ਭੁੱਚੋ ਮੰਡੀ, 30 ਅਗਸਤ (ਪਰਵਿੰਦਰ ਸਿੰਘ ਜੌੜਾ)- ਸਿੱਖਿਆ ਵਿਭਾਗ ਪੰਜਾਬ ਵਿਚ ਪਿ੍ੰਸੀਪਲਾਂ ਦੀਆਂ ਬਦਲੀਆਂ ਉਪਰੰਤ ਪ੍ਰਦੀਪ ਕੁਮਾਰ ਨੇ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਿਆ | ਇਸ ਮੌਕੇ ਸਮੂਹ ਨਗਰ ਪੰਚਾਇਤ ਅਤੇ ਸਕੂਲ ਸਟਾਫ਼ ਵਲੋਂ ਪ੍ਰਦੀਪ ਕੁਮਾਰ ਦਾ ਸਕੂਲ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ਸਕੂਲ ਵਿਖੇ ਪਿਛਲੇ ਇੱਕ ਸਾਲ ਤੋਂ ਪਿ੍ੰਸੀਪਲ ਦੀ ਇਹ ਅਸਾਮੀ ਖਾਲੀ ਪਈ ਸੀ | ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਸਕੂਲ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਅਤੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਵਿਸ਼ੇਸ਼ ਕਦਮ ਚੁੱਕਣਗੇ | ਉਨ੍ਹਾਂ ਨਗਰ ਦੀ ਪੰਚਾਇਤ ਵਿਦਿਆਰਥੀਆਂ ਦੇ ਮਾਪਿਆਂ ਤੇ ਪਿੰਡ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ | ਇਸ ਮੌਕੇ ਜੋਗਿੰਦਰ ਸਿੰਘ ਬਰਾੜ ਸਰਪੰਚ ਨਗਰ ਪੰਚਾਇਤ ਤੁੰਗਵਾਲੀ ਨੇ ਵਿਸ਼ਵਾਸ ਦਿਵਾਇਆ ਕਿ ਪਿੰਡ ਦੀਆਂ ਦੋਨਾਂ ਪੰਚਾਇਤਾਂ ਅਤੇ ਸਮੂਹ ਪਿੰਡ ਵਾਸੀਆਂ ਵਲੋਂ ਪੂਰਨ ਸਹਿਯੋਗ ਰਹੇਗਾ | ਇਸ ਮੌਕੇ ਪਿ੍ੰਸੀਪਲ ਅੰਮਿ੍ਤਪਾਲ ਸਿੰਘ ਭੱਟੀ, ਮੁੱਖ ਅਧਿਆਪਕ ਜਗਦੀਸ਼ ਸਿੰਘ, ਮੁੱਖ ਅਧਿਆਪਕ ਸੁਖਪਾਲ ਸਿੰਘ, ਲੈ. ਰਾਖੀ ਅਗਰਵਾਲ, ਲੈ. ਜਗਦੀਸ਼ ਕੁਮਾਰ, ਲੈ. ਸ਼ੀਤੂ ਭਾਟੀਆਂ, ਲੈ. ਸੰਦੀਪ ਕੁਮਾਰ, ਲੈ. ਅਰੁਣ ਕੁਮਾਰ, ਹਿੰਦੀ ਅਧਿਆਪਕਾ ਜੋਤੀ ਗੋਇਲ, ਦਵਿੰਦਰ ਸਿੰਘ ਡੀ.ਪੀ.ਈ, ਮੈਥ ਮਾਸਟਰ ਦੀਪਕ ਕੁਮਾਰ, ਨਿਰਮਲ ਸਿੰਘ ਪੰਚਾਇਤ ਮੈਂਬਰ, ਸੁਖਵਿੰਦਰ ਕੌਰ ਕਲਰਕ ਆਦਿ ਮੌਜੂਦ ਸਨ |