-2025
ਬਾਘਾ ਪੁਰਾਣਾ, 20 ਸਤੰਬਰ (ਟਿੰਕੂ ਕਾਠਪਾਲ)-ਸ੍ਰੀ ਰਾਮ ਲੀਲ੍ਹਾ ਉਤਸਵ ਕਮੇਟੀ ਦੇ ਪ੍ਰਧਾਨ ਅਰੁਣ ਬਾਂਸਲ ਡੀ.ਐਮ. ਵਾਲਿਆਂ ਦੀ ਅਗਵਾਈ 'ਚ ਸ੍ਰੀ ਸ਼ਿਵ ਮੰਦਰ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ 'ਚ ਡਾਇਰੈਕਟਰ ਅਸ਼ਵਨੀ ਸ਼ਰਮਾ, ਚੇਅਰਮੈਨ ਦੀਪਕ ਬੌਬੀ ਰੌਸ਼ਨ ਲਾਲ ਰੋਸ਼ੀ, ਵਾਈਸ ਪ੍ਰਧਾਨ ਵਿਜੇ ਬੰਟੀ ਜਿੰਦਲ, ਮਨੋਜ ਗੋਇਲ ਸੈਕਟਰੀ, ਕੈਸ਼ੀਅਰ ਅਮਨ ਤਨੇਜਾ ਅਤੇ ਮੈਂਬਰ ਸ਼ਾਮਿਲ ਸਨ | ਇਸ ਮੌਕੇ ਵਿਜੇ ਸ਼ਰਮਾ, ਸੰਦੀਪ ਗੋਇਲ, ਰਜਿੰਦਰ ਗੋਇਲ, ਬਿਮਲ ਗੋਇਲ ਨੇ ਕਿਹਾ ਕਿ 22 ਸਤੰਬਰ ਤੋਂ ਮਾਤਾ ਦੇ ਨਵਰਾਤਰੇ ਸ਼ੁਰੂ ਹਨ ਅਤੇ ਨਵਰਾਤਰਿਆਂ ਦੀ ਖੁਸ਼ੀ ਦੇ ਵਿਚ ਸ੍ਰੀ ਸਾਲਾਸਰ ਧਾਮ, ਮਾਤਾ ਚਿੰਤਪੁਰਨੀ ਅਤੇ ਮਾਂ ਜਵਾਲਾ ਜੀ ਤੋਂ ਪਵਿੱਤਰ ਜੋਤ 21 ਸਤੰਬਰ ਨੂੰ ਰਿਚੀ ਗਰਗ ਦੇ ਪੈਟਰੋਲ ਪੰਪ 'ਤੇ ਕੋਟਕਪੂਰਾ ਰੋਡ ਵਿਖੇ ਪਹੁੰਚੇਗੀ ਜਿੱਥੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਦੁਕਾਨਦਾਰਾਂ ਵਲੋਂ ਪਵਿੱਤਰ ਜੋਤਾਂ ਦਾ ਜ਼ੋਰਦਾਰ ਫੁਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ 22 ਸਤੰਬਰ ਤੋਂ 1 ਅਕਤੂਬਰ ਤੱਕ ਸ੍ਰੀ ਸ਼ਿਵ ਮੰਦਰ ਵਿਖੇ ਰੋਜ਼ਾਨਾ ਸਵੇਰੇ ਪਵਿੱਤਰ ਜੋਤ ਦਾ ਪੂਜਣ ਹੋਵੇਗਾ ਅਤੇ ਸ਼ਾਮ ਨੂੰ ਸ੍ਰੀ ਸ਼ਿਵ ਮੰਦਿਰ ਭਜਨ ਮੰਡਲੀ ਵਲੋਂ ਰੋਜ਼ਾਨਾ ਸੰਕੀਰਤਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਰਾਮ ਲੀਲ੍ਹਾ ਉਤਸਵ ਕਮੇਟੀ ਵਲੋਂ ਪਹਿਲੀ ਵਾਰ 2 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਕੋਟਕਪੂਰਾ ਰੋਡ ਅਨਾਜ ਮੰਡੀ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਸ ਮੌਕੇ ਪੰਜਾਬ ਕੋ ਐਜੂਕੇਸ਼ਨ ਸਕੂਲ ਦੇ ਪਿ੍ੰਸੀਪਲ ਤੇ ਡਾਇਰੈਕਟਰ ਸੰਦੀਪ ਮਹਿਤਾ, ਪਵਨ ਸ਼ਰਮਾ ਤੀਰਥ ਬਾਂਸਲ, ਵਰਿੰਦਰ ਕੁਮਾਰ ਕੱਦੂ, ਹਰਪ੍ਰੀਤ ਸਿੰਘ ਘੋਟੂ, ਸੰਨ੍ਹੀ ਜਿੰਦਲ, ਅਮਿੱਤ ਜਿੰਦਲ, ਚਤਰਭੁਜ, ਅਜੇ ਪੂਰੀ, ਸੋਮ ਨਾਥ ਸੋਮੀ, ਦਲੀਪ ਕੁਮਾਰ, ਗੁਰਪ੍ਰੀਤ ਸਿੰਘ ਮਨਚੰਦਾ ਐਮ.ਸੀ. ਆਦਿ

ਪਿਛਲੀ ਖ਼ਬਰ 2 ਰਿਫਿਊਜ਼ਲਾਂ ਤੋਂ ਬਾਅਦ ਗਲੋਬਲ ਫਲਾਇਰਜ਼ ਨੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ <br/> ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਕਿ੍ਕਟ ਮੁਕਾਬਲਿਆਂ 'ਚ ਪੰਜਾਬ ਕੋ ਐਜੂਕੇਸ਼ਨ ਸਕੂਲ ਦੀਆਂ ਲੜਕੀਆਂ ਨੇ ਜਿੱਤਿਆ ਸੋਨ ਤਗਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।