29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਾਹਿਤਕਾਰ ਗੁਰਚਰਨ ਨੂਰਪੁਰ ਅੱਜ ਡੀ.ਡੀ.ਪੰਜਾਬੀ 'ਤੇ

ਅਜੀਤ ਡੈਸਕ 30-08-2025
ਜ਼ੀਰਾ, 29 ਅਗਸਤ (ਰਜਨੀਸ਼ ਕਥੂਰੀਆ)-ਪੰਜਾਬੀ ਦੇ ਨਾਮਵਰ ਲੇਖਕ ਅਤੇ ਸਾਹਿੱਤਕਾਰ ਅੱਜ ਹੜ੍ਹਾਂ ਦਾ ਸੰਕਟ ਅਤੇ ਇਸ ਦਾ ਹੱਲ ਵਿਸ਼ੇ 'ਤੇ ਸਰੋਤਿਆਂ ਦੇ ਰੂਬਰੂ ਹੋਣਗੇ | ਇਹ ਪ੍ਰੋਗਰਾਮ ਦੂਰਦਰਸ਼ਨ ਜਲੰਧਰ ਡੀ.ਡੀ.ਪੰਜਾਬੀ ਦੇ ਪ੍ਰੋਡਿਊਸਰ ਦਿਲਬਾਗ ਸਿੰਘ ਦੀ ਨਿਰਦੇਸ਼ਾਂ ਹੇਠ ਪ੍ਰਸਾਰਿਤ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਹਿੱਤ ਸਭਾ ਜ਼ੀਰਾ ਦੇ ਜਨਰਲ ਸਕੱਤਰ ਦਲਜੀਤ ਰਾਏ ਕਾਲੀਆ ਅਤੇ ਪਰਮਜੀਤ ਵਿਦਿਆਰਥੀ ਨੇ ਦੱਸਿਆ ਕਿ ਡੀ.ਡੀ ਪੰਜਾਬੀ ਤੋਂ ਰੋਜ਼ਾਨਾ ਸਵੇਰ ਸਮੇਂ ਪ੍ਰਸਾਰਿਤ ਹੁੰਦੇ ਪ੍ਰੋਗਰਾਮ ਸੱਜਰੀ ਸਵੇਰ ਦੇ ਦੌਰਾਨ ਗੱਲਾਂ ਤੇ ਗੀਤ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਗੁਰਚਰਨ ਨੂਰਪੁਰ ਹੜ੍ਹਾਂ ਦਾ ਸੰਕਟ ਅਤੇ ਇਸ ਦਾ ਹੱਲ ਵਿਸ਼ੇ 'ਤੇ ਸਰੋਤਿਆਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ | ਇਹ ਪ੍ਰੋਗਰਾਮ ਸ਼ਨੀਵਾਰ ਸਵੇਰੇ 8:30 ਵਜੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਚੈਨਲ ਡੀ.ਡੀ. ਪੰਜਾਬੀ ਤੋਂ ਸਿੱਧਾ ਪ੍ਰਸਾਰਿਤ ਹੋਵੇਗਾ |
ਪਿਛਲੀ ਖ਼ਬਰ ਸੁਖਬੀਰ ਅੱਜ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਦੌਰਾ ਅਗਲੀ ਖ਼ਬਰ ਹੁਸੈਨੀਵਾਲਾ ਵਿਖੇ ਰੀਟਰੀਟ ਸੈਰੇਮਨੀ ਅਸਥਾਈ ਤੌਰ 'ਤੇ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।