21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਘੱਗਰ ਦਰਿਆ ਦੇ ਹੜ੍ਹਾਂ ਦਾ ਸਥਾਈ ਹੱਲ ਸਮੁੱਚੇ ਘੱਗਰ ਨੂੰ ਇੱਕ ਇਕਾਈ ਮੰਨ ਕੇ ਹੀ ਸੰਭਵ ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਮਿਲ ਬੈਠ ਕੇ ਕੱਢ ਸਕਦੀਆਂ ਨੇ ਸਥਾਈ ਹੱਲ

ਅਜੀਤ ਡੈਸਕ 21-09-2025
ਮੂਨਕ, 20 ਸਤੰਬਰ (ਕੇਵਲ ਸਿੰਗਲਾ) - ਘੱਗਰ ਦਰਿਆ ਜੋ ਕਿ ਹਿਮਾਚਲ ਦੀਆਂ ਸ਼ਿਵਾਲਿਕ ਪਹਾੜੀਆਂ ਤੋਂ ਸ਼ੁਰੂ ਹੋ ਕੇ ਪਾਕਿਸਤਾਨ ਤੱਕ ਜਾਂ ਦੇਦਾ ਹੈ ਦੇ ਪਾਣੀ ਦੀ ਮਾਰ ਨੂੰ ਕੁਦਰਤੀ ਮਾਰ ਨਹੀਂ ਸਗੋਂ ਇਹ ਸਮੇਂ ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ ਤੇ ਗ਼ਲਤ ਵਿਉਂਤਬੰਦੀ ਕਾਰਨ ਇਸ ਨੂੰ ਸਰਕਾਰੀ ਮਾਰ ਹੀ ਕਿਹਾ ਜਾ ਸਕਦਾ ਹੈ | ਘੱਗਰ ਦਰਿਆ ਨੂੰ ਜੇਕਰ ਬਰਸਾਤੀ ਨਾਲਾ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਇਸ 'ਚ ਸਿਰਫ਼ ਵੱਖ ਵੱਖ ਖੇਤਰਾਂ 'ਚ ਪਈ ਬਰਸਾਤ ਦਾ ਪਾਣੀ ਹੀ ਚੱਲਦਾ ਹੈ | ਇਸ ਸਾਲ ਭਾਵੇਂ ਬਰਸਾਤ ਜ਼ਿਆਦਾ ਪੈਣ ਕਾਰਨ ਸੂਬੇ 'ਚ ਚਾਰੇ ਪਾਸੇ ਹੜ੍ਹ ਨਾਲ ਹੋਈ ਬਰਬਾਦੀ ਦੀ ਹਾਹਾਕਾਰ ਮੱਚੀ ਹੋਈ ਹੈ ਪਰ ਘੱਗਰ ਦਰਿਆ ਨਾਲ ਇਲਾਕੇ ਦੇ ਲੋਕ ਤਾਂ ਗਵਰਨਰੀ ਰਾਜ ਤੋਂ ਲੈ ਕੇ ਕੇ ਹੁਣ ਤੱਕ ਘੱਗਰ ਦਰਿਆ ਦੇ ਹੜ੍ਹ ਦੀ ਮਾਰ ਝੱਲਦੇ ਆ ਰਹੇ ਹਨ | ਘੱਗਰ ਦਰਿਆ ਦੇ ਪਾਣੀ ਦੀ ਮਾਰ ਜ਼ਿਆਦਾਤਰ ਪੰਜਾਬ ਤੇ ਉਸ ਘੱਟ ਹਰਿਆਣਾ ਦੇ ਇਲਾਕਿਆਂ ਨੂੰ ਹੀ ਝੱਲਣੀ ਪੈਂਦੀ ਹੈ | ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਵਲੋਂ ਘੱਗਰ ਦਰਿਆ ਦੇ ਸੰਭਾਵੀ ਹੜ੍ਹ ਨੂੰ ਰੋਕਣ ਲਈ ਹਰ ਸਾਲ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ ਪਰ ਘੱਗਰ ਦਰਿਆ ਦੇ ਹੜ੍ਹ ਸਥਿਤੀ ਕੋਈ ਫ਼ਰਕ ਨਹੀਂ ਪਿਆ ਹੈ ਨਾ ਹੀ ਇਸ ਦਾ ਕੋਈ ਸਥਾਈ ਹੱਲ ਨਿਕਲਦਾ ਨਜ਼ਰ ਆ ਰਿਹਾ ਹੈ | ਅਕਾਲੀ ਦਲ ਦੀ ਸਰਕਾਰ ਵੇਲੇ ਘੱਗਰ ਦਰਿਆ ਦੇ ਹੜ੍ਹ ਦੇ ਹੱਲ ਲਈ ਖਨੋਰੀ ਤੋਂ ਕੜੇਲ ਤੱਕ ਦੋ ਪੜਾਵਾਂ ਚ ਘੱਗਰ ਦਰਿਆ ਨੂੰ ਚੌੜਾ ਕਰਨ ਦਾ ਪ੍ਰੋਜੈਕਟ ਪਾਸ ਹੋਈਆਂ ਸੀ, ਖਨੋਰੀ ਤੋਂ ਮਕੋਰੜ ਸਾਹਿਬ ਤੱਕ ਤਾਂ ਪਹਿਲੇ ਪੜਾਅ ਦੇ ਘੱਗਰ ਚੌੜਾ ਕਰਨ ਦਾ ਕੰਮ ਮੁਕੰਮਲ ਕਰ ਲਿਆ ਪਰ ਦੂਜੇ ਪੜਾਅ ਦੇ ਕੰਮ ਨੂੰ ਹਰਿਆਣਾ ਸਰਕਾਰ ਨੇ ਰੋਕ ਦਿੱਤਾ ਜਿਸ ਨਾਲ ਸਬ ਡਵੀਜ਼ਨ ਮੂਨਕ ਦੇ ਇਲਾਕੇ ਮਕੋਰੜ ਸਾਹਿਬ ਤੋਂ ਪਿਛਲੇ ਪਾਸੇ ਘੱਗਰ ਦਰਿਆ ਝੀਲ ਦਾ ਰੂਪ ਦਾ ਧਾਰਨ ਕਰ ਗਿਆ |
ਪਿਛਲੀ ਖ਼ਬਰ ਬ੍ਰਹਮ ਗਿਆਨੀ ਭਾਈ ਲਾਲੋ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਮੀਟਿੰਗ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰੋ. ਪੂਜਾ ਰਾਠੀ ਨੂੰ ਪੀ.ਐਚ.ਡੀ. ਦੀ ਡਿਗਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।