ਅਮਰਗੜ੍ਹ, 18 ਸਤੰਬਰ (ਪਵਿੱਤਰ ਸਿੰਘ) - ਸ਼੍ਰੀ ਰਾਮਾ ਕਲੱਬ ਰਜਿ. ਅਮਰਗੜ੍ਹ ਵਲੋਂ 128ਵੀਂ ਰਾਮ-ਲੀਲ੍ਹਾ ਅਤੇ ਦੁਸਹਿਰਾ ਉਤਸਵ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਕਲੱਬ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਪਿ੍ੰਸ ਜੋਸ਼ੀ ਨੇ ਦੱਸਿਆ ਕਿ ਸ਼੍ਰੀ ਰਾਮਾ ਕਲੱਬ ਪਿਛਲੇ 128 ਸਾਲਾਂ ਤੋਂ ਨਿਰੰਤਰ ਰਾਮ-ਲੀਲ੍ਹਾ ਅਤੇ ਦੁਸਹਿਰਾ ਉਤਸਵ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਮਨਾਉਂਦਾ ਆ ਰਿਹਾ ਹੈ ਅਤੇ ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਇਸ ਵਾਰ ਵੀ ਇਹ ਉਤਸਵ 21 ਸਤੰਬਰ ਤੋਂ ਸ਼ੁਰੂ ਹੋਵੇਗਾ ਅਤੇ 11 ਦਿਨਾਂ ਤੱਕ ਚੱਲੇਗਾ | ਉਨ੍ਹਾਂ ਦੱਸਿਆ ਕਿ ਰਾਮ ਲੀਲਾ ਦੌਰਾਨ ਭਗਵਾਨ ਸ਼੍ਰੀ ਰਾਮ ਦੇ ਜੀਵਨ ਚਰਿੱਤਰ ਦੇ ਪ੍ਰਸੰਗ ਮਨਮੋਹਕ ਢੰਗ ਨਾਲ ਪੇਸ਼ ਕੀਤੇ ਜਾਣਗੇ ਅਤੇ 2 ਅਕਤੂਬਰ ਨੂੰ ਨਵੇਂ ਬੱਸ ਅੱਡੇ ਦੇ ਨੇੜੇ ਦੁਸਹਿਰਾ ਗਰਾਊਾਡ ਵਿਚ ਦਸਹਿਰਾ ਉਤਸਵ ਬੜੇ ਧੂਮਧਾਮ ਅਤੇ ਧਾਰਮਿਕ ਰੀਤੀ-ਰਿਵਾਜਾਂ ਨਾਲ ਮਨਾਇਆ ਜਾਵੇਗਾ | ਇਸ ਮੌਕੇ ਰਾਮ-ਲੀਲ੍ਹਾ ਦੇ ਨਿਰਦੇਸ਼ਕ ਰਾਜੇਸ਼ ਕੁਮਾਰ ਬੰਟੀ, ਪ੍ਰਵੀਨ ਸਿੰਗਲਾ, ਡਾ.ਹਰਜੀਤ ਕੌਸ਼ਲ, ਵਿਜੇ ਸ਼ਰਮਾ, ਚਮਨ ਲਾਲ ਸਿੰਗਲਾ, ਵਿਜੇ ਕੁਮਾਰ, ਪ੍ਰਦੀਪ ਸ਼ਰਮਾ, ਦੀਪਾਂਸ਼ ਕੌਂਸਲ ਚੀਨੂੰ, ਕਿ੍ਸ਼ਨ ਕੁਮਾਰ ਰਿਵਾੜੀ, ਸਰਜੀਵਨ ਕੁਮਾਰ ਭੋਲਾ, ਰਿਸ਼ੀ ਪਰਵੀਨ ਕੁਮਾਰ ਸ਼ਰਮਾ, ਨਰਿੰਦਰ ਸਿੰਘ ਰਾਜੂ, ਸਤਪਾਲ ਦੁੱਗਲ, ਨੀਰਜ ਦੁੱਗਲ, ਵਰਿੰਦਰ ਮੋਹਨ ਜੋਸ਼ੀ, ਪ੍ਰਮੋਦ ਸਿੰਗਲਾ, ਮੇਘਰਾਜ ਬਿੱਟੂ, ਜਤਿੰਦਰ ਟੰਡਨ, ਪ੍ਰਵੀਨ ਕੁਮਾਰ ਸ਼ਰਮਾ, ਡਾ.ਅੱਛਰਜੀਤ ਸ਼ਰਮਾ, ਪਿ੍ੰਸ ਮੋਦੀ, ਜੀਵਨ ਕੁਮਾਰ ਬਾਲੀ, ਰਮਜ਼ਾਨ ਮੁਹੰਮਦ, ਗੁਰਮੇਲ ਸਿੰਘ, ਅਰੁਣ ਸ਼ਾਹੀ, ਆਕਾਸ਼ ਸ਼ਰਮਾ, ਰੋਹਨ ਦੁੱਗਲ, ਪ੍ਰਦੀਪ ਕੁਮਾਰ ਰਿੰਕੂ, ਦੀਪਾਂਸ਼ੂ ਸਿੰਗਲਾ, ਰਵੀ ਗਿੱਲ, ਮਾਨਵ ਟੰਡਨ, ਪ੍ਰਦੀਪ ਸਿੰਗਲਾ, ਮਾਧਵ ਸ਼ਰਮਾ, ਕਰਨ ਅਤੇ ਅਰਜੁਨ ਮੌਜੂਦ ਸਨ |