ਸੰਗਰੂਰ, 20 ਸਤੰਬਰ (ਗਾਂਧੀ) - ਸਥਾਨਕ ਬਨਾਸਰ ਬਾਗ਼ ਸਥਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਸੰਗਰੂਰ ਵਲੋਂ ਮਹੀਨਾਵਾਰ ਜਨਮ ਦਿਨ ਅਤੇ ਸਨਮਾਨ ਸਮਾਰੋਹ ਡਾ ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨ, ਇੰਜ: ਪਰਵੀਨ ਬਾਂਸਲ ਚੇਅਰਮੈਨ ਦੀ ਅਗਵਾਈ ਵਿਚ ਕੀਤਾ ਗਿਆ | ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਸੰਸਥਾ ਸਰਪ੍ਰਸਤ ਦਲਜੀਤ ਸਿੰਘ ਜ਼ਖਮੀ, ਭੁਪਿੰਦਰ ਸਿੰਘ ਜੱਸੀ ਸੀਨੀਅਰ ਮੀਤ ਪ੍ਰਧਾਨ ਅਤੇ ਸੁਪਰ ਸਿਟੀਜ਼ਨ ਸਤਵੰਤ ਸਿੰਘ ਮੌੜ ਸ਼ਾਮਲ ਹੋਏ | ਜਗਜੀਤ ਸਿੰਘ ਜੱਸਲ ਜਰਨਲ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਸਭ ਤੋਂ ਪਹਿਲਾਂ ਰਾਜ ਕੁਮਾਰ ਅਰੋੜਾ ਸੀਨੀਅਰ ਮੀਤ ਪ੍ਰਧਾਨ ਨੇ ਸਮਾਰੋਹ ਵਿਚ ਸ਼ਾਮਲ ਮੈਂਬਰਾਂ ਦਾ ਸਵਾਗਤ ਕੀਤਾ | ਭੁਪਿੰਦਰ ਸਿੰਘ ਜੱਸੀ ਨੇ ਪੰਜਾਬ ਵਿਚ ਆਏ ਪਾਣੀ ਦੇ ਹੜ੍ਹ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੀ ਤਬਾਹੀ ਅਤੇ ਨਹਿਰਾਂ ਕੰਢੇ ਵੱਸ ਰਹੇ ਗ਼ਰੀਬਾਂ ਦੇ ਢਹਿ ਗਏ ਮਕਾਨਾਂ ਆਦਿ ਤੇ ਹਮਦਰਦੀ ਪ੍ਰਗਟ ਕੀਤੀ | ਇਸ ਮੌਕੇ ਵਾਸਦੇਵ ਸ਼ਰਮਾ, ਆਰ ਐਸ ਮਦਾਨ ਵਲੋਂ ਗੀਤਾਂ ਦੀ ਖ਼ੂਬਸੂਰਤੀ ਨਾਲ ਪੇਸ਼ਕਾਰੀ ਕੀਤੀ ਗਈ | ਸੁਰਿੰਦਰ ਪਾਲ ਸਿੰਘ ਸਿਦਕੀ ਮੀਡੀਆ ਇੰਚਾਰਜ ਨੇ ਦੱਸਿਆ ਕਿ ਕੁਲਵੰਤ ਸਿੰਘ ਅਕੋਈ, ਅਵਿਨਾਸ਼ ਸ਼ਰਮਾ, ਸ਼ਕਤੀ ਮਿੱਤਲ, ਸੱਤਦੇਵ ਸ਼ਰਮਾ, ਰਾਜ ਕੁਮਾਰ ਬਾਂਸਲ, ਅਮਰਜੀਤ ਸਿੰਘ ਪਾਹਵਾ ਦੇ ਸਹਿਯੋਗ ਨਾਲ ਹੋਏ ਸਨਮਾਨ ਸਮਾਰੋਹ ਦੌਰਾਨ ਅਗਸਤ ਮਹੀਨੇ ਵਿਚ ਜਨਮੇ ਸੰਸਥਾ ਮੈਂਬਰ ਦਵਿੰਦਰ ਸਿੰਘ ਮਾਨਸ਼ਾਹੀਆ, ਪੇ੍ਰਮ ਚੰਦ ਗਰਗ, ਵੇਦ ਪ੍ਰਕਾਸ਼ ਗਰਗ, ਪਵਨ ਕੁਮਾਰ ਗਰਗ, ਕੁਲਦੀਪ ਸਿੰਘ ਰਿਟਾ ਡੀ ਈ ਓ, ਤਰਸੇਮ ਜਿੰਦਲ, ਈਸ਼ਵਰ ਚੰਦ ਗਰਗ, ਲਾਲ ਚੰਦ ਸੈਣੀ, ਨਿਰਮਲ ਸਿੰਘ ਮਾਣਾ, ਜਗਦੀਸ਼ ਕਾਲੜਾ, ਪਵਨ ਕੁਮਾਰ ਗਰਗ, ਚਾਂਦ ਮਘਾਨ, ਸੁਰਜੀਤ ਸਿੰਘ ਢੀਂਡਸਾ, ਜਸਵੰਤ ਸਿੰਘ ਪਾਹਵਾ, ਪਵਨ ਕੁਮਾਰ ਗਰਗ, ਗੁਰਲਾਭ ਕੌਰ ਕਾਲੇਕੇ, ਜਸਪਾਲ ਕੌਰ, ਕਿਰਨ ਭੱਲਾ, ਸੁਨੀਤਾ ਗਰਗ,, ਊਸ਼ਾ ਰਾਣੀ ਆਦਿ ਨੂੰ ਪ੍ਰਧਾਨ, ਚੇਅਰਮੈਨ ਤੇ ਪ੍ਰਧਾਨਗੀ ਮੰਡਲ ਨਾਲ ਹੋਰਾਂ ਨੇ ਹਾਰ ਪਾ ਕੇ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਜਦੋਂ ਕਿ ਸੰਸਥਾ ਦੇ ਨਵੇਂ ਬਣਨ ਵਾਲੇ ਮੈਂਬਰਾਂ ਅਮਰ ਕੁਮਾਰ, ਸੁਰਿੰਦਰ ਸਿੰਗਲਾ, ਅਸ਼ੋਕ ਵਰਮਾ, ਬਲਜਿੰਦਰ ਕੌਰ ਦਾ ਬੈਜ ਲਾ ਕੇ ਸਵਾਗਤ ਕੀਤਾ ਗਿਆ | ਡਾਕਟਰ ਨਰਵਿੰਦਰ ਸਿੰਘ ਕੌਸ਼ਲ, ਪ੍ਰਧਾਨ ਨੇ ਜਨਮ ਦਿਨ ਵਾਲਿਆਂ ਨੂੰ ਮੁਬਾਰਕਾਂ ਦਿੱਤੀਆਂ | ਇੰਜ: ਪਰਵੀਨ ਬਾਂਸਲ ਨੇ ਵੱਡੀ ਗਿਣਤੀ ਵਿਚ ਹਾਜ਼ਰ ਮੈਂਬਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ |