ਤਲਵੰਡੀ ਭਾਈ, 30 ਅਗਸਤ (ਕੁਲਜਿੰਦਰ ਸਿੰਘ ਗਿੱਲ)-ਪੰਜਾਬ ਅੰਦਰ ਆਏ ਹੜ੍ਹ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅਣਗਹਿਲੀਆਂ ਦਾ ਨਤੀਜਾ ਹਨ ਕਿਉਂਕਿ ਸਰਕਾਰ ਕੋਲ ਬਰਫ਼ਾਂ ਦੇ ਪਿਘਲਣ ਅਤੇ ਬਾਰਸ਼ਾਂ ਨਾਲ ਡੈਮਾਂ ਵਿਚ ਇਕੱਠੇ ਹੋਣ ਵਾਲੇ ਪਾਣੀ ਦਾ ਪੂਰਨ ਵੇਰਵਾ ਹੁੰਦਾ ਹੈ ਅਤੇ ਉਸ ਪਾਣੀ ਦੀ ਸਮੇਂ ਸਮੇਂ 'ਤੇ ਨਿਕਾਸੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਬਰਸਾਤੀ ਮੌਸਮ ਦੌਰਾਨ ਉਹ ਪਾਣੀ ਇਕੱਠਾ ਹੋ ਕੇ ਹੜ੍ਹਾਂ ਦਾ ਰੂਪ ਧਾਰਨ ਨਾ ਕਰੇ ਪਰ ਕੇਂਦਰ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਪੰਜਾਬ ਸਰਕਾਰ ਨੇ ਵੀ ਰਣਜੀਤ ਸਾਗਰ ਡੈਮ ਤੋਂ ਪਾਣੀ ਇਕੱਠਾ ਕਰਕੇ ਛੱਡ ਦਿੱਤਾ | ਜਿਸ ਦੀ ਬਦੌਲਤ ਸੂਬੇ ਅੰਦਰ ਭਿਆਨਕ ਹੜ੍ਹ ਆਏ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕੀਤਾ | ਉਹ ਦਲ ਦੀਆਂ ਸਰਗਰਮੀਆਂ ਨੂੰ ਲੈ ਕੇ ਮੀਟਿੰਗ ਕਰਨ ਲਈ ਪਿੰਡ ਲੱਲੇ ਨੇੜੇ ਗੁਰਦੁਆਰਾ ਨੀਲਾ ਤਾਰਾ ਸਾਹਿਬ ਵਿਖੇ ਪੁੱਜੇ ਸਨ | ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਖੇਤਾਂ ਵਿਚ ਖੜ੍ਹੀ ਝੋਨੇ ਦੀ ਫ਼ਸਲ ਦਾ ਕਰੀਬ 75 ਹਜ਼ਾਰ ਰੁਪਏ ਏਕੜ ਨੁਕਸਾਨ ਹੋਇਆ ਹੈ ਜਦਕਿ ਪਸ਼ੂਆਂ ਦਾ ਵੀ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਤੇ ਗਰੀਬ ਲੋਕਾਂ ਦੇ ਮਕਾਨ ਢਹਿ ਗਏ ਹਨ, ਕੇਂਦਰ ਅਤੇ ਪੰਜਾਬ ਸਰਕਾਰ ਇਸ ਸਮੁੱਚੇ ਨੁਕਸਾਨ ਦੀ ਭਰਪਾਈ ਮੁਆਵਜ਼ੇ ਦੇ ਰੂਪ ਵਿਚ ਕਰੇ | ਇਸ ਉਪਰੰਤ ਉਨ੍ਹਾਂ ਪਾਰਟੀ ਦੇ ਵਿਸਥਾਰ ਲਈ ਮੀਟਿੰਗ ਕੀਤੀ ਅਤੇ ਨਵੀਆਂ ਨਿਯੁਕਤੀਆਂ ਕੀਤੀਆਂ | ਇਸ ਸਮੇਂ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ, ਤਜਿੰਦਰ ਸਿੰਘ ਦਿਓਲ ਪ੍ਰਧਾਨ ਯੂਥ ਵਿੰਗ ਪੰਜਾਬ, ਗੁਰਜੰਟ ਸਿੰਘ ਕੱਟੂ ਸਪੈਸ਼ਲ ਸਕੱਤਰ, ਜਤਿੰਦਰ ਸਿੰਘ ਥਿੰਦ, ਉਪਿੰਦਰ ਸਿੰਘ, ਲਖਵਿੰਦਰ ਸਿੰਘ ਸੁਪਰ, ਬਖਸ਼ੀਸ਼ ਸਿੰਘ ਪ੍ਰਧਾਨ ਯੂਥ ਵਿੰਗ ਤਲਵੰਡੀ ਭਾਈ, ਸਰਬਜੀਤ ਸਿੰਘ ਕਲਸੀ ਪ੍ਰਧਾਨ ਸਰਕਲ ਪ੍ਰਧਾਨ ਤਲਵੰਡੀ ਭਾਈ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਖਾਲਸਾ, ਗੁਰਮੀਤ ਸਿੰਘ ਖਾਲਸਾ, ਗਿਆਨੀ ਬਲਦੇਵ ਸਿੰਘ ਇੰਚਾਰਜ ਐਸ.ਜੀ.ਪੀ.ਸੀ. ਵਿੰਗ, ਸ਼ਰਨਜੀਤ ਸਿੰਘ, ਬਲਵੀਰ ਸਿੰਘ ਮੁੱਦਕੀ, ਸੁਰਿੰਦਰ ਸਿੰਘ ਮੁੱਦਕੀ, ਪਰਮਜੀਤ ਸਿੰਘ ਮੁੱਦਕੀ, ਸੁਖਪਾਲ ਸਿੰਘ, ਗੁਰਬਾਗ ਸਿੰਘ ਆਦਿ ਮੌਜੂਦ ਸਨ |