21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸ੍ਰੀ ਕਿ੍ਸ਼ਨ ਗਊਸ਼ਾਲਾ ਮੂਨਕ ਨੂੰ 6 ਸਕੀਆਂ ਭੈਣਾਂ ਨੇ ਮਿਲ ਕੇ ਨਵਾਂ ਸੋਨਾਲੀਕਾ ਟਰੈਕਟਰ ਦਾਨ ਕੀਤਾ

ਅਜੀਤ ਡੈਸਕ 21-09-2025
ਮੂਨਕ, 20 ਸਤੰਬਰ (ਪ੍ਰਵੀਨ ਮਦਾਨ)-ਪੰਜਾਬ ਵਿਚ ਗਊਆਂ ਦੀ ਸੇਵਾ ਸੰਭਾਲ ਲਈ ਬਣਾਈਆਂ ਗਈਆਂ ਗਊ ਸ਼ਾਲਾਵਾਂ ਵਿਚ ਲੋਕਲ ਸ਼ਹਿਰ ਵਾਸੀਆਂ, ਕਮੇਟੀਆਂ ਅਤੇ ਦਾਨ ਵੀਰਾਂ ਦੀ ਮਦਦ ਨਾਲ ਹੀ ਚਲਾਈਆਂ ਜਾ ਰਹੀਆਂ ਹਨ | ਗਊਆਂ ਦੀ ਸੇਵਾ ਕਰਨ ਦਾ ਜਜ਼ਬਾ ਪੰਜਾਬ ਵਿਚ ਬੇਮਿਸਾਲ ਹੈ | ਇਸ ਜਜ਼ਬੇ ਦੀ ਤਾਜਾ ਉਦਾਹਰਨ ਛੇ ਸਕੀਆਂ ਭੈਣਾ ਵਲੋਂ ਆਪਸ ਵਿਚ ਰਲ ਕੇ ਨਵਾਂ ਸੋਨਾਲੀਕਾ ਟਰੈਕਟਰ ਦਾਨ ਵਜੋਂ ਮੂਨਕ ਗਊ ਸ਼ਾਲਾ ਨੂੰ ਦੇਣ ਤੋ ਮਿਲਦੀ ਹੈ | ਇਹ ਭੈਣਾਂ ਵਿਭਿੰਨ ਸ਼ਹਿਰਾਂ ਵਿਚ ਵਿਵਾਹਿਤ ਹਨ ਜਿਨ੍ਹਾਂ ਵਿਚ ਰਾਜ ਰਾਣੀ ਪਤਨੀ ਪਵਨ ਕੁਮਾਰ ਸਮਾਣਾ,ਪੁਸ਼ਪਾ ਦੇਵੀ ਪਤਨੀ ਪੌਰਸ਼ ਪਾਤੜਾਂ, ਰੀਨਾ ਰਾਣੀ ਪਤਨੀ ਮਹਿੰਦਰ ਪਾਲ ਦਿੜ੍ਹਬਾ, ਰੀਨਾ ਗਰਗ ਪਤਨੀ ਰਵਿੰਦਰ ਕੁਮਾਰ ਸਮਾਣਾ, ਸਨੀਤਾ ਦੇਵੀ ਪਤਨੀ ਮਨੀਸ਼ ਸਿੰਗਲਾ ਸਮਾਣਾ, ਸਵਰਣਾ ਦੇਵੀ ਪਤਨੀ ਮਨਜੀਤ ਕਾਂਸਲ ਨਾਭਾ ਹਨ | ਇਨਾਂ ਨੇ ਆਪਣੇ-ਆਪਣੇ ਪਰਿਵਾਰ ਨਾਲ ਗੱਲਬਾਤ ਕਰ ਮੂਨਕ ਗਊ ਸ਼ਾਲਾ ਵਿਚ ਗਊਆਂ ਦੀ ਸਾਂਭ-ਸੰਭਾਲ ਲਈ ਆਪਣੇ ਪਿਤਾ ਮੋਹਨ ਲਾਲ ਗੋਇਲ ਦੀ ਯਾਦ ਵਿਚ ਕੁਝ ਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ | ਜਦੋਂ ਇਹਨਾਂ ਨੂੰ ਪਤਾ ਲੱਗਿਆ ਕੀ ਗਊਆਂ ਲਈ ਸਮਾਨ ਦੀ ਢੋਆ ਢਵਾਈ ਲਈ ਟਰੈਕਟਰ ਦੀ ਲੋੜ ਹੈ ਤਾਂ ਇਨ੍ਹਾਂ ਆਪਸ ਵਿਚ ਮਿਲ ਕੇ ਸੋਨਾਲੀਕਾ ਟਰੈਕਟਰ ਦਾਨ ਦਿੱਤਾ | ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੁਭਾਸ਼ ਚੰਦ ਗਰਗ, ਗਊ ਸੇਵਕ ਅਸ਼ੋਕ ਬਾਸ਼ਲ, ਸੁਰਿੰਦਰ ਜੋਸ਼ੀ, ਮੋਨੂ ਸੈਣੀ, ਰਕੇਸ਼ ਰਾਓ, ਛੋਟਾ ਸਿੰਘ ਦਰਜੀ ਤੇ ਹੋਰ ਮੈਬਰਾਂ ਨੇ ਪਰਿਵਾਰ ਦਾ ਧੰਨਵਾਦ ਕੀਤਾ | ਇਸ ਤੋ ਪਹਿਲਾਂ ਵੀ ਇਸ ਪਰਿਵਾਰ ਵਲੋਂ ਗਊ ਸੇਵਾ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਦਾਂ ਹੈ |
ਪਿਛਲੀ ਖ਼ਬਰ 128ਵੀਂ ਰਾਮ-ਲੀਲ੍ਹਾ ਦਾ ਆਗਾਜ਼ ਅੱਜ ਤੋਂ ਅਗਲੀ ਖ਼ਬਰ ਬਜ਼ੁਰਗਾਂ ਦੇ ਜਨਮ ਦਿਨ 'ਤੇ ਸਨਮਾਨ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।