21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪੰਜਾਬ ਜ਼ੋਨਲ ਖੇਡਾਂ ਵਿਚ ਐਸ.ਆਰ.ਐਮ. ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਾਪਤੀਆਂ <br/>

ਐਸ.ਆਰ.ਐਮ. ਕਾਨਵੈਂਟ ਸਕੂਲ ਦੇ ਪੰਜਾਬ ਜ਼ੋਨਲ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਦੇ ਚੇਅਰਮੈਨ ਜਵਾਹਰ ਮਿੱਤਲ ਅਤੇ ਡਾਇਰੈਕਟਰ ਸੁਮਿਤ ਮਿੱਤਲ ਦੀ ਅਗਵਾਈ ਵਿਚ ਪਿ੍ੰਸੀਪਲ ਡਾ. ਸ਼ੀਨਾਮ ਸੈਮੂਅਲ ਹੌਸਲਾ ਅਫਜਾਈ ਕਰਦੇ ਹੋਏ | ਤਸਵੀਰ : ਰਣਧੀਰ ਸਿੰਘ ਮਹੋਲੀ <br/> 21-09-2025
ਅਹਿਮਦਗੜ੍ਹ, 20 ਸਤੰਬਰ (ਮਹੌਲੀ, ਖੇੜਾ, ਪੁਰੀ) - ਪੰਜਾਬ ਸਰਕਾਰ ਦੁਆਰਾ ਆਯੋਜਿਤ ਪੰਜਾਬ ਜ਼ੋਨਲ ਖੇਡਾਂ 2025-26 ਵਿਚ ਐਸ ਆਰ ਐਮ ਕਾਨਵੈਂਟ ਸਕੂਲ, ਲੁਧਿਆਣਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ | ਪਿ੍ੰਸੀਪਲ ਡਾ. ਸ਼ੀਨਾਮ ਸੈਮੂਅਲ ਨੇ ਦੱਸਿਆ ਕਿ ਖਿਡਾਰੀਆਂ ਨੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਅਥਲੈਟਿਕਸ ਅੰਡਰ-14, ਅੰਡਰ-17 ਅਤੇ ਅੰਡਰ-19 ਸ਼੍ਰੇਣੀਆਂ, 200 ਮੀਟਰ ਦੌੜ, ਹਰਵਿੰਦਰ ਕੌਰ ਗ੍ਰੇਡ 10, ਅੰਡਰ-19 ਨੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਜ਼ਿਲ੍ਹਾ ਪੱਧਰ ਲਈ ਚੁਣਿਆ ਗਿਆ ਹੈ | ਰਿਲੇਅ ਦੌੜ ਵਿਚ ਤਗਮੇ ਜਿੱਤੇ, ਰਵਲੀਨ ਕੌਰ ਗ੍ਰੇਡ 8, ਹਰਮਿਲਨ ਕੌਰ ਗ੍ਰੇਡ 8, ਕਨਿਸ਼ਕਾ ਗ੍ਰੇਡ 7 ਅਤੇ ਕਵਨੀਤ ਕੌਰ ਗ੍ਰੇਡ 6 ਨੇ ਕਾਂਸੀ ਦਾ ਤਗਮਾ, ਗੁਰਪਿੰਦਰ ਸਿੰਘ ਗ੍ਰੇਡ 8, ਪਰਵਾਨ ਸਿੰਘ ਗ੍ਰੇਡ 8, ਹਰਵੀਰ ਸਿੰਘ ਗ੍ਰੇਡ 7 ਅਤੇ ਚੈਤੰਨਿਆ ਕਪਿਲਾ ਗ੍ਰੇਡ 7 ਨੇ ਕਾਂਸੀ ਦਾ ਤਗਮਾ ਜਿੱਤਦੇ ਹੋਏ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਪ੍ਰਾਪਤੀ ਤੇ ਸਕੂਲ ਦੇ ਚੇਅਰਮੈਨ ਜਵਾਹਰ ਮਿੱਤਲ ਅਤੇ ਸਕੂਲ ਦੇ ਡਾਇਰੈਕਟਰ ਸੁਮਿਤ ਮਿੱਤਲ ਨੇ ਅਥਲੀਟਾਂ ਦੀ ਅਟੁੱਟ ਵਚਨਬੱਧਤਾ ਅਤੇ ਨਿਰੰਤਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਚੰਗੀਆਂ ਆਦਤਾਂ, ਆਤਮਵਿਸ਼ਵਾਸ ਅਤੇ ਅਨੁਸ਼ਾਸਨ ਦਾ ਨਿਰਮਾਣ ਕਰਦੀਆਂ ਹਨ | ਖਿਡਾਰੀਆਂ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਂਦੇ ਹੋਏ ਉਨ੍ਹਾਂ ਨੂੰ ਟੀਚਿਆਂ ਲਈ ਸੰਘਰਸ਼ ਕਰਨਾ, ਗ਼ਲਤੀਆਂ ਤੋਂ ਸਿੱਖਣਾ ਅਤੇ ਵਿਕਾਸ ਨੂੰ ਅਪਣਾਉਣਾ ਸਿਖਾਉਂਦੀਆਂ ਹਨ | ਸਕੂਲ ਦੀ ਪਿ੍ੰਸੀਪਲ ਡਾ. ਸ਼ੀਨਾਮ ਸੈਮੂਅਲ ਨੇ ਇਸ ਪ੍ਰਾਪਤੀ ਨੂੰ ਇੱਕ ਅਨਮੋਲ ਮੀਲ ਪੱਥਰ ਕਰਾਰ ਦਿੰਦੇ ਹੋਏ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ |

ਪਿਛਲੀ ਖ਼ਬਰ 'ਆਪ' ਆਗੂ ਬਲਦੇਵ ਸਿੰਘ ਦੁੱਲਵਾਂ ਨੂੰ ਚੁਣਿਆ ਸਰਪੰਚ ਐਸੋਸੀਏਸ਼ਨ ਦਾ ਪ੍ਰਧਾਨ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡਾਂ 'ਚ ਕਲਗ਼ੀਧਰ ਪਬਲਿਕ ਸਕੂਲ ਦੇ ਬੱਚਿਆਂ ਦੀ ਚੜ੍ਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।