27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਟੁੱਟਿਆ ਪੁਲ ਬਣਿਆ ਹਾਦਸਿਆਂ ਦਾ ਸਬੱਬ <br/>

ਅਜੀਤ ਡੈਸਕ 30-08-2025
ਲੌਂਗੋਵਾਲ, 29 ਅਗਸਤ (ਵਿਨੋਦ ਸ਼ਰਮਾ) - ਪਿੰਡ ਨਮੋਲ ਵਿਖੇ ਸ਼ੇਰੋਂ ਰਜਬਾਹੇ ਦਾ ਟੁੱਟਿਆ ਪੁੱਲ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ | ਇਸ ਟੁੱਟੇ ਪੁੱਲ ਤੇ ਕਈ ਹਾਦਸੇ ਪਹਿਲਾਂ ਵੀ ਹੋ ਚੁੱਕੇ ਹਨ ਅਤੇ ਪਿਛਲੇ 4 ਮਹੀਨਿਆਂ ਤੋਂ ਇਹ ਪੁੱਲ ਰਾਹਗੀਰਾਂ ਲਈ ਖ਼ਤਰੇ ਦੀ ਘੰਟੀ ਬਣਿਆ ਹੋਇਆ ਹੈ | ਉੱਘੇ ਸਮਾਜ ਸੇਵੀ ਕਾਮਰੇਡ ਲਾਭ ਸਿੰਘ ਨਮੋਲ ਨੇ ਦੱਸਿਆ ਕਿ ਸ਼ੇਰੋਂ ਰਜਬਾਹੇ ਤੇ ਬਣਿਆ ਇਹ ਪੁੱਲ ਝਾਲ ਵਾਲੇ ਪੁੱਲ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ | ਇਸ ਪੁੱਲ ਦੇ ਬਨੇਰੇ ਟੁੱਟ ਚੁੱਕੇ ਹਨ | ਜਿਸ ਕਾਰਨ ਅਨੇਕਾਂ ਵਾਰੀ ਵਾਹਨ ਸਿੱਧਾ ਸੂਏ ਵਿਚ ਜਾ ਡਿੱਗਦੇ ਹਨ | ਬਾਹਰੀ ਰਾਹਗੀਰਾਂ ਨੂੰ ਸਥਿਤੀ ਦਾ ਅੰਦਾਜ਼ਾ ਨਾ ਹੋਣ ਕਾਰਨ ਅਕਸਰ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਰਾਤ ਸਮੇਂ ਖ਼ਤਰਾ ਦੁੱਗਣਾ ਹੋ ਜਾਂਦਾ ਹੈ | ਹੁਣ ਬਰਸਾਤ ਉਪਰੰਤ ਇਸ ਪੁੱਲ ਦੀ ਸਥਿਤੀ ਹੋਰ ਵੀ ਬਦਤਰ ਹੋ ਗਈ ਹੈ | ਲੋਕਾਂ ਲਈ ਜਾਨ ਦਾ ਖੌਅ ਬਣੇ ਇਸ ਪੁੱਲ ਵੱਲ ਤੁਰੰਤ ਧਿਆਨ ਦਿੱਤੇ ਜਾਣ ਦੀ ਲੋੜ ਹੈ | ਕਾਮਰੇਡ ਲਾਭ ਸਿੰਘ ਅਤੇ ਨਮੋਲ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਪੁੱਲ ਦੀ ਪਹਿਲ ਦੇ ਅਧਾਰ ਤੇ ਮੁਰੰਮਤ ਕਰਵਾਈ ਜਾਵੇ |

ਪਿਛਲੀ ਖ਼ਬਰ ਚੇਅਰਮੈਨ ਤੇ ਤਹਿਸੀਲਦਾਰ ਵਲੋਂ 8 ਪਿੰਡਾਂ 'ਚ ਜਾ ਕੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਮੂਣਕ ਤੋਂ ਮਕੋਰੜ ਸਾਹਿਬ ਸੜਕ 'ਤੇ ਬਣੇ ਸਾਈਫਨਾਂ 'ਚ ਮੀਂਹ ਦਾ ਪਾਣੀ ਖੜ੍ਹਨ ਨਾਲ ਛੋਟੇ ਵਾਹਨਾਂ ਦਾ ਰਸਤਾ ਬੰਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।