25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਰਕਾਰੀ ਕਾਲਜ 'ਚ ਖੇਡ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 30-08-2025
ਸੁਨਾਮ ਊਧਮ ਸਿੰਘ ਵਾਲਾ, 29 ਅਗਸਤ (ਧਾਲੀਵਾਲ, ਭੁੱਲਰ)-ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸਮਰਪਿਤ ਕੌਮੀ ਖੇਡ ਦਿਵਸ ਮਨਾਇਆ ਗਿਆ | ਜਿਸ ਵਿਚ ਕਾਲਜ ਦੇ ਸਰੀਰਕ ਸਿੱਖਿਆ ਅਤੇ ਐਨ.ਐਸ.ਐਸ ਵਿਭਾਗ ਵਲੋਂ ਖੇਡਾਂ ਕਰਵਾਈਆਂ ਗਈਆਂ | ਜਿੰਨਾ ਵਿਚ ਕ੍ਰਮਵਾਰ ਬੈਡਮਿੰਟਨ (ਲੜਕੇ) 'ਚ ਲਾਲ ਸਿੰਘ ਨੇ ਪਹਿਲਾ, ਨਵਦੀਪ ਸਿੰਘ ਦੂਜਾ ਅਤੇ ਹਿੰਮਨੀਸ਼ ਜੈਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਬੈਡਮਿੰਟਨ (ਲੜਕੀਆਂ) 'ਚ ਖੁਸ਼ਪ੍ਰੀਤ ਕੌਰ ਨੇ ਪਹਿਲਾ, ਖੁਸ਼ਪ੍ਰੀਤ ਕੌਰ ਦੂਜਾ ਅਤੇ ਜਸ਼ਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਟੇਬਲ ਟੈਨਿਸ (ਲੜਕੇ) 'ਚ ਸਤਨਾਮ ਸਿੰਘ ਨੇ ਪਹਿਲਾ, ਸੁਖਮਜੀਤ ਸਿੰਘ ਦੂਜਾ ਅਤੇ ਹਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਟੇਬਲ ਟੈਨਿਸ (ਲੜਕੀਆਂ) 'ਚ ਪਹਿਲਾ ਸਥਾਨ ਜਸਵਿੰਦਰਪਾਲ ਕੌਰ ਨੇ ਪਹਿਲਾ, ਗਗਨਦੀਪ ਕੌਰ ਦੂਜਾ ਅਤੇ ਅਕਾਸ਼ਇੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸ਼ਤਰੰਜ (ਚੈੱਸ) (ਲੜਕੇ) 'ਚ ਪਹਿਲਾ ਸਥਾਨ ਸੀਮਾ ਖ਼ਾਨ, ਦੂਜਾ ਸਥਾਨ ਰਘੁਵੀਰ ਸਿੰਘ ਅਤੇ ਤੀਜਾ ਸਥਾਨ ਰਾਹੁਲ ਨੇ ਪ੍ਰਾਪਤ ਕੀਤਾ | ਸ਼ਤਰੰਜ (ਚੈੱਸ) (ਲੜਕੀਆਂ) 'ਚ ਪਹਿਲਾ ਸਥਾਨ ਨੇਹਾਰੀਕਾ, ਦੂਜਾ ਸਥਾਨ ਪ੍ਰਨੀਤ ਕੌਰ ਅਤੇ ਤੀਜਾ ਸਥਾਨ ਗਗਨਦੀਪ ਕੌਰ ਨੇ ਪ੍ਰਾਪਤ ਕੀਤਾ |
ਜੇਤੂ ਵਿਦਿਆਰਥੀਆਂ ਨੂੰ ਕਾਲਜ ਪਿ੍ੰਸੀਪਲ ਡਾ. ਸੁਖਵਿੰਦਰ ਸਿੰਘ ਵਲੋਂ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਵਾਇਸ ਪਿ੍ੰਸੀਪਲ ਡਾ. ਅਚਲਾ, ਪ੍ਰੋ. ਦਰਸ਼ਨ ਕੁਮਾਰ, ਪ੍ਰੋ. ਦਲਜੀਤ ਸਿੰਘ, ਡਾ. ਮਨੀਤਾ ਜੋਸ਼ੀ, ਡਾ. ਮਨਪ੍ਰੀਤ ਕੌਰ, ਪ੍ਰੋ. ਚਮਕੋਰ ਸਿੰਘ ਅਤੇ ਡਾ. ਪਰਮਿੰਦਰ ਕੌਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਹਾਕੀ ਪ੍ਰੇਮੀਆਂ ਨੇ ਲੱਡੂ ਵੰਡ ਕੇ ਮੇਜਰ ਧਿਆਨ ਚੰਦ ਦਾ ਮਨਾਇਆ ਜਨਮ ਦਿਨ <br/> ਅਗਲੀ ਖ਼ਬਰ ਆਰ.ਵੀ.ਵਸ਼ਿਸ਼ਟ ਨੂੰ ਮਹੰਤ ਬਣਾਏ ਜਾਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।