16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੜ੍ਹਾਂ ਦੌਰਾਨ ਪ੍ਰਭਾਵਿਤ ਪਿੰਡਾਂ ਦੇ ਦੁੱਧ ਉਤਪਾਦਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਵੇਰਕਾ ਮਿਲਕ ਪਲਾਂਟ ਫ਼ਿਰੋਜ਼ਪੁਰ

ਅਜੀਤ ਡੈਸਕ 31-08-2025
ਫ਼ਿਰੋਜ਼ਪੁਰ, 30 ਅਗਸਤ (ਗੁਰਿੰਦਰ ਸਿੰਘ)-ਪੰਜਾਬ ਦੇ ਕਈ ਇਲਾਕਿਆਂ ਸਮੇਤ ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਜ਼ਿਲਿ੍ਹਆਂ ਦੇ ਕਈ ਪਿੰਡਾਂ ਵਿਚ ਆਏ ਹੜ੍ਹਾਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਕਟਮਈ ਸਥਿਤੀ ਵਿਚ ਵੇਰਕਾ ਦੀ ਟੀਮ ਦੁੱਧ ਉਤਪਾਦਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ | ਵੇਰਕਾ ਫ਼ਿਰੋਜ਼ਪੁਰ ਵਲੋਂ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਦੀ ਰਹਿਨੁਮਾਈ ਹੇਠ ਲਗਾਤਾਰ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਜਿਥੇ ਰਾਹਤ ਕੈਂਪਾਂ 'ਚ ਟੀਮ ਵਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਉਥੇ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੁੱਧ ਤੇ ਦੁੱਧ ਉਤਪਾਦਾਂ ਦੀ ਸਪਲਾਈ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਮਿਲ ਸਕੇ ਤੇ ਕਿਸੇ ਵੀ ਤਰ੍ਹਾਂ ਦੀ ਕਮੀ ਮਹਿਸੂਸ ਨਾ ਹੋਵੇ | ਇਸ ਲੜੀ ਤਹਿਤ ਵੇਰਕਾ ਮਿਲਕ ਪਲਾਂਟ ਫ਼ਿਰੋਜ਼ਪੁਰ ਵਲੋਂ ਹੜ੍ਹਾਂ ਦੇ ਪਾਣੀ 'ਚ ਜਾ ਕੇ ਲੋਕਾਂ ਦੀ ਸਹਾਇਤਾ ਕੀਤੀ ਗਈ ਅਤੇ ਕਿਸਾਨ ਵੀਰਾਂ ਕੋਲੋਂ ਦੁੱਧ ਇਕੱਠਾ ਕਰਕੇ ਲਿਆਂਦਾ ਗਿਆ, ਜਿਸ ਨਾਲ ਕਿਸਾਨਾਂ ਤੇ ਸਭਾ ਸਕੱਤਰਾਂ 'ਚ ਹੌਸਲੇ ਦੀ ਨਵੀਂ ਲਹਿਰ ਪਾਈ ਗਈ | ਹੜ੍ਹ ਕਾਰਨ ਦੁੱਧ ਇਕੱਠਾ ਕਰਨ ਤੇ ਸਪਲਾਈ ਵਿਚ ਮੁਸ਼ਕਿਲ ਆ ਰਹੀ ਸੀ, ਪਰ ਵੇਰਕਾ ਨੇ ਇਸ ਸੰਕਟਮਈ ਸਥਿਤੀ 'ਚ ਵੀ ਆਪਣੀ ਸੇਵਾ ਜਾਰੀ ਰੱਖਦਿਆਂ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ | ਵੇਰਕਾ ਦੇ ਜਨਰਲ ਮੈਨੇਜਰ ਸੁਗਿਆਨ ਪ੍ਰਸਾਦ ਸਿੰਘ ਨੇ ਖ਼ੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਕੱਤਰਾਂ ਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ | ਉਨ੍ਹਾਂ ਨੇ ਆਰਮੀ ਦੇ ਸਹਿਯੋਗ ਨਾਲ ਕਿਸ਼ਤੀ ਰਾਹੀਂ ਹਰਮਨ ਬੀ. ਐਮ. ਸੀ. ਤੱਕ ਪਹੁੰਚ ਕਰਕੇ ਆਪ ਦੁੱਧ ਇਕੱਠਾ ਕੀਤਾ ਤੇ ਅੱਗੇ ਸਪਲਾਈ ਯਕੀਨੀ ਬਣਾਈ | ਇਸ ਮੌਕੇ ਦਵਿੰਦਰ ਸਿੰਘ ਤੇ ਰਵਿੰਦਰ ਸਿੰਘ ਐੱਮ. ਪੀ. ਏ., ਗੁਰਵਿੰਦਰ ਸਿੰਘ ਬੀ. ਐਮ. ਸੀ. ਆਰ. ਐਫ. ਕੇ. ਤੇ ਬਲਵਿੰਦਰ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਰਹੇ | ਇਸ ਮੌਕੇ ਜੀ. ਐਮ. ਸੁਗਿਆਨ ਪ੍ਰਸ਼ਾਦ ਨੇ ਕਿਹਾ ਕਿ ਸਹਿਕਾਰੀ ਸੰਸਥਾਵਾਂ ਦਾ ਮੁੱਖ ਮਕਸਦ ਸੰਕਟ ਦੇ ਸਮੇਂ ਆਪਣੇ ਮੈਂਬਰਾਂ ਤੇ ਸਮਾਜ ਦਾ ਸਾਥ ਦੇਣਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਬਾਰੇ ਕੇ, ਦੁਲਚੀ ਕੇ ਅਤੇ ਬਾਘੇ ਵਾਲਾ ਦੇ ਹੜ੍ਹ ਰਾਹਤ ਕੈਂਪਾਂ ਵਿਚ ਦੁੱਧ ਅਤੇ ਦੁੱਧ ਉਤਪਾਦਾਂ ਦੀ ਨਿਰੰਤਰ ਸਪਲਾਈ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਅਤੇ ਜਨਰਲ ਮੈਨੇਜਰ ਸੁਗਿਆਨ ਪ੍ਰਸਾਦ ਸਿੰਘ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਸਕੱਤਰਾਂ ਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ | ਵੇਰਕਾ ਵਲੋਂ ਡਿਪਟੀ ਮੈਨੇਜਰ ਚਸ਼ਨਦੀਪ ਸਿੰਘ ਸਿੱਧੂ, ਡਾ. ਪਿ੍ੰਸਜੋਤ ਸਿੰਘ ਸੰਧੂ ਤੇ ਡਿਪਟੀ ਮੈਨੇਜਰ ਗੁਰਬੀਰ ਸਿੰਘ, ਜਗਜੀਤ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਲਗਾਤਾਰ ਇਹਨਾਂ ਕੈਂਪਾਂ ਵਿਚ ਡਿਊਟੀਆਂ ਨਿਭਾਅ ਰਹੇ ਹਨ | ਵੇਰਕਾ ਫ਼ਿਰੋਜ਼ਪੁਰ ਡੇਅਰੀ ਵਲੋਂ ਇਹ ਵੀ ਦੱਸਿਆ ਗਿਆ ਕਿ ਹੜ੍ਹਾਂ ਤੋਂ ਬਾਅਦ ਵੀ ਇਸ ਇਲਾਕੇ 'ਚ ਪਸ਼ੂਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਖ਼ਾਸ ਉਪਰਾਲੇ ਕੀਤੇ ਜਾਣਗੇ |
ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਦੁੱਧ ਇਕੱਠਾ ਕਰਨ ਤੇ ਰਾਹਤ ਕੈਂਪਾਂ ਵਿਚ ਦੁੱਧ ਦੀ ਸਪਲਾਈ ਪਹੁੰਚਾ ਰਹੇ ਵੇਰਕਾ ਮਿਲਕ ਪਲਾਂਟ ਫ਼ਿਰੋਜ਼ਪੁਰ ਦੇ ਅਧਿਕਾਰੀ |


ਪਿਛਲੀ ਖ਼ਬਰ ਗਲਾਡਾ ਵਲੋਂ ਅਰਬਨ ਅਸਟੇਟ ਦੇ ਡਿਫਾਲਟਰ ਪਲਾਟ ਅਲਾਟੀਆਂ ਨੂੰ ਬਕਾਇਆ ਜਮ੍ਹਾ ਕਰਵਾਉਣ ਲਈ ਨੋਟਿਸ ਜਾਰੀ ਅਗਲੀ ਖ਼ਬਰ ਕੌਮੀ ਖੇਡ ਦਿਵਸ ਮੌਕੇ ਹਾਕੀ ਫ਼ਿਰੋਜ਼ਪੁਰ ਨੇ ਕਰਵਾਇਆ ਹਾਕੀ ਦਾ ਦੋਸਤਾਨਾ ਮੈਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।