21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

'ਆਪ' ਆਗੂ ਬਲਦੇਵ ਸਿੰਘ ਦੁੱਲਵਾਂ ਨੂੰ ਚੁਣਿਆ ਸਰਪੰਚ ਐਸੋਸੀਏਸ਼ਨ ਦਾ ਪ੍ਰਧਾਨ

ਅਜੀਤ ਡੈਸਕ 21-09-2025
ਮਾਲੇਰਕੋਟਲਾ, 20 ਸਤੰਬਰ (ਮਨਜਿੰਦਰ ਸਿੰਘ ਸਰੌਦ) - ਮਲੇਰਕੋਟਲਾ ਵਿਖੇ ਹੋਈ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਅਤੇ ਨੌਜਵਾਨ ਸਰਪੰਚ ਬਲਦੇਵ ਸਿੰਘ ਦੁੱਲਵਾਂ ਨੂੰ ਸਰਪੰਚ ਐਸੋਸ਼ੀਏਸ਼ਨ ਬਲਾਕ ਅਹਿਮਦਗੜ੍ਹ ਦਾ ਪ੍ਰਧਾਨ ਚੁਣ ਲਿਆ ਗਿਆ | ਅਭੀਜੋਤ ਸਿੰਘ ਨਾਗਰਾ ਨੇ ਇਕੱਠੇ ਹੋਏ ਸਰਪੰਚਾਂ ਵਲੋਂ ਬਲਦੇਵ ਸਿੰਘ ਦੁੱਲਵਾਂ ਨੂੰ ਪ੍ਰਧਾਨ ਚੁਣੇ ਜਾਣ 'ਤੇ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਬਿਨਾਂ ਸ਼ੱਕ ਇਹ ਨੌਜਵਾਨ ਇੱਕ ਅਗਾਂਹਵਧੂ ਸੋਚ, ਪਾਰਟੀ ਅਤੇ ਪੰਚਾਇਤਾਂ ਲਈ ਕੰਮ ਕਰਨ ਵਾਲਾ ਨੌਜਵਾਨ ਹੈ | ਇਸ ਮੌਕੇ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ, ਪ੍ਰਧਾਨ ਜਰਨੈਲ ਸਿੰਘ ਟਿਵਾਣਾ ਲਸੋਈ, ਰਾਜੀਵ ਕੁਮਾਰ, ਚੌਧਰੀ ਮੁਹੰਮਦ ਨਿਸਾਰ, ਸਰਪੰਚ ਮਨੀ ਨੰਗਲ, ਸੀਨੀਅਰ ਆਗੂ ਸਰਪੰਚ ਨਰੇਸ਼ ਕੁਮਾਰ ਨਾਰੀਕੇ, ਚੇਅਰਮੈਨ ਹਰਪ੍ਰੀਤ ਸਿੰਘ ਨੰਗਲ, ਸੁਦਾਗਰ ਅਲੀ ਰਸੂਲਪੁਰ, ਤੇਜਾ ਸਿੰਘ, ਉਮਰਪੁਰਾ, ਹਰਕਮਲ ਸਿੰਘ ਨੱਥੂਮਾਜਰਾ, ਸੋਨੀ ਸਿੰਘ ਕੰਗਣਵਾਲ, ਸੁਖਦੇਵ ਸਿੰਘ ਕੁੱਪ ਕਲਾਂ, ਅਕਰਮ ਖਾਨ ਰੋਡੀਵਾਲ, ਬਾਠਾਂ ਹਰਵਿੰਦਰ ਸਿੰਘ, ਬੇਗੋਵਾਲ ਅਵਤਾਰ ਸਿੰਘ ਤਾਰੀ, ਫਲੌਂਡ ਕਲਾ ਮੋਹਨ ਸਿੰਘ, ਮਤੋਈ ਟਹਿਲ ਸਿੰਘ, ਦੁੱਗਰੀ ਪਰਮਿੰਦਰ ਸਿੰਘ ਜੱਗੀ, ਹਰਦੀਪ ਸਿੰਘ ਮੰਡੀਆਂ, ਜਗਦੀਸ਼ ਸਿੰਘ ਬੁੰਗਾ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਬਾਦਸ਼ਾਹਪੁਰ, ਜੱਗੀ ਰਾਮ, ਹਥੋਆ ਸੁਖਵਿੰਦਰ ਸਿੰਘ, ਦਾਏਵਾਲ ਸੁਦਾਗਰ ਅਲੀ ਕਰਮਜੀਤ ਸਿੰਘ, ਲਖਵੀਰ ਸਿੰਘ ਬਬਲੀ ਗੱਜਣਮਾਜਰਾ, ਮੋਹਨਜੀਤ ਸਿੰਘ ਕੁੱਪ ਕਲਾਂ, ਮੁਹੰਮਦ ਯਾਮੀਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਜ਼ੁਰਗਾਂ ਦੇ ਜਨਮ ਦਿਨ 'ਤੇ ਸਨਮਾਨ ਸਮਾਰੋਹ ਅਗਲੀ ਖ਼ਬਰ ਪੰਜਾਬ ਜ਼ੋਨਲ ਖੇਡਾਂ ਵਿਚ ਐਸ.ਆਰ.ਐਮ. ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਾਪਤੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।