ਫ਼ਿਰੋਜ਼ਪੁਰ, 29 ਅਗਸਤ (ਗੁਰਿੰਦਰ ਸਿੰਘ)-ਬੀਤੀ ਸ਼ਾਮ ਕੌਮਾਂਤਰੀ ਸਰਹੱਦ 'ਤੇ ਸਥਿਤ ਡਿਫੈਂਸ ਬੰਨ੍ਹ ਟੁੱਟਣ ਤੋਂ ਬਾਅਦ ਦਰਿਆ ਸਤਲੁਜ ਦਾ ਪਾਣੀ ਤੇਜ਼ੀ ਨਾਲ ਪਾਕਿਸਤਾਨ ਤੋਂ ਹੋ ਕੇ ਵਾਪਸ ਹੁਸੈਨੀਵਾਲਾ ਜੇ.ਸੀ.ਪੀ ਇਲਾਕੇ ਵਿਚ ਦਾਖਲ ਹੋ ਗਿਆ ਹੈ | ਬੀ.ਐੱਸ.ਐੱਫ ਵਲੋਂ ਮੌਜੂਦਾ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਹੁਸੈਨੀਵਾਲਾ ਵਿਖੇ ਸੈਲਾਨੀਆਂ ਲਈ ਰੀਟਰੀਟ ਸੈਰੇਮਨੀ ਨੂੰ ਅਗਲੇ ਕੁੱਝ ਦਿਨਾਂ ਲਈ ਅਸਥਾਈ ਤੌਰ 'ਤੇ ਮੁਲਤਵੀ ਕਰ ਦਿੱਤਾ ਗਿਆ ਹੈ | ਬੀ.ਐੱਸ.ਐੱਫ ਦੇ ਬੁਲਾਰੇ ਨੇ ਦੱਸਿਆ ਕਿ ਹਾਲਾਤ ਠੀਕ ਹੁੰਦੇ ਹੀ ਰੀਟਰੀਟ ਸੈਰੇਮਨੀ ਦੁਬਾਰਾ ਸ਼ੁਰੂ ਕਰ ਦਿੱਤੀ ਜਾਵੇਗੀ |