ਕੁੱਪ ਕਲਾਂ, 20 ਸਤੰਬਰ (ਸੁਖਜਿੰਦਰ ਸਿੰਘ ਝੱਲ) - ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ ਏ ਖ਼ਾਲਸਾ ਵਲੋਂ ਲਿਖੀ ਪਲੇਠੀ ਪੁਸਤਕ 'ਜੀਵਨ ਵਿਚ ਖੇੜਾ ਕਿਵੇਂ ਆਵੇ' ਪਾਪਾਟੋਏਟੋਏ, ਅÏਕਲੈੰਡ, ਨਿਊਜ਼ੀਲੈਂਡ ਵਿਖੇ ਜਾਰੀ ਕੀਤੀ ਗਈ | ਇਸ ਮੌਕੇ ਪੁਸਤਕ ਦੇ ਲੇਖਕ ਭਾਈ ਮਾਝੀ ਨੇ ਕਿਹਾ ਗੁਰਮੁਖੀ ਅੱਖਰਾਂ ਵਿਚ ਲਿਖੀ ਇਸ ਪੁਸਤਕ ਨੂੰ ਦੇਸ਼ ਵਿਦੇਸ਼ ਵਿਚ ਵੱਸਦੇ ਸਮੁੱਚੇ ਪੰਜਾਬੀ ਭਾਈਚਾਰੇ ਵਲੋਂ ਵੱਡੇ ਪੱਧਰ 'ਤੇ ਪਿਆਰ ਮਿਲ ਰਿਹਾ ਹੈ ਅਤੇ ਕਿਤਾਬ ਵਿਚ ਦੱਸੇ ਨੁਕਤਿਆਂ ਨੂੰ ਅਪਣਾਅ ਕੇ ਬਹੁਤ ਸਾਰੇ ਭੈਣ-ਭਰਾ ਮਾਨਸਿਕ ਸਮੱਸਿਆਵਾਂ ਤੋ ਛੁਟਕਾਰਾ ਪਾ ਚੁੱਕੇ ਹਨ | ਇਸ ਮੌਕੇ ਸ੍ਰ. ਗੁਰਦੀਪ ਸਿੰਘ ਬਸਰਾ ਨੇ ਕਿਹਾ ਕਿ ਜਿੱਥੇ ਭਾਈ ਮਾਝੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਗੁਰਮਤਿ ਪ੍ਰਚਾਰ ਰਾਹੀਂ ਦੁਨੀਆ ਭਰ ਵਿਚ ਵੱਸਦੀ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ ਜਾ ਰਿਹਾ ਹੈ, ਉੱਥੇ ਇਸ ਕਿਤਾਬ ਰਾਹੀਂ ਲੋਕਾਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕਰਨ ਦਾ ਕੀਤਾ ਗਿਆ ਉਪਰਾਲਾ ਵੀ ਬੇਹੱਦ ਸ਼ਲਾਘਾਯੋਗ ਹੈ | ਸ੍ਰ. ਗੁਰਜੋਤ ਸਿੰਘ ਨੇ ਦੱਸਿਆ ਕਿ ਭਾਈ ਮਾਝੀ ਵਲੋਂ ਲਿਖੀ 'ਜੀਵਨ ਵਿਚ ਖੇੜਾ ਕਿਵੇਂ ਆਵੇ' ਪੁਸਤਕ ਨੂੰ ਪੜ੍ਹ ਕੇ ਮਹਿਸੂਸ ਹੋਇਆ ਹੈ, ਇਹ ਕਿਤਾਬ ਹਰ ਘਰ ਤੱਕ ਪਹੁੰਚਣੀ ਚਾਹੀਦੀ ਹੈ |