27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਅਕਾਲ ਡਿਗਰੀ ਕਾਲਜ ਵਿਖੇ ਆਈ-ਰਾਈਜ਼ ਸਮਾਗਮ <br/>

ਅਜੀਤ ਡੈਸਕ 30-08-2025
ਮਸਤੂਆਣਾ ਸਾਹਿਬ, 29 ਅਗਸਤ (ਦਮਦਮੀ)-ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿੱਚ ਆਈ-ਰਾਈਜ਼ ਪ੍ਰੋਗਰਾਮ ਦਾ ਵਿਧੀਵੱਤ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਸਤੂਆਣਾ ਦੀ ਟ੍ਰੇਨਿੰਗ ਅਤੇ ਪਲੇਸਮੈਂਟ ਅਫ਼ਸਰ ਡਾਕਟਰ ਭੁਪਿੰਦਰ ਕੌਰ ਦੀ ਨਿਗਰਾਨੀ ਹੇਠ 23 ਦਿਨਾਂ ਦੀ ਟਰੇਨਿੰਗ ਅਤੇ ਦੋ ਮਹੀਨੇ ਦੀ ਇੰਟਰਨਸ਼ਿਪ ਸਿੰਗੇਂਟਾ ਫਾਊਾਡੇਸ਼ਨ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਪ੍ਰੋਗਰਾਮ ਦਾ ਮੁੱਖ ਉਦੇਸ਼ ਪਿੰਡਾਂ ਦੇ ਨੌਜਵਾਨਾਂ ਨੂੰ ਸਿੱਖਿਆ, ਹੁਨਰ ਅਤੇ ਖੇਤੀਬਾੜੀ ਵਿਚ ਉਦਯੋਗਪਤੀਆਂ ਰਾਹੀਂ ਸਮਰੱਥ ਬਣਾਉਣਾ ਹੈ | ਪ੍ਰੋਗਰਾਮ ਦੇ ਸ਼ੁਰੂਆਤ ਵਿਚ ਜਸਪਾਲ ਸਿੰਘ ਚੌਧਰੀ ਅਤੇ ਬਾਗ਼ਬਾਨੀ ਤੇ ਸਬਜ਼ੀ ਮਾਹਰ ਡਾ. ਅਜੈ ਦੀ ਅਗਵਾਈ ਹੇਠ ਆਈ-ਰਾਈਜ਼ ਟੀਮ ਨੇ ਕਾਲਜ ਪ੍ਰਬੰਧਕਾਂ ਅਤੇ ਸਟਾਫ਼ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਕਾਲਜ ਪਿੰ੍ਰਸੀਪਲ ਡਾ. ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਪ੍ਰੇਰਣਾ ਦਾਇਕ ਸੰਦੇਸ਼ ਦਿੱਤਾ ਅਤੇ ਉਨ੍ਹਾਂ ਨੂੰ ਇਸ ਕੀਮਤੀ ਮੌਕੇ ਦਾ ਪੂਰਾ ਲਾਭ ਚੁਕਾਉਣ ਲਈ ਉਤਸ਼ਾਹਿਤ ਕੀਤਾ | ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕਾਲਜ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਡਾ. ਬੂਟਾ ਸਿੰਘ ਰੋਮਾਣਾ ਡਾਇਰੈਕਟਰ ਅਕਾਲ ਸੀਡ ਫਾਰਮ ਮਸਤੂਆਣਾ ਨੇ ਆਪਣੇ ਵੱਡੇ ਅਨੁਭਵ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ | ਉਨ੍ਹਾਂ ਨੇ ਆਧੁਨਿਕ ਖੇਤੀਬਾੜੀ ਤਕਨੀਕਾਂ, ਮੌਸਮੀ ਤਬਦੀਲੀਆਂ ਦੇ ਅਸਰ, ਖਾਸ ਕਰ ਕੇ ਖੁੰਭ (ਮਸ਼ਰੂਮ) ਦੀ ਖੇਤੀ, ਸਬਜ਼ੀ ਅਤੇ ਫਲਾਂ ਦੀ ਖੇਤੀ ਬਾਰੇ ਵਰਤੋਂ ਯੋਗ ਜਾਣਕਾਰੀਆਂ ਦਿੱਤੀਆਂ | ਅੰਤ ਵਿਚ ਆਈ-ਰਾਈਜ਼ ਟੀਮ ਨੇ ਕਾਲਜ ਪ੍ਰਬੰਧਕਾਂ ਦਾ ਖਾਸ ਤੌਰ 'ਤੇ ਧੰਨਵਾਦ ਕੀਤਾ |

ਪਿਛਲੀ ਖ਼ਬਰ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਕਿਸਾਨ ਮੇਲਾ ਅੱਜ ਤੋਂ <br/> ਅਗਲੀ ਖ਼ਬਰ ਆਰੀਆ ਮਹਿਲਾ ਕਾਲਜ ਦੇ ਐੱਨ.ਐੱਸ.ਐੱਸ. ਵਿਭਾਗ ਅਤੇ ਸਰੀਰਕ ਸਿੱਖਿਆ ਵਿਭਾਗ ਨੇ ਅੰਤਰਰਾਸ਼ਟਰੀ ਖੇਡ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।