ਰੂੜੇਕੇ ਕਲਾਂ, 20 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸਿੱਖਿਆ ਵਿਭਾਗ ਪੰਜਾਬ ਵਲੋਂ 69ਵੇਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਕਰਵਾਏ ਗਏ ਬੇਸਬਾਲ, ਸਾਫਟਬਾਲ, ਬਾਕਸਿੰਗ, ਫੈਸਿੰਗ, ਕ੍ਰਿਕਟ ਖੇਡ ਮੁਕਾਬਲਿਆਂ ਵਿਚ ਸਨਾਵਰ ਇੰਟਰਨੈਸ਼ਨਲ ਸਕੂਲ ਧੌਲਾ ਦੇ ਵਿਦਿਆਰਥੀਆਂ ਨੇ ਜਿੱਤ ਹਾਸਲ ਕੀਤੀ ਹੈ | ਖੇਡ ਅਧਿਆਪਕ ਹਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਡਰ 14 ਬੇਸਬਾਲ 'ਚ 9 ਵਿਦਿਆਰਥੀਆਂ, ਅੰਡਰ 17 ਬੇਸਬਾਲ 'ਚ 10 ਵਿਦਿਆਰਥੀ, ਅੰਡਰ 19 ਬੇਸਬਾਲ 'ਚ 4 ਵਿਦਿਆਰਥੀ, ਸਾਫਟਬਾਲ ਅੰਡਰ 14 'ਚ 8 ਵਿਦਿਆਰਥੀ, ਅੰਡਰ 17 'ਚ 10, ਅੰਡਰ 19 ਸਾਫਟਬਾਲ 'ਚ 4, ਅੰਡਰ 17 ਬਾਕਸਿੰਗ 'ਚ 1 ਵਿਦਿਆਰਥੀ, ਅੰਡਰ 17 ਫੈਸਿੰਗ 'ਚ 4 ਵਿਦਿਆਰਥੀ, ਕ੍ਰਿਕਟ ਅੰਡਰ 14 'ਚ 1ਵਿਦਿਆਰਥੀ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਜਿੱਤ ਹਾਸਲ ਕੀਤੀ ਹੈ | ਸਾਰੇ ਵਿਦਿਆਰਥੀਆਂ ਦੀ ਸਟੇਟ ਮੁਕਾਬਲਿਆਂ ਲਈ ਚੋਣ ਕੀਤੀ ਗਈ ਹੈ | ਇਸ ਮੌਕੇ ਸਕੂਲ ਦੇ ਐਮ.ਡੀ. ਬਲਜੀਤ ਸਿੰਘ ਸਿੱਧੂ, ਗੁਰਜੰਟ ਸਿੰਘ ਸਿੱਧੂ, ਚੇਅਰਮੈਨ ਸੰਦੀਪ ਸਿੰਘ ਮਾਨ, ਪਿ੍ੰਸੀਪਲ ਮਨੀਸ਼ਾ ਰਾਣੀ ਹਾਜ਼ਰ ਸਨ |