21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਅਨਾਜ ਮੰਡੀ ਸੰਗਰੂਰ 'ਚ ਦੂਜੇ ਦਿਨ ਵੀ ਨਹੀਂ ਹੋ ਸਕੀ ਬਾਸਮਤੀ ਦੀ ਬੋਲੀ

ਅਜੀਤ ਡੈਸਕ 21-09-2025
ਸੰਗਰੂਰ, 20 ਸਤੰਬਰ (ਧੀਰਜ ਪਸ਼ੌਰੀਆ) - ਅੱਜ ਦੂਜੇ ਦਿਨ ਵੀ ਅਨਾਜ ਮੰਡੀ ਸੰਗਰੂਰ 'ਚ ਬਾਸਮਤੀ ਦੀ ਬੋਲੀ ਨਹੀਂ ਹੋ ਸਕੀ ਜਿਸ ਕਾਰਨ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਵਧ ਰਹੀਆਂ ਹਨ | ਬੇਸ਼ੱਕ ਵੱਡੀ ਗਿਣਤੀ ਕਿਸਾਨ ਕੱਲ੍ਹ ਮੰਡੀ 'ਚੋ ਬਾਸਮਤੀ ਵਾਪਸ ਟਰਾਲੀਆਂ ਵਿਚ ਪਾ ਕੇ ਹੋਰ ਮੰਡੀਆਂ ਵਿਚ ਲੈ ਗਏ ਸਨ ਪਰ ਅੱਜ ਕਈ ਹੋਰ ਕਿਸਾਨ ਬਾਸਮਤੀ ਲੈ ਕੇ ਪਹੁੰਚ ਗਏ ਹਨ ਅਤੇ ਬੋਲੀ ਦੀ ਉਡੀਕ ਕਰ ਰਹੇ ਹਨ | ਮਸਲਾ ਇਹ ਹੈ ਕਿ ਆੜ੍ਹਤੀਏ ਵਿਕੀ ਬਾਸਮਤੀ ਦੀ ਅਦਾਇਗੀ ਇੱਕ ਹਫ਼ਤੇ ਦੇ ਅੰਦਰ ਅੰਦਰ ਮੰਗ ਰਹੇ ਹਨ ਜਦ ਕਿ ਰਾਈਸ ਮਿਲਰਜ 15 ਦਿਨਾਂ ਦੇ ਅੰਦਰ ਅੰਦਰ ਕਹਿ ਰਹੇ ਹਨ | ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਿਸਨ ਕੁਮਾਰ ਤੁੰਗਾਂ ਦਾ ਕਹਿਣਾ ਕਿ ਜਦ ਬਾਸਮਤੀ ਦੀ ਬੋਲੀ ਹੋਣ ਤੋਂ ਬਾਅਦ ਤੁਲਾਈ ਹੋ ਜਾਂਦੀ ਹੈ ਤਾਂ ਆੜ੍ਹਤੀਆਂ ਨੂੰ ਦੋ ਤਿੰਨ ਦਿਨਾਂ ਦੇ ਅੰਦਰ ਅੰਦਰ ਅਦਾਇਗੀ ਕਰਨੀ ਪੈਂਦੀ ਹੈ, ਇਸ ਕਾਰਣ ਹੀ ਉਹ 7 ਦਿਨਾਂ ਵਿਚ ਅਦਾਇਗੀ ਹੋਣ ਦੀ ਗੱਲ ਕਹਿ ਰਹੇ ਹਨ | ਦੂਜੇ ਪਾਸੇ ਜਦ ਰਾਈਸ ਮਿਲਰਜ ਅਕਸ਼ੇ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਬਾਸਮਤੀ ਚਾਵਲ ਉਹ ਅੱਗੇ ਵੇਚਦੇ ਹਨ ਉਸ ਦੀ ਅਦਾਇਗੀ 40 ਦਿਨਾਂ ਤੱਕ ਹੁੰਦੀ ਹੈ, ਉਨ੍ਹਾਂ ਤਾਂ ਸਿਰਫ਼ 15 ਦਿਨਾਂ ਹੀ ਮੰਗ ਰਹੇ ਹਨ | ਆੜ੍ਹਤੀਆਂ ਨੂੰ ਇਸ ਵਿਚ ਸਹਿਯੋਗ ਕਰਨਾ ਚਾਹੀਦਾ ਹੈ | ਪਿੰਡ ਭੈਣੀ ਮਹਿਰਾਜ ਤੋਂ ਬਾਸਮਤੀ ਲੈ ਕੇ ਆਏ ਕਿਸਾਨ ਅਮਰੀਨ ਸਿੰਘ ਅਤੇ ਗੁਰਦੀਪ ਸਿੰਘ ਦਾ ਕਹਿਣਾ ਕਿ ਉਹ ਰਾਈਸ ਮਿਲਰਜ ਅਤੇ ਆੜ੍ਹਤੀਆਂ ਦੇ ਕਲੇਸ਼ ਤੋਂ ਪ੍ਰੇਸ਼ਾਨ ਹਨ | ਉਹ ਬਾਸਮਤੀ ਦੀ ਤੁਰੰਤ ਬੋਲੀ ਦੀ ਮੰਗ ਕਰਦੇ ਹਨ | ਇਸੇ ਦੌਰਾਨ ਅੱਜ ਬਾਅਦ ਦੁਪਹਿਰ ਫਿਰ ਕਈ ਕਿਸਾਨ ਬਾਸਮਤੀ ਵਾਪਸ ਚੁੱਕੇ ਕੇ ਲੈ ਗਏ |
ਪਿਛਲੀ ਖ਼ਬਰ ਬਾਰਿਸ਼ ਨਾਲ ਪ੍ਰਭਾਵਿਤ ਦੁਕਾਨਦਾਰਾਂ ਨੂੰ ਵੀ ਦਿੱਤਾ ਜਾਵੇ ਮੁਆਵਜ਼ਾ <br/> ਅਗਲੀ ਖ਼ਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕਾ ਦਿੜ੍ਹਬਾ ਦੇ ਹੜ੍ਹ•ਪ੍ਰਭਾਵਿਤ ਖੇਤਰਾਂ ਲਈ ਭੇਜੀਆਂ ਤਿੰਨ ਐਂਬੂਲੈਂਸਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।